Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸਿਟੀ ਵੱਲੋਂ ਨਵੇਂ ਸੈਸ਼ਨ 2025-26 ਲਈ ਕਾਲਜ ਪ੍ਰੋਸਪੈਕਟਸ ਜਾਰੀ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸਿਟੀ ਵੱਲੋਂ ਨਵੇਂ ਸੈਸ਼ਨ 2025-26 ਲਈ ਕਾਲਜ ਪ੍ਰੋਸਪੈਕਟਸ ਜਾਰੀ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸਿਟੀ ਵੱਲੋਂ ਨਵੇਂ ਸੈਸ਼ਨ 2025-26 ਲਈ ਕਾਲਜ ਪ੍ਰੋਸਪੈਕਟਸ ਜਾਰੀ

ਫਿਰੋਜਪੁਰ , 19-7-2025: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵੱਲੋਂ ਆਗਾਮੀ ਸੈਸ਼ਨ ਲਈ ਨਵਾਂ ਕਾਲਜ ਪ੍ਰੋਸਪੈਕਟਸ ਵਿਧੀਵਤ ਤੌਰ ‘ਤੇ ਜਾਰੀ ਕੀਤਾ ਗਿਆ। ਇਸ ਸਮਾਰੋਹ ਦੇ ਸ਼ੁਰੂਆਤ ਦੇਵ ਸਮਾਜ ਦੇ ਸੰਸਥਾਪਕ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਦੇ ਭਜਨ ਨਾਲ ਕੀਤੀ ਗਈ । ਇਹ ਸਮਾਰੋਹ ਕਾਲਜ ਸਵਰਗੀਯ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਜੀ ਦੇ ਅਸ਼ੀਰਵਾਦ, ਡਾ. ਅਗਨੀਜ਼ ਢਿੱਲੋਂ, ਸੈਕਟਰੀ, ਦੇਵ ਸਮਾਜ, ਸ੍ਰੀ ਮਾਨਵਿੰਦਰ ਸਿੰਘ ਮਾਂਗਟ, ਸੀ.ਏ.ਓ., ਦੇਵ ਸਮਾਜ ਕਾਲਜ, ਐਡਵੋਕੇਟ ਸ਼੍ਰੀ ਅਜੇ ਬੱਤਾ, ਸੈਕਟਰੀ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ; ਡਾ. ਸੰਗੀਤਾ, ਪ੍ਰਿੰਸੀਪਲ ਅਤੇ ਦੇਵ ਸਮਾਜ ਮੈਨੇਜਿੰਗ ਕਮੇਟੀ ਦੇ ਹੋਰ ਮਾਣਯੋਗ ਮੈਂਬਰਾਂ ਦੀ ਅਗਵਾਈ ਹੇਠ ਹੋਇਆ।

ਨਵਾਂ ਪ੍ਰੋਸਪੈਕਟਸ ਕਾਲਜ ਦੀ ਉਤਸ਼ਾਹਜਨਕ ਦ੍ਰਿਸ਼ਟੀ, ਵਿਦਿਆਰਥੀ ਕੇਂਦਰਿਤ ਨੀਤੀਆਂ ਅਤੇ ਉੱਤਮ ਸਿੱਖਿਆ ਪ੍ਰਦਾਨ ਕਰਨ ਦੇ ਪ੍ਰਤੀ ਨੀਤੀ ਨੂੰ ਦਰਸਾਉਂਦਾ ਹੈ। ਇਸ ਵਿੱਚ ਅਕਾਦਮਿਕ ਕੋਰਸਾਂ, ਵਿਦਿਆਰਥੀ ਸਹਾਇਤਾ ਸੇਵਾਵਾਂ, ਆਧੁਨਿਕ ਸਹੂਲਤਾਂ ਅਤੇ ਨੈਤਿਕ ਮੁੱਲਾਂ ‘ਤੇ ਆਧਾਰਿਤ ਪੂਰਨ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਕਾਲਜ ਵਿੱਚ ਵਿਦਿਆਰਥਣਾਂ ਲਈ ਵਿਸ਼ੇਸ਼ ਸਹੂਲਤ ਵੀ ਦਿੱਤੀ ਗਈ ਹੈ। ਜਿਸ ਨਾਲ ਵਿਦਿਆਰਥੀਆ ਨੂੰ ਦੂਰੋ ਆਉਣ-ਜਾਣ ਦੀ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ ।

ਇਸ ਮੌਕੇ ‘ਤੇ ਪ੍ਰਿੰਸਪਲ ਡਾ. ਸੰਗੀਤਾ ਨੇ ਕਿਹਾ ਕਿ ਕਾਲਜ ਸਾਲ 1934 ਤੋਂ ਲਗਾਤਾਰ ਨਾਰੀ ਸਸ਼ਕਤੀਕਰਨ ਲਈ ਲਗਾਤਾਰ ਅਗਰਸਰ ਹੈ ਵਿਦਿਆਰਥਣਾਂ ਨੂੰ ਆਤਮ ਵਿਸ਼ਵਾਸੀ, ਸਮਾਜਕ ਤੌਰ ‘ਤੇ ਜਿੰਮੇਵਾਰ ਅਤੇ ਨੈਤਿਕ ਗੁਣਾਂ ਵਾਲਾ ਨਾਗਰਿਕ ਬਣਾਉਣਾ।  ਉਹਨਾਂ ਦੱਸਿਆ ਕਿ ਕਾਲਜ ਹਰ ਸਾਲ ਉੱਚ ਮੁਕਾਮ ਹਾਸਿਲ ਕਰ ਰਿਹਾ ਹੈ ਜਿਵੇ ਕਿ ਕਾਲਜ ਨੂੰ ਮਨਿਸਟਰੀ ਆਫ਼ ਐਜੂਕੇਸ਼ਨ, ਭਾਰਤ ਸਰਕਾਰ ਵੱਲੋਂ ਡਿਸਟ੍ਰਿਕਟ ਗ੍ਰੀਨ ਚੈਂਪੀਅਨ ਅਵਾਰਡ (2024-25), NRISG ਐਨ.ਆਰ.ਆਈ.ਐਸ.ਜੀ. ਨਵੀਂ ਦਿੱਲੀ ਵੱਲੋਂ ਦੀ A+ ਗਰੇਡ ਰੇਟਿੰਗ,  ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਓਵਰਆਲ ਟ੍ਰਾਫੀ 6 ਵਾਰੀ ਲਗਾਤਾਰ ਜਿੱਤ ਕੇ ਇਤਿਹਾਸ ਰਚਿਆ, ਇੰਟਰ-ਜ਼ੋਨਲ ਯੂਥ ਫੈਸਟੀਵਲ ਵਿੱਚ ‘ਸੈਕਿੰਡ ਰਨਰ ਅੱਪ’ ਟ੍ਰਾਫੀ ਪ੍ਰਾਪਤ ਕੀਤੀ,  ਇੰਟਰ-ਯੂਨੀਵਰਸਿਟੀ ਯੂਥ ਫੈਸਟਿਵਲ ਵਿੱਚ ਸਮੀ, ਕਲੀ ਅਤੇ ਕਵੀਸ਼ਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਡੀ.ਐਸ.ਟੀ. ਕਿਊਰੀ ਕੋਰ ਗ੍ਰਾਂਟ  ਪ੍ਰਾਪਤ ਕੀਤੀ,  ਇ-ਰਿਸੋਰਸ ਯੂਸੇਜ ਵਿੱਚ ਭਾਰਤ ਵਿੱਚ ਤੀਜੀ ਵਾਰੀ ਲਗਾਤਾਰ 8ਵਾਂ ਸਥਾਨ ਹਾਸਿਲ ਕੀਤਾ, ਨੈਸ਼ਨਲ ਐਜੂਟ੍ਰਸਟ ਆਫ਼ ਇੰਡੀਆ, ਨਵੀਂ ਦਿੱਲੀ ਵੱਲੋਂ ‘ਇਕੋ-ਫ੍ਰੈਂਡਲੀ ਕਾਲਜ’ ਦਾ ਦਰਜਾ ਪ੍ਰਾਪਤ, ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ‘ਚੇਨਜਿੰਗ ਲੈਂਡਸਕੇਪ ਆਫ਼ ਹਾਇਰ ਐਜੂਕੇਸ਼ਨ ਇਨ ਪੰਜਾਬ’ ਤਹਿਤ ਕਾਲਜ ਨੂੰ ਉੱਚ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨੇ ਕਾਲਜ ਪ੍ਰਬੰਧਨ ਅਤੇ ਅਧਿਆਪਕਾਂ ਦਾ ਇਸ ਯਤਨ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ। ਸਮਾਰੋਹ ਦੇ ਅੰਤ ‘ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਇੱਕ ਉੱਚ ਗੁਣਵੱਤਾ ਵਾਲੀ ਤੇ ਨੈਤਿਕ ਮੁੱਲਾਂ ‘ਤੇ ਆਧਾਰਿਤ ਸਿੱਖਿਆ ਦੀ ਗਾਰੰਟੀ ਦਿੱਤੀ ਗਈ ਜੋ ਦੇਵ ਸਮਾਜ ਦੇ ਆਦਰਸ਼ਾਂ ਉੱਤੇ ਅਧਾਰਿਤ ਹੋਵੇਗੀ।

Related Articles

Leave a Reply

Your email address will not be published. Required fields are marked *

Back to top button