Ferozepur News
ਆਈ.ਟੀ.ਆਈ ਕਰ ਚੁੱਕੇ ਸਿੱਖਿਆਰਥੀਆਂ ਨੂੰ ਮਾਡਰਨ ਟੂਲ ਕਿੱਟ ਅਤੇ ਹੋਰ ਵਿੱਤੀ ਸਹਾਇਤਾ, ਸਕੀਮਾਂ ਸਬੰਧੀ ਜਾਣੂੰ ਕਰਵਾਉਣ ਲਈ ਇੱਕ ਰੋਜ਼ਾ ਕੈਪ ਦਾ ਆਯੋਜਨ
ਆਈ.ਟੀ.ਆਈ ਕਰ ਚੁੱਕੇ ਸਿੱਖਿਆਰਥੀਆਂ ਨੂੰ ਮਾਡਰਨ ਟੂਲ ਕਿੱਟ ਅਤੇ ਹੋਰ ਵਿੱਤੀ ਸਹਾਇਤਾ, ਸਕੀਮਾਂ ਸਬੰਧੀ ਜਾਣੂੰ ਕਰਵਾਉਣ ਲਈ ਇੱਕ ਰੋਜ਼ਾ ਕੈਪ ਦਾ ਆਯੋਜਨ
ਫ਼ਿਰੋਜ਼ਪੁਰ 14 ਜੁਲਾਈ 2016 ( ) ਸਥਾਨਕ ਆਈ.ਟੀ.ਆਈ (ਲੜਕੇ) ਫ਼ਿਰੋਜ਼ਪੁਰ ਸ਼ਹਿਰ ਵਿਖੇ ਵੱਖ-ਵੱਖ ਕਿਸਮ ਦੇ ਕਿੱਤਾ ਮੁੱਖੀ ਕੋਰਸ (ਕਾਰਪੈਂਟਰ, ਪਲੰਬਰ, ਏ.ਸੀ ਰਿਪੇਅਰ, ਇਲੈਕਟ੍ਰੀਸ਼ੀਅਨ, ਵੈਲਡਰ ਆਦਿ ਕੋਰਸ) ਮੁਕੰਮਲ ਕਰ ਚੁੱਕੇ ਸਿੱਖਿਆਰਥੀਆਂ ਨੂੰ ਆਪਣਾ ਕਿੱਤਾ ਅਪਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਡਰਨ ਟੂਲ ਕਿੱਟ ਅਤੇ ਹੋਰ ਵਿੱਤੀ ਸਹਾਇਤਾ, ਸਕੀਮਾਂ ਸਬੰਧੀ ਜਾਣੂੰ ਕਰਵਾਉਣ ਲਈ ਇੱਕ ਰੋਜ਼ਾ ਕੈਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 130 ਸਿੱਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ।
ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ ਬੇਰੁਜ਼ਗਾਰੀ ਨੂੰ ਘੱਟ ਕਰਨ ਲਈ ਵੱਖ-ਵੱਖ ਸਕਿੱਲ ਸੈਂਟਰ ਖੋਲੇ ਗਏ ਹਨ ਜਿੱਥੇ ਲੜਕੇ ਅਤੇ ਲੜਕੀਆਂ ਮੁਫ਼ਤ ਟ੍ਰੇਨਿੰਗ ਲੈ ਕੇ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਟ੍ਰੇਨਿੰਗ ਲੈਣ ਉਪਰੰਤ ਸਵੈ-ਰੋਜਗਾਰ ਸ਼ੁਰੂ ਕਰਨ ਲਈ ਵੱਖ-ਵੱਖ ਸਕੀਮਾਂ ਅਧੀਨ ਲੋਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਸਿੱਖਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਗਈ ਈ-ਰੋਜ਼ਗਾਰ ਐਪ ਬਾਰੇ ਵੀ ਜਾਣਕਾਰੀ ਦਿੱਤੀ ਕਿ ਇਹ ਐਪ ਨਾਲ ਲੋਕਾਂ ਨੂੰ ਰੋਜ਼ਗਾਰ, ਲੋਨ, ਸਹਾਇਕ ਕਿੱਤੇ ਅਤੇ ਨੌਕਰੀਆਂ ਆਦਿ ਸਬੰਧੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਐਪ ਦੀ ਵਰਤੋ ਕਰਕੇ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 221 ਅੱਪਰ ਪ੍ਰਾਇਮਰੀ ਸਕੂਲਾਂ ਦੇ ਕਰੀਬ 25 ਹਜ਼ਾਰ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਵੇਰੇ ਦੀ ਸਭਾ ਵਿਚ ਇਸ ਐਪ ਤੋ ਜਾਣੂ ਕਰਵਾਇਆਂ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੈਪ ਵਿਚ ਰਜਿਸਟਰ ਹੋਏ ਵਿਦਿਆਰਥੀਆਂ ਨੂੰ 15 ਦਿਨਾਂ ਦੀ ਟ੍ਰੇਨਿੰਗ ਦੇਣ ਉਪਰੰਤ ਇਨ੍ਹਾਂ ਨੂੰ ਟੂਲ ਕਿੱਟਾਂ ਅਤੇ ਡੀ.ਆਰ.ਆਈ ਸਕੀਮ ਤਹਿਤ ਲੋਨ ਆਦਿ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਹ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ। ਇਸ ਮੌਕੇ ਵੱਖ-ਵੱਖ ਕੰਮਾਂ ਲਈ ਮਾਡਰਨ ਟੂਲ ਕਿੱਟਾਂ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੌਕੇ ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ, ਸ੍ਰੀ.ਗੌਰਵ ਭਾਸਕਰ, ਪ੍ਰਿੰਸੀਪਲ ਆਈ.ਟੀ.ਆਈ ਕੈਪਟਨ ਤਜਿੰਦਰ ਸਿੰਘ, ਸ੍ਰ.ਐਸ.ਐਸ ਧਾਲੀਵਾਲ ਲੀਡ ਬੈਕ ਮੈਨੇਜਰ, ਗੁਰਜੰਟ ਸਿੰਘ ਜੀ.ਐਮ ਡੀਆਈਸੀ, ਸ੍ਰੀ.ਅਸ਼ੋਕ ਜਿੰਦਲ ਇੰਚ: ਰੋਜ਼ਗਾਰ ਸੈੱਲ ਤੇ ਟੀਮ ਮੈਂਬਰ ਮਹਿਲ ਸਿੰਘ, ਸਤਨਾਮ ਸਿੰਘ, ਉਡੀਕ ਚੰਦ, ਸੰਦੀਪ ਕੁਮਾਰ ਅਤੇ ਸੰਜੀਵ ਮੈਣੀ ਆਦਿ ਹਾਜ਼ਰ ਸਨ।