Ferozepur News
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫ਼ਿਰੋਜ਼ਪੁਰ ਵੱਲੋਂ ਅਡਾਪਸ਼ਨ ਗਾਈਡ ਲਾਇਨਜ਼/2015 ਤੇ ਡਵੀਜ਼ਨ ਪੱਧਰੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫ਼ਿਰੋਜ਼ਪੁਰ ਵੱਲੋਂ ਅਡਾਪਸ਼ਨ ਗਾਈਡ ਲਾਇਨਜ਼/2015 ਤੇ ਡਵੀਜ਼ਨ ਪੱਧਰੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਫ਼ਿਰੋਜ਼ਪੁਰ 5 ਅਗਸਤ 2016 () ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਸਤੀਸ਼ ਕੁਮਾਰ ਅਗਰਵਾਲ ਦੀ ਅਗਵਾਈ/ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਾਲ ਸੁਰੱਖਿਆ ਯੂਨਿਟ ਫ਼ਿਰੋਜ਼ਪੁਰ ਵੱਲੋਂ ਫ਼ਿਰੋਜ਼ਪੁਰ ਵਿਖੇ ਡਵੀਜ਼ਨ ਪੱਧਰੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਮੋਗਾ ਤੋਂ ਜੁਵੇਨਾਇਲ ਜਸਟਿਸ ਬੋਰਡ ਦੇ ਮੈਂਬਰ, ਸਿਹਤ ਵਿਭਾਗ ਤੋਂ ਮੈਡੀਕਲ ਅਫ਼ਸਰ (ਬੱਚਿਆਂ ਨਾਲ ਸਬੰਧਿਤ), ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕਰਮਚਾਰੀ, ਬਾਲ ਭਲਾਈ ਕਮੇਟੀ ਦੇ ਚੇਅਰਮੈਨ/ਮੈਂਬਰ ਆਦਿ ਨੇ ਸ਼ਿਰਕਤ ਕੀਤੀ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਜੇ.ਜੇ.ਐਕਟ/2015,ਰਿਵਾਇਜਡ ਅਡਾਪਸ਼ਨ ਦੀਆਂ ਗਾਈਡ ਲਾਇਨਜ਼,ਓਪਨ ਸ਼ੈਲਟਰ ਹੋਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਸੈਸ਼ਨ ਜੱਜ ਸ੍ਰੀ.ਸਤੀਸ਼ ਕੁਮਾਰ ਅਗਰਵਾਲ ਨੇ ਆਏ ਹੋਏ ਸਾਰੇ ਮੈਂਬਰਾਂ ਨੂੰ ਇਸ ਜਾਗਰੂਕਤਾ ਪ੍ਰੋਗਰਾਮ ਤੋਂ ਸਿੱਖਿਆ ਲੈਣ ਲਈ ਅਤੇ ਇਹਨਾਂ ਗੱਲਾਂ ਨੂੰ ਠੋਸ ਰੂਪ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਇਹ ਵੀ ਤਾਕੀਦ ਕੀਤੀ ਕਿ ਅਗਰ ਹਰ ਕੋਈ ਆਪਣੇ ਬੱਚਿਆਂ ਤੋਂ ਇਲਾਵਾ ਦੂਸਰੇ ਬੱਚਿਆਂ ਚਾਹੇ ਉਹ ਆਸ-ਪਾਸ, ਗਲੀ ਮੁਹੱਲੇ ਆਦਿ ਕਿਤੇ ਵੀ ਕਿਸੇ ਅਜਿਹੇ ਬੱਚੇ ਨੂੰ ਦੇਖਦੇ ਹੋ ਜਿਸ ਨੂੰ ਸੁਰੱਖਿਆ ਅਤੇ ਸੰਭਾਲ ਦੀ ਜ਼ਰੂਰਤ ਹੈ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਜਸਵਿੰਦਰ ਕੌਰ ਵੱਲੋਂ ਆਏ ਹੋਏ ਸਭ ਮੈਂਬਰਾਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਜਾਗਰੂਕਤਾ ਪ੍ਰੋਗਰਾਮ ਸ਼੍ਰੀ ਖੇਮਕਰਨ ਗੋਇਲ ਐਡੀਸ਼ਨਲ ਸੈਸ਼ਨ ਜੱਜ, ਮੈਡਮ ਤ੍ਰਿਪਜੀਤ ਕੌਰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਰਾਧਾ ਕਿਰਸ਼ਨਨ ਧਾਮ ਅਡਾਪਸ਼ਨ ਏਜੰਸੀ ਤੋਂ ਸ਼੍ਰੀ ਸੰਦੀਪ ਕੁਮਾਰ ਗਰਗ ਵਿਸ਼ੇਸ਼ ਤੌਰ ਤੇ ਪਹੁੰਚੇ।