ਇੰਦਰਜੀਤ ਨਿੱਕੂ ‘ਜਾਨ ਤੋਂ ਪਿਆਰਾ’ ਦੇ ਪ੍ਰਚਾਰ ਲਈ ਫਿਰੋਜ਼ਪੁਰ ਪੁੱਜੇ, ਜ਼ਿੰਦਗੀ ਦੇ ਤਜੁਰਬੇ ਸਾਂਝੇ ਕੀਤੇ
ਜਾਨ ਤੋਂ ਪਿਆਰਾ ਫਿਲਮ 3 ਜਨਵਰੀ ਨੂੰ ਨਵੇਂ ਸਾਲ ਤੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ
ਜਾਨ ਤੋਂ ਪਿਆਰਾ ਫਿਲਮ 3 ਜਨਵਰੀ ਨੂੰ ਨਵੇਂ ਸਾਲ ਤੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ
ਇੰਦਰਜੀਤ ਨਿੱਕੂ ‘ਜਾਨ ਤੋਂ ਪਿਆਰਾ’ ਦੇ ਪ੍ਰਚਾਰ ਲਈ ਫਿਰੋਜ਼ਪੁਰ ਪੁੱਜੇ, ਜ਼ਿੰਦਗੀ ਦੇ ਤਜੁਰਬੇ ਸਾਂਝੇ ਕੀਤੇ
ਗੁਰਨਾਮ ਸਿੱਧੂ
ਫਿਰੋਜ਼ਪੁਰ 1 ਜਨਵਰੀ 2020 : ਪੰਜਾਬੀ ਫ਼ਿਲਮਾਂ ਦਾ ਅਜਿਹਾ ਦੌਰ ਆ ਗਿਆ ਹੈ ਕਿ ਬਾਲੀਵੁੱਡ ਅਦਾਕਾਰ ਵੀ ਪੰਜਾਬੀ ਫ਼ਿਲਮਾਂ ਚ ਕੰਮ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਇਹ ਵੀ ਕਹਿਣਾ ਵੀ ਸੱਚ ਹੋਵੇਗਾ ਕਿ ਫਿਲਮਾਂ ਦੇ ਵੱਗ ਰਹੇ ਇਸ ਹੜ੍ਹ ਵਿਚ ਓਹੀ ਫਿਲਮ ਟਿਕ ਰਹੀ ਹੈ ਜਿਸ ਦਾ ਕੰਟੈਂਟ ਚੰਗਾ ਅਤੇ ਗੁੰਦਿਆ ਹੁੰਦਾ ਹੈ।
ਅੱਜ ਇਥੇ ਪ੍ਰੈੱਸ ਕਲੱਬ ਵਿਖੇ ਪੰਜਾਬੀ ਗਾਇਕੀ ਦੇ ਸਟਾਰ ਕਲਾਕਾਰ ਇੰਦਰਜੀਤ ਨਿੱਕੂ ਆਪਣੀ 3 ਜਨਵਰੀ ਨੂੰ ਆ ਰਹੀ ਫਿਲਮ “ਜਾਨ ਤੋਂ ਪਿਆਰਾ” ਦੇ ਪ੍ਰਚਾਰ ਲਈ ਪੁੱਜੇ। ਫਿਲਮ ਬਾਰੇ ਬੋਲਦਿਆਂ ਕਿਹਾ ਕਿ ‘ਜਾਨ ਤੋਂ ਪਿਆਰਾ’ ਉਹਨਾਂ ਦੀ ਖੂਬਸੂਰਤ ਫਿਲਮ ਹੈ ਜਿਸ ਵਿਚ ਉਹਨਾਂ ਤੋਂ ਇਲਾਵਾ ਪੰਜਾਬ ਦੇ ਤਿੰਨ ਚੋਟੀ ਦੇ ਗਾਇਕ ਤੇ ਬੇਹਤਰੀਨ ਐਕਟਰ ਰਾਏ ਜੁਝਾਰ ਤੇ ਮੰਗੀ ਮਾਹਲ ਬਤੌਰ ਹੀਰੋ ਨਜ਼ਰ ਆਉਣਗੇ। ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਤੇ ਚੜ੍ਹਦੇ ਪੰਜਾਬ ਦੀ ਅਦਾਕਾਰਾ ਯੁਵਲੀਨ ਕੌਰ ਤੇ ਸਾਕਸ਼ੀ ਮੱਕੂ ਬਤੌਰ ਹੀਰੋਇਨ ਨਜ਼ਰ ਆਉਣਗੀਆਂ। ਇਸ ਤੋਂ ਇਲਾਵਾ ਅਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਡਿਪਟੀ ਰਾਜਾ, ਭੋਟੂ ਸ਼ਾਹ, ਕਾਕੇ ਸ਼ਾਹ, ਚਾਚਾ ਚਪੇੜਾਂ ਵਾਲਾ ਸੰਦੀਪ ਪਤੀਲਾ ਆਦਿ ਅਪਣੀ ਅਦਾਕਾਰੀ ਦਾ ਜਲਵਾ ਬਿਖੇਰਨਗੇ। ਨਿੱਕੂ ਨੇ ਦੱਸਿਆ ਕਿ ਐਕਸ਼ਨ, ਕਾਮੇਡੀ ਤੇ ਪਰਿਵਾਰਿਕ ਡਰਾਮੇ ਨਾਲ ਭਰਪੂਰ ਸੰਗੀਤਮਈ ਇਸ ਫਿਲਮ ਵਿਚ 6 ਗਾਣੇ ਹਨ, ਜਿਨ੍ਹਾਂ ਨੂੰ ਪੰਜਾਬ ਤੇ ਮੁੰਬਈ ਦੇ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਦੇ ਨਿਰਮਾਤਾ ਗਗਨ ਇੰਦਰ ਸਿੰਘ ਤੇ ਸਤਿੰਦਰ ਸੰਜੇ ਮਠਾੜੂ ਹਨ। ਜੇਐੱਸ ਮਹਿਲਕਾਂ ਦੀ ਲਿਖੀ ਇਸ ਕਹਾਣੀ ਨੂੰ ਨਿਰਦੇਸ਼ਤ ਨੌਜਵਾਨ ਡਾਇਰੈਕਟਰ ਹਰਪ੍ਰੀਤ ਮਠਾੜੂ ਨੇ ਡਾਇਰੈਕਟ ਕੀਤਾ ਹੈ। ਚੀਫ ਅਸਿਸਟੈਂਟ ਡਾਇਰੈਕਟਰ ਲਈ ਨਵਨੀਤ ਥਿੰਦ ਨੇ ਜ਼ਿਮੇਵਾਰੀ ਨਿਭਾਈ ਹੈ।
ਇੰਦਰਜੀਤ ਨਿੱਕੂ ਨੇ ਕਿਹਾ ਕਿ ਹਰ ਕਿਰਦਾਰ ਕਹਾਣੀ ਦੇ ਮੁਤਾਬਿਕ ਪੂਰਾ ਇਨਸਾਫ ਕਰਨ ਵਾਲਾ ਹੀ ਚੁਣਿਆ ਗਿਆ। ਫਿਲਮ ਦੇ ਸਹਾਇਕ ਨਿਰਮਾਤਾ ਨੇ ਕਿੰਗਜੀ ਛਾਛੀ ਤੇ ਗਗਨ ਦੀਪ ਸਿੰਘ, ਜਿੰਨਾਂ ਅਪਣੀਆਂ ਜਿੰਮੇਵਾਰੀਆਂ ਨੂੰ ਖੂਬ ਇੰਮਾਨਦਾਰੀ ਤੇ ਮਿਹਨਤ ਨਾਲ ਨਿਭਾਇਆ। ਫ਼ਿਲਮ ਦੇ ਡਾਇਰੈਕਟਰ ਹਰਪ੍ਰੀਤ ਮਠਾੜੂ ਨੇ ਦਸਿਆ ਕਿ ਫਿਲਮ ਦੀ ਕਹਾਣੀ ਵਿਚ ਦੋਸਤੀ, ਪਿਆਰ, ਪੰਜਾਬ, ਪੰਜਾਬੀਅਤ ਦੀ ਵੱਡੀ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਨੂੰ ਪੰਜਾਬ, ਹਿਮਾਚਲ, ਮੁੰਬਈ ਤੇ ਦੁਬਈ ਦੀਆਂ ਬੇਹਤਰੀਨ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ। ਐਕਸ਼ਨ ਦੀ ਜਿੰਮੇਵਾਰੀ ਮੁੰਬਈ ਤੋਂ ਫਾਇਟ ਮਾਸਟਰ ਸਿੰਘ ਇਜ਼ ਕਿੰਗ ਨੂੰ ਦਿੱਤੀ ਗਈ। ਸੰਗੀਤ- ਟੋਨ ਈ ਤੇ ਆਰ ਗੁਰੂ ਨੇ ਦਿੱਤਾ ਹੈ। ਫਿਲਮ 3 ਜਨਵਰੀ ਨੂੰ ਨਵੇਂ ਸਾਲ ਤੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।
ਅਖੀਰ ਵਿਚ ਪ੍ਰੈੱਸ ਕਲੱਬ ਫਿਰੋਜ਼ਪੁਰ ਵਲੋਂ ਨਵੇਂ ਸਾਲ ਦੀ ਆਮਦ ਤੇ ਕੇਕ ਕੱਟ ਕੇ ਖੁਸ਼ੀ ਜ਼ਾਹਿਰ ਕੀਤੀ ਗਈ। ਅਤੇ ਸਭਨਾਂ ਸਾਥੀਆਂ ਨੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਮੈਂਬਰਾਂ ਤੋਂ ਇਲਾਵਾ ਇਸ ਮੌਕੇ ‘ਤੇ ਪੰਜਾਬੀ ਅਦਾਕਾਰ ਹਰਿੰਦਰ ਭੁੱਲਰ, ਸੱਭਿਆਚਰਕ ਸਖਸ਼ੀਅਤ ਜੋਗਿੰਦਰ ਸਿੰਘ ਮਾਣਿਕ, ਗਾਇਕ ਸੁਖ ਜਿੰਦ, ਜਤਿੰਦਰ ਡਿਪਾ ਆਦਿ ਹਾਜ਼ਿਰ ਸਨ।