ਦਸਮੇਸ਼ ਸਕੂਲ ਦੇ ਤੈਰਾਕਾਂ ਨੇ 3 ਗੋਲਡ ਤੇ ਇਕ ਸਿਲਵਰ ਮੈਡਲ 'ਤੇ ਕੀਤਾ ਕਬਜ਼ਾ
ਦਸਮੇਸ਼ ਸਕੂਲ ਦੇ ਤੈਰਾਕਾਂ ਨੇ 3 ਗੋਲਡ ਤੇ ਇਕ ਸਿਲਵਰ ਮੈਡਲ 'ਤੇ ਕੀਤਾ ਕਬਜ਼ਾ
ਫ਼ਿਰੋਜ਼ਪੁਰ, 6 ਅਗਸਤ 2016 : ਸਰਹੱਦੀ ਇਲਾਕਾ ਹੋਣ ਕਾਰਣ ਫ਼ਿਰੋਜ਼ਪੁਰ ਜ਼ਿਲ•ਾ ਭਾਵੇਂ ਉਦਯੋਗ ਤਾਂ ਸਥਾਪਿਤ ਨਹੀਂ ਕਰ ਸਕਿਆ, ਪ੍ਰੰਤੂ ਖੇਡਾਂ ਵਿਚ ਫ਼ਿਰੋਜ਼ਪੁਰ ਜ਼ਿਲ•ੇ ਦੇ ਖਿਡਾਰੀ ਮੱਲਾਂ ਮਾਰ ਕੇ ਲਗਾਤਾਰ ਸਟੇਟ ਤੇ ਨੈਸ਼ਨਲ ਪੱਧਰ ਵਿਚ ਆਪਣੀ ਧਾਕ ਜਮਾ ਰਹੇ ਹਨ। ਦੂਸਰੇ ਸ਼ਹਿਰਾਂ ਵਾਂਗ ਇੰਨਡੋਰ ਸਵੀਮਿੰਗ ਪੂਲ ਨਾ ਹੋਣ ਕਰਕੇ ਮਹਿਜ਼ ਦੋ-ਚਾਰ ਮਹੀਨੇ ਪ੍ਰੈਕਟਿਸ ਕਰਨ ਵਾਲੇ ਫ਼ਿਰੋਜ਼ਪੁਰ ਦੇ ਸਵੀਮਰਾਂ ਵੱਲੋਂ ਲਗਾਤਾਰ ਸਟੇਟ ਪੱਧਰੀ ਮੁਕਾਬਲਿਆਂ ਵਿਚ ਮੈਡਲ ਫੁੰਡੇ ਜਾ ਰਹੇ ਹਨ ਅਤੇ ਫ਼ਿਰੋਜ਼ਪੁਰ ਵਿਖੇ ਹੋਏ ਜ਼ਿਲ•ਾ ਪੱਧਰੀ ਸਵੀਮਿੰਗ ਮੁਕਾਬਲਿਆਂ ਦੌਰਾਨ ਦਸਮੇਸ਼ ਪਬਲਿਕ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਤਿੰਨ ਗੋਲਡ ਤੇ ਇਕ ਸਿਲਵਰ ਦਾ ਮੈਡਲ ਸਕੂਲ ਦੀ ਝੋਲੀ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਸਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ•ਾਈ ਦੇ ਪਰਪੱਕ ਬਣਾਉਣ ਦੇ ਨਾਲ-ਨਾਲ ਖੇਡਾਂ ਤੇ ਸਮਾਜ ਸੇਵੀ ਕਾਰਜਾਂ ਵਿਚ ਸ਼ਿਰਕਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਹਰੇਕ ਖੇਤਰ ਵਿਚ ਆਪਣੀ ਪਹਿਚਾਣ ਕਾਇਮ ਕਰ ਸਕਣ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰੀਸ਼ਦ ਦੇ ਸਵੀਮਿੰਗ ਪੂਲ ਵਿਚ ਹੋਏ ਜ਼ਿਲ•ਾ ਪੱਧਰੀ ਮੁਕਾਬਲਿਆਂ ਦੌਰਾਨ ਹਰਮਨਦੀਪ ਬੇਦੀ ਨੇ ਜੂਨੀਅਰ ਵਰਗ ਵਿਚ 50 ਮੀਟਰ ਫ੍ਰੀ ਸਟਾਈਲ ਵਿਚੋਂ ਗੋਲਡ ਮੈਡਲ, ਕਰਨਦੀਪ ਸਿੰਘ ਬੇਦੀ ਨੇ 100 ਮੀਟਰ ਫ੍ਰੀ ਸਟਾਈਲ ਵਿਚ ਗੋਲਡ ਅਤੇ 50 ਮੀਟਰ ਬੈਕ ਸਟ੍ਰੋਕ ਵਿਚੋਂ ਸਿਲਵਰ ਮੈਡਲ 'ਤੇ ਕਬਜ਼ਾ ਕੀਤਾ ਹੈ, ਜਦੋਂ ਕਿ ਸੀਨੀਅਰ ਵਰਗ ਦੇ ਹੋਏ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀ ਅਮਿਤ ਸ਼ਰਮਾ ਨੇ 50 ਮੀਟਰ ਫ੍ਰੀ ਸਟਾਈਲ ਵਿਚੋਂ ਗੋਲਡ ਮੈਡਲ ਹਾਸਲ ਕੀਤਾ ਹੈ। ਜ਼ਿਲ•ਾ ਪੱਧਰੀ ਮੁਕਾਬਲਿਆਂ ਵਿਚੋਂ ਮੈਡਲ ਪ੍ਰਾਪਤ ਕਰਕੇ ਆਏ ਸਕੂਲੀ ਬੱਚਿਆਂ ਦਾ ਜਿਥੇ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਹਰਪ੍ਰੀਤ ਸਿੰਘ ਤੇ ਸਮੂਹ ਸਟਾਫ ਨੇ ਸਵਾਗਤ ਕੀਤਾ, ਉਥੇ ਖੇਡਾਂ ਤੇ ਪੜ•ਾਈ ਵਿਚ ਹੋਰ ਮੱਲਾਂ ਮਾਰਨ ਦੀ ਕਾਮਨਾ ਕੀਤੀ।