Ferozepur News

ਪੱਲਸ ਪੋਲੀਓ ਮੁਹਿੰਮ ਦੌਰਾਨ 15144 ਮਾਇਗ੍ਰੇਟਰੀ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਬੂੰਦਾ —ਸਿਵਲ ਸਰਜਨ

cmoਫਿਰੋਜ਼ਪੁਰ 23 ਜੂਨ (ਏ.ਸੀ.ਚਾਵਲਾ) ਭਾਰਤ ਸਰਕਾਰ ਦੇ ਨਿਰਦੇਸ਼ਾਂ ਤੇ ਪੋਲੀਓ ਰੋਗ ਨੂੰ ਜੜੋਂ• ਖਤਮ ਕਰਨ ਦੇ ਮੰਤਵ ਨੂੰ ਲੈ ਕੇ ਚਲਾਈ ਜਾ ਰਹੀ ਪੱਲਸ ਪੋਲੀਓ ਮੁਹਿੰਮ ਤਹਿਤ ਜਿਲਾ ਫਿਰੋਜ਼ਪੁਰ ਵਿਚ ਤਿੰਨ ਦਿਨਾਂ ਦੋਰਾਂਨ 15144 ਮਾਇਗ੍ਰੇਟਰੀ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹਨ। ਇਹ ਪ੍ਰਗਟਾਵਾ ਡਾ. ਪ੍ਰਦੀਪ ਚਾਵਲਾ ਸਿਵਲ ਸਰਜਨ ਫਿਰੋਜਪੁਰ ਨੇ ਪੱਲਸ ਪੋਲਿਓ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ•ਾਂ ਦੱਸਿਆ ਕਿ ਦੱਸਿਆ ਕਿ ਮਾਇਗ੍ਰੇਟਰੀ ਰਾਊਂਡ ਦੌਰਾਨ ਹੁਣ ਤੱਕ 100 ਫੀਸਦੀ  ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਭੱਠਿਆਂ,ਸਲੱਮ ਏਰੀਏ, ਉਸਾਰੀ ਵਾਲੀਆਂ ਥਾਵਾਂ ਤੇ ਰਹਿੰਦੇ ਬੱਚਿਆਂ ਨੂੰ  ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਇਸ ਮੁਹਿੰਮ ਤਹਿਤ 103556 ਵਸੋਂ, 18243 ਘਰ ਅਤੇ 14090,  0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ ਸੇਵਾਵਾਂ ਦੇਣ ਦਾ ਟੀਚਾ ਰੱਖਿਆ ਗਿਆ ਸੀ। ਜਿਲ•ਾ ਪੱਧਰ ਤੇ ਘਰ ਤੋ ਘਰ 36 ਟੀਮਾਂ ਬਣਾਈਆਂ ਗਈਆਂ ਅਤੇ ਦੂਰ ਦੁਰਾਡੇ ਦੀਆਂ ਥਾਵਾਂ ਨੂੰ ਕਵਰ ਕਰਨ ਲਈ 35 ਮੋਬਾਇਲ ਟੀਮਾਂ ਬਣਾਈਆਂ ਗਈਆਂ ਸਨ ਅਤੇ ਇਸ ਗੇੜ ਦੌਰਾਨ 8 ਟ੍ਰਾਂਜਿਟ ਟੀਮਾਂ ਵੀ ਬਣਾਈਆ ਗਈਆਂ ਸਨ,ਜ਼ੋ ਕਿ ਸਵੇਰੇ ਅਤੇ ਸ਼ਾਮ ਨੂੰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਮਾਇਗਰੇਟਰੀ ਪਾਪੂਲੇਸ਼ਨ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਰਹੀਆਂ ਸਨ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ 12 ਸੁਪਰਵਾਈਜਰ ਡਿਊਟੀ ਤੇ ਤਾਇਨਾਤ ਕੀਤੇ ਗਏ ਸਨ ਅਤੇ ਸਬੰਧਤ ਟੀਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਇਸ ਮਾਇਗ੍ਰੇਟਰੀ ਰਾÀੂਂਡ ਦੌਰਾਨ ਮਾਇਗ੍ਰੇਟਰੀ ਪਾਪੂਲੇਸ਼ਨ ਨਾਲ ਸਬੰਧਤ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੀਟਿੰਗ ਵਿੱਚ  ਸਟੇਟ ਤੋ ਸੁਪਰਵੀਜ਼ਨ ਲਈ ਆਏ ਡਾ. ਗੁਰਸ਼ਰਨ ਸਿੰਘ ਸਹਾਇਕ ਡਾਇਰੈਕਟਰ, ਸਹਾਇਕ ਸਿਵਲ ਸਰਜਨ ਡਾ.ਵਨੀਤਾ ਭੁੱਲਰ, ਜਿਲਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ , ਸਮੂਹ ਸੀਨੀਅਰ ਮੈਡੀਕਲ ਅਫਸਰ ਆਦਿ ਵੀ ਹਾਜਰ ਸਨ।

Related Articles

Back to top button