Ferozepur News

ਸਥਾਨਕ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ &#39&#39ਜਲ ਬਚਾਓ&#39&#39 ਦਿਵਸ ਤੇ ਪੇਂਟਿੰਗ ਮੁਕਾਬਲੇ ਕਰਵਾਏ

ਸਥਾਨਕ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ &#39&#39ਜਲ ਬਚਾਓ&#39&#39 ਦਿਵਸ ਤੇ ਪੇਂਟਿੰਗ ਮੁਕਾਬਲੇ ਕਰਵਾਏ
ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਕੀਤਾ ਗਿਆ ਸਨਮਾਨਿਤ

PAINTING COMPETITION AT MANAV MANDIR SCHOOL

ਫਿਰੋਜ਼ਪੁਰ  (    ) : ਵਿਦਿਆਰਥੀਆਂ ਨੂੰ ਪਾਣੀ ਬਚਾਉਣ ਲਈ ਪ੍ਰੇਰਿਤ ਕਰਨ ਲਈ ਸਥਾਨਕ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਜਲ ਬਚਾਓ ਤੇ ਆਧਾਰਿਤ ਪੇਂਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਮੈਨੇਜਰ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਧਰਤੀ ਤਲ ਤੇ ਪਾਣੀ ਦੀ ਕਮੀ ਨੂੰ ਉਜਾਗਰ ਕਰਨ ਅਤੇ ਵੱਖ ਵੱਖ ਸਰੋਤਾਂ ਤੋਂ ਪਾਣੀ ਬਚਾਉਣ ਦੇ ਕਾਰਜਾਂ ਨੂੰ ਵਿਦਿਆਰਥਣਾਂ ਵਿਚ ਉਤਸਾਹਿਤ ਕਰਨ ਲਈ ਇਕ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਨੰਨ•ੇ ਮੁੰਨ•ੇ ਵਿਦਿਆਰਥੀਆਂ ਸਮੇਤ 80 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਉਨ•ਾਂ ਨੇ ਆਪਣੀ ਕਲਾ ਦੇ ਰੰਗ ਬਿਖੇਰਦੇ ਹੋਏ ਜਲ ਬਚਾਉਣ ਦਾ ਪ੍ਰਣ ਲਿਆ।

 

ਇਸ ਮੌਕੇ ਪੇਟਿੰਗ ਪ੍ਰਤੀਯੋਗਤਾ ਵਿਚ ਪ੍ਰਾਇਮਰੀ ਵਰਗ ਵਿਚ ਪਹਿਲੀ ਕਲਾਸ ਦੀ ਵਿਦਿਆਰਥਣ ਨੰਦਨੀ ਨੇ ਪਹਿਲਾ, ਕੇ. ਜੀ. ਕਲਾਸ ਦੀ ਵਿਦਿਆਰਥਣ ਪਰਾਚੀ ਨੇ ਦੂਜਾ ਅਤੇ ਕੇ. ਜੀ. ਕਲਾਸ ਦੀ ਵਿਦਿਆਰਥਣ ਰਿਸ਼ੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਬ ਜੂਨੀਅਰ ਵਰਗ ਵਿਚ ਚੌਥੀ ਕਲਾਸ ਦੀ ਵਿਦਿਆਰਥਣ ਪੂਜਾ ਨੇ ਪਹਿਲਾ, ਤੀਜੀ ਕਲਾਸ ਦੀ ਵਿਦਿਆਰਥਣ ਖੁਸ਼ੀ ਨੇ ਦੂਜਾ ਅਤੇ ਇਸੇ ਹੀ ਕਲਾਸ ਦੀ ਵਿਦਿਆਰਥੀ ਪਾਰਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੂਨੀਅਰ ਵਰਗ ਵਿਚ ਪੰਜਵੀਂ ਕਲਾਸ ਦੀ ਵਿਦਿਆਰਥਣ ਪ੍ਰਗਤੀ ਨੇ ਪਹਿਲਾ, ਮੁਸਕਾਨਪ੍ਰੀਤ ਨੇ ਦੂਜਾ ਅਤੇ ਸੱਤਵੀਂ ਕਲਾਸ ਦੇ ਵਿਦਿਆਰਥੀ ਸੁਮਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿਚ ਅੱਠਵੀਂ ਕਲਾਸ ਦੀ ਵਿਦਿਆਰਥਣ ਅਰਿਸ਼ਕਾ ਨੇ ਪਹਿਲਾ ਅਤੇ ਹਰਮਨਦੀਪ ਕੌਰ ਨੇ ਦੂਜਾ ਅਤੇ ਦੱਸਵੀਂ ਕਲਾਸ ਦੀ ਵਿਦਿਆਰਥਣ ਗਰਿਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ।PAINTING COMPETITION AT MANAV MANDIR 2

Related Articles

Back to top button