Ferozepur News

ਦੇਵ ਸਮਾਜ ਕਾਲਜ ਫਾਰ ਵੁਮੈਨ ਵਿਖੇ ਇਤਿਹਾਸ ਵਿਭਾਗ ਵਲੋਂ ਇਕ ਸੈਮੀਨਾਰ ਕਰਵਾਇਆ

devsamajਫਿਰੋਜ਼ਪੁਰ 28 ਫਰਵਰੀ (ਏ.ਸੀ.ਚਾਵਲਾ) : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਵਿਖੇ ਇਤਿਹਾਸ ਵਿਭਾਗ ਵਲੋਂ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਸਾਇਕਲੋਜੀਕਲ ਹਿਸਟਰੀ ਟੂ ਥਿਊਰੀਕਲ ਹਿਸਟਰੀ, ਰੀਨਥਿੰਗ ਇੰਡੀਆ ਹਿਸਟੋਰੀਗ੍ਰਾਫੀ ਵਿਸ਼ੇ ਤੇ ਆਯੋਜਿਤ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਮਧੂ ਪਰਾਸ਼ਰ, ਐਮ ਆਰ. ਮਨਚੰਦਾ ਕਾਲਜ ਸਕਰੇਟਰੀ, ਡੀਨ ਕਾਲਜ ਡਿਵੈਲਪਮੈਂਟ ਮਿਸਟਰ ਪ੍ਰਤੀਕ ਪਰਾਸ਼ਰ ਅਤੇ ਇਤਿਹਾਸ ਵਿਭਾਗ ਦੇ ਮੁੱਖੀ ਡਾ. ਪੂਜਾ ਪਰਾਸ਼ਰ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਜੀ ਆਇਆ ਆਖਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਆਏ ਹੋਏ ਪ੍ਰੋਫੈਸਰਾਂ ਨੂੰ ਕਾਲਜ ਇਤਿਹਾਸ ਨਾਲ ਜਾਣੂ ਕਰਵਾਇਆ। ਡਾ ਵਿਜੈ ਲਛਮੀ ਸਿੰਘ (ਡਿਪਟੀ ਡਾਇਰੈਕਟਰ ਸੈਂਟਰ ਫਾਰ ਪ੍ਰਫੈਸ਼ਨਲ ਡਿਵੈਲਪਮੈਂਟ ਇੰਨ ਹਾਇਰ ਐਜੂਕੇਸ਼ਨ, ਨਵੀਂ ਦਿੱਲੀ ਅਤੇ ਐਸੋਸੀਏਟ ਪ੍ਰੋ. ਦਿੱਲੀ ਯੂਨੀਵਰਸਿਟੀ) ਨੇ ਇਸ ਸੈਮੀਨਾਰ ਦਾ ਸੰਚਾਲਨ ਮੁੱਖ ਮਹਿਮਾਨ ਵਜੋਂ ਕਰਦਿਆਂ ਕਿਹਾ ਕਿ ਇਤਿਹਾਸ ਇਕ ਖੋਜ ਹੈ ਅਤੇ ਭਾਰਤ ਦੀ ਇਤਿਹਾਸ ਲੇਖਣ ਪ੍ਰੰਪਰਾ ਬਹੁਤ ਪੁਰਾਣੀ ਹੈ। ਜਿਸ ਦੇ ਨਾਂਹ ਵਾਚਕ ਪੱਖਾਂ ਦੇ ਨਾਲ ਨਾਲ ਉਸ ਦੇ ਅਗਾਂਹਵਧੂ ਅਤੇ ਹਾਂ ਵਾਚਕ ਪੱਖਾਂ ਤੇ ਗੌਰ ਕਰਨਾ ਚਾਹੀਦਾ ਹੈ। ਪ੍ਰੋ. ਰਾਜੀਵ ਲੋਚਨ (ਪ੍ਰੋ. ਇਤਿਹਾਸ ਵਿਭਾਗ ਪੰਜਾਬ ਯੂਨੀਵਰਸਿਟੀ) ਅਤੇ ਪ੍ਰੋ. ਜੈ ਸਿੰਘ ਧਨਕਰ (ਪ੍ਰੋ. ਇਤਿਹਾਸ ਵਿਭਾਗ ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ) ਨੇ ਇਤਿਹਾਸ ਨੂੰ ਗਹਿਰਾਈ ਵਿਚ ਪਾ ਕੇ ਸਮਝਾਉਂਦਿਆਂ, ਇਤਿਹਾਸ ਲੇਖਣ ਕਲਾ ਤੇ ਚਾਨਣਾ ਪਾਇਆ ਅਤੇ ਵਿਦਿਆਰਥਣਾਂ ਦਾ ਮਾਰਗ ਦਰਸ਼ਨ ਕੀਤਾ। ਸੈਮੀਨਾਰ ਦੇ ਅੰਤ ਤੇ ਵਿਭਾਗ ਦੇ ਮੁੱਖੀ ਡਾ. ਪੂਜਾ ਪਰਾਸ਼ਰ ਨੇ ਇਤਿਹਾਸ ਲੈਖਣ ਕਲਾ ਦੇ ਵਿਸ਼ਾਲ ਖੇਤਰ ਨਾਲ ਸਬੰਧਤ ਵਿਚਾਰਾਂ ਨੁੰ ਸਾਂਝਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਨੇ ਹਾਜ਼ਰ ਰਹਿ ਕੇ ਆਪਣੀ ਜਾਣਕਾਰੀ ਨੂੰ ਹੋਰ ਵਿਸ਼ਾਲ ਕੀਤਾ। ਡਾ. ਅਮਿਤ ਕੁਮਾਰ ਸਿੰਘ ਨੇ ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ।

Related Articles

Back to top button