Ferozepur News
ਫਿਰੋਜ਼ਪੁਰ ’ਚ ਰੇਲ ਸੰਪਤੀ ਚੋਰੀ ਅਤੇ ਸਟਾਫ ’ਤੇ ਹਮਲੇ ਦੇ ਮਾਮਲੇ ’ਚ 6 ਮੁਲਜ਼ਮ ਗ੍ਰਿਫਤਾਰ, ਵੱਡੀ ਮਾਤਰਾ ’ਚ ਚੋਰੀ ਦਾ ਸਮਾਨ ਬਰਾਮਦ
ਫਿਰੋਜ਼ਪੁਰ ’ਚ ਰੇਲ ਸੰਪਤੀ ਚੋਰੀ ਅਤੇ ਸਟਾਫ ’ਤੇ ਹਮਲੇ ਦੇ ਮਾਮਲੇ ’ਚ 6 ਮੁਲਜ਼ਮ ਗ੍ਰਿਫਤਾਰ, ਵੱਡੀ ਮਾਤਰਾ ’ਚ ਚੋਰੀ ਦਾ ਸਮਾਨ ਬਰਾਮਦਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਸੀਆਈਬੀ ਟੀਮ ਨੇ ਸਾਂਝੀ ਕਾਰਵਾਈ ’ਚ 80 ਮੀਟਰ ਅੰਡਰ ਫਰੇਮ ਵਾਇਰ ਸਮੇਤ ਦੋ ਕਬਾੜੀਆਂ ਸਣੇ ਛੇ ਮੁਲਜ਼ਮਾਂ ਨੂੰ ਕੀਤਾ ਕਾਬੂ

ਫਿਰੋਜ਼ਪੁਰ 20 ਜੁਲਾਈ, 2025: ਫਿਰੋਜ਼ਪੁਰ ਸਿਟੀ ਦੀ ਬਾਹਰੀ ਚੌਂਕੀ ਅਤੇ ਜੀਆਰਪੀ/ਫਿਰੋਜ਼ਪੁਰ ਦੀ ਸਾਂਝੀ ਕਾਰਵਾਈ ’ਚ ਰੇਲ ਸੰਪਤੀ ਦੀ ਚੋਰੀ ਅਤੇ ਡਿਊਟੀ ’ਤੇ ਤੈਨਾਤ ਸਟਾਫ ’ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ’ਚ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਵੱਡੀ ਮਾਤਰਾ ’ਚ ਚੋਰੀ ਕੀਤੀ ਰੇਲ ਸੰਪਤੀ, ਜਿਸ ’ਚ 80 ਮੀਟਰ ਅੰਡਰ ਫਰੇਮ ਵਾਇਰ ਸ਼ਾਮਲ ਹੈ, ਬਰਾਮਦ ਕੀਤੀ ਗਈ ਹੈ। ਇਸ ਮਾਮਲੇ ’ਚ ਦੋ ਕਬਾੜੀਆਂ ਸਮੇਤ ਚਾਰ ਹੋਰ ਮੁਲਜ਼ਮਾਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਮਾਮਲੇ ਦੀ ਸ਼ੁਰੂਆਤ 15 ਜੁਲਾਈ 2025 ਨੂੰ ਬਾਹਰੀ ਚੌਕੀ ਫਿਰੋਜ਼ਪੁਰ ਸਿਟੀ ’ਚ ਦਰਜ ਮੁਕੱਦਮਾ ਨੰਬਰ 07/25 ਅਧੀਨ 3 ਆਰਪੀ (ਯੂਪੀ) ਐਕਟ ਅਤੇ ਜੀਆਰਪੀ/ਫਿਰੋਜ਼ਪੁਰ ’ਚ ਦਰਜ ਐੱਫਆਈਆਰ ਨੰਬਰ 24/2025 ਅਧੀਨ 3(5), 121(1), 121(2), 132, 221 ਬੀਐੱਨਐੱਸ ਦੇ ਤਹਿਤ ਹੋਈ। ਮੁਲਜ਼ਮਾਂ ’ਤੇ ਰੇਲ ਸੰਪਤੀ ਦੀ ਚੋਰੀ ਕਰਨ ਅਤੇ ਡਿਊਟੀ ’ਤੇ ਮੌਜ਼ੂਦ ਸਟਾਫ ’ਤੇ ਚਾਕੂ ਨਾਲ ਹਮਲਾ ਕਰਕੇ ਭੱਜਣ ਦਾ ਦੋਸ਼ ਸੀ।
ਰੇਸਬ ਪੋਸਟ ਫਿਰੋਜ਼ਪੁਰ ਅਤੇ ਸੀਆਈਬੀ ਫਿਰੋਜ਼ਪੁਰ ਦੀ ਟੀਮ ਨੇ 17 ਜੁਲਾਈ 2025 ਨੂੰ ਮੁੱਖ ਮੁਲਜ਼ਮ ਰਿੰਕੂ ਕੁਮਾਰ ਉਮਰ 25 ਸਾਲ ਪੁੱਤਰ ਦਰਸ਼ਨ ਲਾਲ ਨਿਵਾਸੀ ਮੁਹੱਲਾ ਵਾਲਮੀਕੀ ਨੇੜੇ ਬੈਰ ਸਾਹਿਬ ਗੁਰੂਹਰਸਹਾਏ, ਹਾਲ ਪਤਾ ਜੀਜੋਂ ਦਾ ਮਕਾਨ, ਨੇੜੇ ਜਿੰਦੋ ਕਰਿਆਨਾ ਸਟੋਰ ਆਵਾ ਬਸਤੀ ਫਿਰੋਜ਼ਪੁਰ ਸਿਟੀ ਅਤੇ ਬੌਬੀ ਉਮਰ 21 ਸਾਲ ਪੁੱਤਰ ਜੋਗਿੰਦਰ ਨਿਵਾਸੀ ਆਵਾ ਬਸਤੀ, ਨੇੜੇ ਪਾਣੀ ਵਾਲੀ ਟੈਂਕੀ, ਫਿਰੋਜ਼ਪੁਰ ਸਿਟੀ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ 50 ਐੱਮਐੱਮ ਦੀ 40 ਮੀਟਰ ਅੰਡਰ ਫਰੇਮ ਵਾਇਰ, ਜਿਸ ਦੀ ਕੀਮਤ 9,000 ਰੁਪਏ ਹੈ, ਬਰਾਮਦ ਕੀਤੀ ਗਈ। ਦੋਵਾਂ ਮੁਲਜ਼ਮਾਂ ਨੂੰ ਏਸੀਜੀਐੈੱਮ/ਫਿਰੋਜ਼ਪੁਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਅਦਾਲਤ ਨੇ ਇਨ੍ਹਾਂ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸੱਟਡੀ (ਜੇਸੀ) ’ਚ ਭੇਜਣ ਦੇ ਹੁਕਮ ਜਾਰੀ ਕੀਤੇ। ਮੈਡੀਕਲ ਜਾਂਚ ਤੋਂ ਬਾਅਦ ਦੋਵਾਂ ਨੂੰ ਕੇਂਦਰੀ ਜੇਲ੍ਹ ’ਚ ਭੇਜ ਦਿੱਤਾ ਗਿਆ। ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਉਂਦਿਆਂ, ਰੇਲ ਸੰਪਤੀ ਦੀ ਚੋਰੀ ’ਚ ਸ਼ਾਮਲ ਦੋ ਹੋਰ ਵਾਂਛਿਤ ਮੁਲਜ਼ਮਾਂ, ਰਿੱਕੀ ਉਰਫ ਲੱਕੀ ਭੂਤ ਉਮਰ 21 ਸਾਲ ਪੁੱਤਰ ਸ਼੍ਰੀ ਕ੍ਰਿਸ਼ਨ ਲਾਲ ਨਿਵਾਸੀ ਵਾਰਡ-2 ਆਵਾ ਵਾਲੀ ਬਸਤੀ, ਫਿਰੋਜ਼ਪੁਰ ਅਤੇ ਰਵੀਕਾਂਤ ਉਰਫ ਸਾਜਨ ਉਮਰ 17 ਸਾਲ ਬਾਲ ਅਪਚਾਰੀ ਪੁੱਤਰ ਮਨੋਜ ਮੰਡਲ ਨਿਵਾਸੀ ਗਲੀ ਨੰਬਰ 1, ਵਾਰਡ-2, ਆਵਾ ਵਾਲੀ ਬਸਤੀ, ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਰਵੀਕਾਂਤ ਨੂੰ ਬਾਲ ਅਪਚਾਰੀ ਹੋਣ ਕਾਰਨ ਆਰਪੀਐੱਫ ਦੀ ਸੁਰੱਖਿਆ ’ਚ ਲਿਆ ਗਿਆ।
ਇਸ ਤੋਂ ਇਲਾਵਾ, ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ’ਤੇ ਚੋਰੀ ਹੋਈ ਰੇਲ ਸੰਪਤੀ ਖਰੀਦਣ ਵਾਲੇ ਦੋ ਕਬਾੜੀਆਂ, ਸਤੀਸ਼ ਕੁਮਾਰ ਉਮਰ 54 ਸਾਲ ਪੁੱਤਰ ਰੋਸ਼ਨ ਲਾਲ ਨਿਵਾਸੀ ਨਵੀਂ ਆਬਾਦੀ, ਜ਼ੀਰਾ ਗੇਟ ਫਿਰੋਜ਼ਪੁਰ) ਅਤੇ ਲੋਕੇਸ਼ (ਉਮਰ 22 ਸਾਲ ਪੁੱਤਰ ਨਰੇਸ਼ ਕੁਮਾਰ ਨਿਵਾਸੀ ਖਾਤਾ ਨੰਬਰ 166 ਘੁਮਾਰ ਮੰਡੀ, ਫਿਰੋਜ਼ਪੁਰ ਕੈਂਟ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 50 ਐੱਮਐੱਮ ਦੀ 40+24 ਮੀਟਰ, 16 ਐੱਮਐੱਮ ਦੀ 80 ਮੀਟਰ ਅਤੇ 4 ਐੱਮਐੱਮ ਦੀ 50 ਮੀਟਰ ਅੰਡਰ ਫਰੇਮ ਵਾਇਰ, ਜਿਸ ਦੀ ਕੁੱਲ ਕੀਮਤ 26,500 ਰੁਪਏ ਹੈ, ਬਰਾਮਦ ਕੀਤੀ ਗਈ। 19 ਜੁਲਾਈ 2025 ਨੂੰ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਏਸੀਜੀਐੱਮ/ਫਿਰੋਜ਼ਪੁਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟੱਡੀ ’ਚ ਜੇਲ੍ਹ ਭੇਜ ਦਿੱਤਾ ਗਿਆ।




