312 ਨਵਨਿਯੁਕਤ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕੀਤੇ
ਸਟੇਸ਼ਨ ਅਲਾਟਮੈਂਟ ਦਾ ਕੰਮ ਆਨਲਾਈਨ ਪੂਰੀ ਪਾਰਦਰਸ਼ਤਾ ਨਾਲ ਕੀਤਾ :ਜ਼ਿਲ•ਾ ਸਿੱਖਿਆ ਅਫਸਰ
ਮਿਤੀ 11.9.16(ਫਿਰੋਜ਼ਪੁਰ) ਸਰਕਾਰੀ ਸਕੂਲਾਂ ਵਿਚ ਪੜਾਈ ਨੂੰ ਬੇਹਤਰ ਤੇ ਉੱਚ ਪੱਧਰੀ ਬਣਾਉਣ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾ ਵੱਲੋਂ ਵੱਡੇ ਪੱਧਰ ਤੇ ਪ੍ਰਾਇਮਰੀ ਵਿੰਗ ਵਿਚ ਕੀਤੀ ਜਾ ਰਹੀ ਅਧਿਆਪਕਾਂ ਦੀ ਭਰਤੀ ਤੇ ਜ਼ਿਲ•ਾ ਫਿਰੋਜ਼ਪੁਰ ਵਿਚ ਸਲੈਕਟ ਹੋਏ ਅਧਿਆਪਕਾਂ ਨੂੰ ਅੱਜ ਦੇਵ ਰਾਜ ਟੈਕਨੀਕਲ ਕੈਪਸ ਵਿਖੇ ਸਟੇਸ਼ਨ ਅਲਾਟ ਕੀਤੇ ਗਏ।ਜ਼ਾਣਕਾਰੀ ਦਿੰਦੇ ਹੋਏ ਜ਼ਿਲ•ਾ ਸਿੱਖਿਆ ਅਫਸਰ(ਐ.ਸਿੱ) ਸ.ਗੁਰਚਰਨ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਪੂਰੇ ਪੰਜਾਬ ਦੀ ਮੈਰਿਟ ਬਣਾ ਕੇ ਮੈਰਿਟ ਦੇ ਅਧਾਰ ਤੇ ਭਰਤੀ ਕੀਤੀ ਗਈ।ਉਨ•ਾਂ ਦੱਸਿਆ ਕਿ ਮੈਡਮ ਪੰਕਜ ਸ਼ਰਮਾਂ ਡੀ.ਪੀ.ਆਈ (ਐ.ਸਿੱ) ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਆਨਲਾਈਨ ਪ੍ਰਕਿਰਿਆ ਦੁਆਰਾ ਉਮੀਦਵਾਰਾਂ ਦੀ ਸਹਿਮਤੀ ਨਾਲ ਉਨ•ਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ।ਉਨ•ਾਂ ਦੱਸਿਆ ਕਿ ਬਿਨ•ਾਂ ਪੱਖਪਾਤ ਦੇ ਮੈਰਿਟ ਦੇ ਅਧਾਰ ਤੇ ਹੀ ਸਟੇਸ਼ਨ ਦਿੱਤੇ ਗਏ ਹਨ ਤੇ ਕਿਸੇ ਨਾਲ ਕੋਈ ਪੱਖਪਾਤ ਨਹੀ ਕੀਤਾ ਗਿਆ।ਉੱਪ ਜ਼ਿਲ•ਾ ਸਿੱਖਿਆ ਅਫਸਰ ਸ. ਪ੍ਰਗਟ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲੇ ਦੇ 11 ਬਲਾਕਾਂ ਵਿਚ ਅਧਿਆਪਕਾਂ ਨੂੰ ਉਨ•ਾਂ ਦੀ ਸਵੈ ਇੱਛਾ ਅਨੁਸਾਰ ਹੀ ਸਟੇਸ਼ਨ ਦਿੱਤੇ ਗਏ ਹਨ ਤੇ ਹੁਣ ਜ਼ਿਲ•ੇ ਦਾ ਕੋਈ ਸਕੂਲ ਅਧਿਆਪਕ ਤੋਂ ਬਿਨ•ਾਂ ਨਹੀ ਰਹੇਗਾ।ਉਨ•ਾਂ ਦੱਸਿਆ ਕਿ ਸਰਕਾਰ ਵੱਲੋਂ ਹੋਰ ਵੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਵਿਚ ਬੱਚਿਆ ਦੀ ਲੋੜ ਮੁਤਾਬਿਕ ਆਧਿਆਪਕ ਹੋਣਗੇ।ਇਸ ਚੱਲ ਰਹੇ ਕੰਮ ਦੇਖਣ ਲਈ ਮੰਡਲ ਸਿੱਖਿਆ ਦਫਤਰ ਦੇ ਅਧਿਕਾਰੀਆ ਵੱਲੋਂ ਵੀ ਮੋਕੇ ਤੇ ਵਿਜ਼ਟ ਕੀਤਾ ਗਿਆ ਅਤੇ ਕੰਮ ਤੋਂ ਸੰਤੁਸ਼ਟੀ ਪਾਈ ਗਈ।ਸਟੇਸ਼ਨ ਅਲਾਟ ਕਰਨ ਉਪਰੰਤ ਜ਼ਿਲ•ਾ ਸਿੱਖਿਆ ਅਫਸਰ ਸ. ਗੁਰਚਰਨ ਸਿੰਘ ਵੱਲੋਂ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਪੂਰੀ ਲਗਨ ਤੇ ਮਿਹਨਤ ਨਾਲ ਬੱਚਿਆ ਨੂੰ ਪੜਾਈ ਕਰਾÀਣ ਲਈ ਕਿਹਾ ਗਿਆ।ਇਸ ਮੋਕੇ ਰਜਿੰਦਰ ਕੁਮਾਰ ਸੁਪਰਡੈਂਟ, ਕਵਲਦੀਪ ਸਿੰਘ,ਜ਼ਿਲ•ਾਂ ਕੋਆਰਡੀਨੇਟਰ ਐਮ.ਆਈ ਐਸ ਪਵਨ ਕੁਮਾਰ ਰਜਿੰਦਰ ਸਿੰਘ ਲੇਖਾਕਾਰ ਸਰਵ ਸਿੱਖਿਆ ਅਭਿਆਨ,ਤਲਵਿੰਦਰ ਸਿੰਘ,ਗੁਰਪ੍ਰੀਤ ਸਿੰਘ ਸੇਖੋਂ,ਸੰਦੀਪ ਕੁਮਾਰ,ਜਸਵਿੰਦਰ ਸਿੰਘ,ਲਖਵਿੰਦਰ ਹਾਂਡਾ,ਅਮਿੰ੍ਰਤਪਾਲ ਸਿੰਘ,ਮੇਹਰਦੀਪ ਸਿੰਘ,ਹਰਪ੍ਰੀਤ ਸਿੰਘ,ਅਮਨ ਸ਼ਰਮਾਂ,ਨਿਰਮਲ ਕਾਂਤਾ ਬੀ.ਪੀ.ਈ.À ਫਿਰੋਜ਼ਪੁਰ-2, ਮਦਨ ਮੋਹਨ ਬੀ.ਪੀ.ਈ.ਉ ਗੁਰੂਹਰਸਹਾਏ-2 ਅਤੇ ਗੋਰਵ ਮੁਜਾਲ ਮੋਜੂਦ ਸਨ।