Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੂੰ ਸਿੱਖਿਆ, ਖੋਜ ਅਤੇ ਸਮਾਜਿਕ ਜ਼ਿੰਮੇਵਾਰੀ ਖੇਤਰ ਵਿੱਚ ਰਾਸ਼ਟਰੀ ਸਨਮਾਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੂੰ ਸਿੱਖਿਆ, ਖੋਜ ਅਤੇ ਸਮਾਜਿਕ ਜ਼ਿੰਮੇਵਾਰੀ ਖੇਤਰ ਵਿੱਚ ਰਾਸ਼ਟਰੀ ਸਨਮਾਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੂੰ ਸਿੱਖਿਆ, ਖੋਜ ਅਤੇ ਸਮਾਜਿਕ ਜ਼ਿੰਮੇਵਾਰੀ ਖੇਤਰ ਵਿੱਚ ਰਾਸ਼ਟਰੀ ਸਨਮਾਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੂੰ ਸਿੱਖਿਆ, ਖੋਜ ਅਤੇ ਸਮਾਜਿਕ ਜ਼ਿੰਮੇਵਾਰੀ ਖੇਤਰ ਵਿੱਚ ਰਾਸ਼ਟਰੀ ਸਨਮਾਨ

ਨੈਸ਼ਨਲ ਅਚੀਵਰਜ਼ ਐਵਾਰਡ 2025 ਸਮਾਰੋਹ ਵਿੱਚ ਸੰਸਥਾ ਦੀ ਵਿਲੱਖਣ ਪਹਿਚਾਣ

ਫਿਰੋਜ਼ਪੁਰ, 13-10-2025: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਨੈਕ ਦੇ ਮਾਪਦੰਡਾਂ ਅਨੁਸਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ-ਪਲੱਸ ਗ੍ਰੇਡ ਪ੍ਰਾਪਤ ਸੰਸਥਾਨ ਹੈ। 1934 ਵਿੱਚ ਇਸ ਸੰਸਥਾ ਦੀ ਸਥਾਪਨਾ ਮਹਿਲਾ ਸਿੱਖਿਆ ਅਤੇ ਸ਼ਕਤੀਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ, ਜਿਸਨੇ ਅੱਜ ਤੱਕ ਸਿੱਖਿਆ, ਸੱਭਿਆਚਾਰ ਅਤੇ ਸਮਾਜਿਕ ਮੁੱਲਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵਿਲੱਖਣ ਯੋਗਦਾਨ ਦਿੱਤਾ ਹੈ। ਇਹ ਸੰਸਥਾ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੇ ਮਾਰਗਦਰਸ਼ਨ ਅਤੇ ਪ੍ਰਿੰਸੀਪਲ ਡਾ. ਸੰਗੀਤਾ ਜੀ ਦੀ ਅਗਵਾਈ ਹੇਠ ਲਗਾਤਾਰ ਨਿਰੰਤਰ ਅਗਰਸਰ ਹੈ। ਇਸ ਲੜੀ ਵਿੱਚ ਪਹਿਲੇ ਨੈਸ਼ਨਲ ਅਚੀਵਰਜ਼ ਐਵਾਰਡ 2025 ਸਮਾਰੋਹ ਦਾ ਸਫਲ ਆਯੋਜਨ ਸੀ.ਟੀ. ਯੂਨੀਵਰਸਿਟੀ, ਲੁਧਿਆਣਾ ਵਿੱਚ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ 45 ਸੰਸਥਾਨਾਂ ਨੇ ਹਿੱਸਾ ਲਿਆ। ਕਾਰਜਕ੍ਰਮ ਦੀ ਮੁੱਖ ਮਹਿਮਾਨ ਸ਼੍ਰੀਮਤੀ ਸਰਬਜੀਤ ਕੌਰ ਮਾਨੁਕੇ, ਵਿਧਾਇਕ, ਜਗਰਾਓਂ ਅਤੇ ਸ਼੍ਰੀ ਸਮਰਥ ਸ਼ਰਮਾ, ਮੁੱਖ ਕਾਰਜਕਾਰੀ ਅਧਿਕਾਰੀ, ਨੈਸ਼ਨਲ ਐਡਿਊਟਰਸਟ ਆਫ ਇੰਡੀਆ ਸਨ। ਇਸ ਸ਼ਾਨਦਾਰ ਸਮਾਰੋਹ ਵਿੱਚ ਸਿੱਖਿਆ, ਖੋਜ ਅਤੇ ਸਮੁਦਾਇਕ ਵਿਕਾਸ ਦੇ ਖੇਤਰ ਵਿੱਚ ਸਲਾਘਾਯੋਗ ਯੋਗਦਾਨ ਦੇਣ ਵਾਲੇ ਅਧਿਆਪਕਾਂ ਅਤੇ ਸੰਸਥਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੇ ਆਪਣੀ ਨਿਰੰਤਰ ਕਾਰਗੁਜਾਰੀ ਰਾਹੀਂ ਰਾਸ਼ਟਰੀ ਪੱਧਰ ‘ਤੇ ਆਪਣੀ ਵਿਲੱਖਣ ਪਹਿਚਾਣ ਬਣਾਈ। ਸਮਾਰੋਹ ਵਿੱਚ ਡਾ. ਸੰਗੀਤਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੂੰ ਸੰਸਥਾਤਮਕ ਪ੍ਰਗਤੀ, ਸਮਾਜਿਕ ਜ਼ਿੰਮੇਵਾਰੀ ਵਿੱਚ ਸ਼ਲਾਘਾਯੋਗ ਸੰਸਥਾਤਮਕ ਐਵਾਰਡ, ਆਈ.ਸੀ.ਟੀ. ਖੇਤਰ ਵਿੱਚ ਸ਼ਲਾਘਾਯੋਗ ਸੰਸਥਾਤਮਕ ਐਵਾਰਡ, ਆਈ.ਕੇ.ਐਸ. ਵਰ੍ਹੇ ਦਾ ਯੋਗਦਾਨਕਾਰ ਐਵਾਰਡ, ਜ਼ਿਲ੍ਹਾ ਪੱਧਰ ‘ਤੇ ਸਭ ਤੋਂ ਤਰੱਕੀਸ਼ੀਲ ਸੰਸਥਾ 2025 ਐਵਾਰਡ ਅਤੇ ਕਈ ਪ੍ਰਤਿਸ਼ਠਿਤ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀ ਦੂਰਦਰਸ਼ੀ ਸੋਚ, ਸਮਾਜਿਕ ਜ਼ਿੰਮੇਵਾਰੀ, ਆਈ.ਸੀ.ਟੀ. ਏਕੀਕਰਨ ਅਤੇ ਸੰਸਥਾਤਮਕ ਵਿਕਾਸ ਪ੍ਰਤੀ ਉਨ੍ਹਾਂ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਹਨ, ਜੋ ਕਿ ਨੈਸ਼ਨਲ ਐਜੂਟਰੱਸਟ ਆਫ ਇੰਡੀਆ ਵੱਲੋਂ ਪ੍ਰਸ਼ੰਸਾਯੋਗ ਰਹੀ ਹੈ।

ਸੰਸਥਾ ਦੇ ਗੌਰਵ ਵਿੱਚ ਹੋਰ ਵਾਧਾ ਕਰਦਿਆਂ, ਡਾ. ਮੋਕਸ਼ੀ, ਨੋਡਲ ਅਫਸਰ, ਨੈਸ਼ਨਲ ਐਜੂਟਰੱਸਲ਼ ਆਫ ਇੰਡੀਆ ਅਤੇ ਪੋਸਟ ਗ੍ਰੈਜੂਏਟ ਜੀਵ ਵਿਗਿਆਨ ਵਿਭਾਗ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਨੂੰ “ਯੰਗ ਰਿਸਰਚਰ ਆਫ ਦ ਇੰਡੀਆਂ (ਫੈਕਲਟੀ ਅਵਾਰਡ) ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਦੇ ਸ਼ਲਾਘਾਯੋਗ ਖੋਜ ਕਾਰਜਾਂ, ਨਵਾਚਾਰੀ ਸਿੱਖਣ ਪੱਧਤੀਆਂ ਅਤੇ ਪ੍ਰਭਾਵਸ਼ਾਲੀ ਪ੍ਰਕਾਸ਼ਨਾਂ ਦੀ ਪ੍ਰਸ਼ੰਸਾ ਵਿੱਚ ਪ੍ਰਦਾਨ ਕੀਤਾ ਗਿਆ।

ਉਨ੍ਹਾਂ ਦੇ ਸ਼ੋਧ ਅਤੇ ਅਧਿਆਪਨ ਯਤਨਾਂ ਨੇ ਨਾ ਸਿਰਫ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ, ਬਲਕਿ ਨੌਜਵਾਨ ਖੋਜਕਾਰਾਂ ਲਈ ਪ੍ਰੇਰਣਾ ਦਾ ਸਰੋਤ ਬਣ ਕੇ ਉਭਰੇ ਹਨ। ਉਨ੍ਹਾਂ ਦੇ ਯਤਨਾਂ ਨੇ ਵਿਦਿਆਰਥੀਆਂ ਵਿੱਚ ਖੋਜ ਪ੍ਰਤੀ ਉਤਸਾਹ ਅਤੇ ਕੌਸ਼ਲਤਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਕਾਰਜਕ੍ਰਮ ਦੀ ਮੁੱਖ ਮਹਿਮਾਨ ਸ਼੍ਰੀਮਤੀ ਸਰਬਜੀਤ ਕੌਰ ਮਾਨੁਕੇ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਸਮਰਪਣਸ਼ੀਲਤਾ ਅਤੇ ਸ਼ਲਾਘਾਯੋਗ ਪ੍ਰਾਪਤੀਆਂ ਲਈ ਵਧਾਈ ਦਿੱਤੀ। ਸ਼੍ਰੀ ਸਮਰਥ ਸ਼ਰਮਾ, ਮੁੱਖ ਕਾਰਜਕਾਰੀ ਅਧਿਕਾਰੀ, ਨੈਸ਼ਨਲ ਐਡਿਊਟਰਸਟ ਆਫ ਇੰਡੀਆ, ਨੇ ਅਧਿਆਪਕਾਂ ਅਤੇ ਸੰਸਥਾਨਾਂ ਦੇ ਨਵਾਚਾਰ ਅਤੇ ਸਿੱਖਿਆ ਵਿੱਚ ਉੱਚਤਮ ਵਿਕਾਸ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਪ੍ਰਸ਼ੰਸਾ ਕੀਤੀ।  ਡਾ. ਸੰਗੀਤਾ ਅਤੇ ਡਾ. ਮੋਕਸ਼ੀ ਦੀਆਂ ਇਹ ਪ੍ਰਾਪਤੀਆਂ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦਾ ਮਾਣ ਵਧਾਉਂਦੀਆਂ ਹਨ ਅਤੇ ਸਿੱਖਿਆ, ਖੋਜ ਅਤੇ ਸਮਾਜਿਕ ਵਿਕਾਸ ਵਿੱਚ ਸੰਸਥਾ ਦੀ ਲਗਾਤਾਰ ਉਤਕ੍ਰਿਸ਼ਟਤਾ ਨੂੰ ਪ੍ਰਗਟਾਉਂਦੀਆਂ ਹਨ।

Related Articles

Leave a Reply

Your email address will not be published. Required fields are marked *

Back to top button