Ferozepur News

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਮੈਡੀਕਲ ਅਸੈਸਮੈਂਟ ਕੈਂਪ 13 ਮਾਰਚ ਨੂੰ ਸਰਕਾਰੀ ਸਕੈਂਡਰੀ ਸਕੂਲ (ਲੜਕੇ) ਫਿਰੋਜ਼ਪੁਰ ਵਿਖੇ ਲੱਗੇਗਾ– ਡੀ.ਈ.ਓ

Photo DEO FZRਫ਼ਿਰੋਜ਼ਪੁਰ 9 ਮਾਰਚ (ਏ. ਸੀ. ਚਾਵਲਾ) ਸਿੱਖਿਆ ਵਿਭਾਗ ਵੱਲੋਂ ਜ਼ਿਲ•ਾ ਪ੍ਰਸ਼ਾਸਨ ਤੇ ਜ਼ਿਲ•ਾ ਰੈਡ ਕਰਾਸ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਲੋੜਾ ਵਾਲੇ ਸਕੂਲਾਂ ਵਿਚ ਪੜ•ਦੇ ਬੱਚਿਆ ਨੂੰ ਨਕਲੀ ਅੰਗ, ਐਨਕਾਂ, ਸੁਨਣ ਵਾਲੀਆਂ ਮਸ਼ੀਨਾਂ, ਫੋਹੜੀਆਂ, ਟਰਾਈਸਾਈਕਲਾਂ ਅਤੇ ਹੋਰ ਸਹਾਇਤਾ ਸਮੱਗਰੀ ਮੁਹੱਈਆ ਕਰਵਾਉਣ ਲਈ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਮਿਤੀ 13 ਮਾਰਚ ਨੂੰ ਸਰਕਾਰੀ ਸਕੈਂਡਰੀ ਸਕੂਲ (ਲੜਕੇ) ਫ਼ਿਰੋਜ਼ਪੁਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਕੈਂਪ ਵਿਚ ਅਲਿਮਕੋ (ਆਰਟੀਫੀਸ਼ਲ ਲਿਮਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ) ਕਾਨਪੁਰ ਦੀ ਟੀਮ ਵੀ ਵਿਸ਼ੇਸ਼ ਤੋਰ ਤੇ ਪਹੁੰਚੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਸਿੱਖਿਆ ਅਫ਼ਸਰ (ਐਲੀ: ਸਿ) ਸ੍ਰ.ਦਰਸ਼ਨ ਸਿੰਘ ਕਟਾਰੀਆ ਨੇ ਦੱਸਿਆ  ਕਿ ਇਸ ਕੈਂਪ ਵਿਚ 8ਵੀਂ ਜਮਾਤ ਤੱਕ ਦੇ 6 ਤੋਂ 14 ਸਾਲ ਦੇ ਬੱਚਿਆਂ ਅਤੇ 9ਵੀਂ ਤੋ 12ਵੀਂ ਵਿਚ ਪੜ•ਦੇ 6 ਤੋ 18 ਸਾਲ ਦੇ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਜਾਵੇਗੀ। ਉਨ•ਾਂ ਦੱਸਿਆਂ ਕਿ ਇਸ ਉਪਰੰਤ ਲੋੜਵੰਦ ਬੱਚਿਆ ਨੂੰ ਸਿਹਤ ਵਿਭਾਗ, ਜ਼ਿਲ•ਾ ਰੈਡ ਕਰਾਸ ਸੰਸਥਾ ਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਨਿਗਾਹ ਵਾਲੀਆ ਐਨਕਾਂ, ਸੁਣਨ ਵਾਲੀਆ ਮਸ਼ੀਨਾਂ, ਨਕਲੀ ਅੰਗ ਤੇ ਹੋਰ ਸਹਾਇਤਾ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਉਨ•ਾਂ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਟਾਗਰੀ ਦੇ ਬੱਚਿਆ ਨੂੰ ਜਾਂਚ ਕੈਂਪ ਵਿਚ ਜ਼ਰੂਰ ਲੈ ਕੇ ਆਉਣ ਤਾਂ ਜੋ ਉਨ•ਾਂ ਦੀ ਲੋੜ ਅਨੁਸਾਰ ਮੱਦਦ ਕੀਤੀ ਜਾ ਸਕੇ।

Related Articles

Back to top button