ਜਲਾਲਾਬਾਦ ਵਿਖੇ ਕਰਵਾਈ ਗਈ ਮੈਰਾਥਨ ਦੌੜ : ਨੌਜਵਾਨ ਨਸ਼ੇ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜ ਕੇ ਆਪਣਾ ਭਵਿੱਖ ਸੰਵਾਰਨ : ਮਾਨ
ਜਲਾਲਾਬਾਦ ਵਿਖੇ ਕਰਵਾਈ ਗਈ ਮੈਰਾਥਨ ਦੌੜ
ਨੌਜਵਾਨਾਂ ਵੱਲੋਂ ਕੀਤੀ ਗਈ ਵੱਡੇ ਪੱਧਰ ਤੇ ਸ਼ਮੂਲੀਅਤ
ਨੌਜਵਾਨ ਨਸ਼ੇ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜ ਕੇ ਆਪਣਾ ਭਵਿੱਖ ਸੰਵਾਰਨ : ਮਾਨ
ਜਲਾਲਾਬਾਦ 23 ਅਪ੍ਰੈਲ ( ) ਨੌਜਵਾਨ ਨਸ਼ੇ ਤੋਂ ਦੂਰ ਰਹਿਣ ਅਤੇ ਖੇਡਾਂ ਦੇ ਨਾਲ ਨਾਲ
, ਆਪਣੇ ਹੱਥੀਂ ਕਿਰਤ ਕਰਨ ਨੂੰ ਤਰਜੀਹ ਦੇਣ ਇਸ ਨਾਲ ਜਿੱਥੇ ਉਹ ਆਪਣੇ ਆਪ ਨੂੰ ਸਰੀਰਕ
ਤੌਰ ਤੇ ਤੰਦਰੁਸਤ ਰੱਖ ਸਕਣਗੇ ਉੱਥੇ ਹੀ ਉਹ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਵੱਧ ਚੜ
ਕੇ ਸਹਿਯੋਗ ਕਰ ਸਕਣਗੇ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ
ਸਿੰਘ ਮਾਨ ਨੇ ਜਲਾਲਾਬਾਦ ਵਿਖੇ ਕਰਵਾਈ ਗਈ ਮੈਰਾਥਨ ਦੌੜ ਦੌਰਾਨ ਨੌਜਵਾਨਾਂ ਨੂੰ
ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਦੇ ਨਾਲ ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਅਵਿਕੇਸ਼
ਗੁਪਤਾ, ਜ਼ਿਲਾ ਖੇਡ ਅਫ਼ਸਰ ਸ.ਬਲਵੰਤ ਸਿੰਘ, ਪੰਜਾਬ ਐਗਰੋ ਦੇ ਉਪ ਚੇਅਰਮੈਨ ਸ਼੍ਰੀ ਅਸ਼ੋਕ
ਅਨੇਜਾ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰੇਮ ਵਲੇਚਾ, ਭਾਜਪਾ ਆਗੂ ਦਰਸ਼ਨ
ਵਧਵਾ, ਸ. ਦਵਿੰਦਰ ਸਿੰਘ ਬੱਬਲ, ਸ. ਲਖਵਿੰਦਰ ਸਿੰਘ ਰੋਹੀਵਾਲਾ ਆਦਿ ਵੀ ਵਿਸ਼ੇਸ਼ ਤੌਰ
ਤੇ ਹਾਜਰ ਸਨ। ਇਸ ਮੈਰਾਥਨ ਦੌੜ ਨੂੰ ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ ਸਿੰਘ ਮਾਨ ਅਤੇ
ਹੋਰਨਾਂ ਵੱਲੋਂ ਬਹੁਮੰਤਵੀ ਖੇਡ ਸਟੇਡੀਅਮ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਜਲਾਲਾਬਾਦ ਦੇ ਨੌਜਵਾਨ ਵਰਗ ਵੱਲੋਂ ਇਸ ਦੌੜ ਵਿਚ ਭਰਵੀਂ ਸ਼ਮੂਲੀਅਤ ਕੀਤੀ।
ਸ. ਮਾਨ ਨੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣਾ
ਚਾਹੀਦਾ ਹੈ। ਉਨਾਂ ਕਿਹਾ ਕਿ ਇਕ ਤੰਦਰੁਸਤ ਸਰੀਰ ਜਿੱਥੇ ਬਿਮਾਰੀਆਂ ਤੋਂ ਬਚਾਇਆ
ਰਹਿੰਦਾ ਹੈ ਉੱਥੇ ਹੀ ਇਸ ਸਰੀਰ ਵਿਚ ਤੰਦਰੁਸਤ ਦਿਮਾਗ ਦਾ ਵੀ ਵਾਸ ਹੁੰਦਾ ਹੈ। ਇਸ
ਤਰਾਂ ਦੇ ਨੌਜਵਾਨ ਸਮਾਜ ਅਤੇ ਦੇਸ਼ ਦੇ ਲਈ ਬਹੁਤ ਕੁਝ ਚੰਗਾ ਕਰ ਸਕਦੇ ਹਨ। ਉਨਾਂ ਕਿਹਾ
ਕਿ ਅੱਜ ਇਸ ਗੱਲ ਦੀ ਲੋੜ ਹੈ ਕਿ ਅਸੀ ਸਰੀਰਕ ਤੰਦਰੁਸਤੀ ਲਈ ਖੇਡਾਂ ਅਤੇ ਕਸਰਤ ਨਾਲ
ਜੁੜੀਏ। ਇਸ ਮੈਰਾਥਨ ਦੌੜ ਲਈ ਜਲਾਲਾਬਾਦ ਵਾਸੀਆਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ।
ਇਸ ਮੈਰਾਥਨ ਦੌੜ ਦੌਰਾਨ ਜੇਤੂ ਰਹੇ ਦੌੜਾਕਾਂ ਨੂੰ ਸਨਮਾਨਤ ਵੀ ਕੀਤਾ ਗਿਆ।