ਸੰਥੈਟੀਕ ਜਾ ਪਲਾਸਟਿਕ ਦੀ ਬਣੀ ਡੋਰ ਪਤੰਗਾਂ ਉਡਾਣ, ਪਤੰਗਾਂ ਲਈ ਵੇਚਣ ਵਰਤਣ, ਸਟੋਰ ਕਰਨ ਤੇ 31 ਮਾਰਚ ਤੱਕ ਪਾਬੰਦੀ ਦੇ ਹੁਕਮ ਜਾਰੀ —ਜਿਲ•ਾ ਮੈਜਿਸਟ੍ਰੇਟ
ਫਿਰੋਜ਼ਪੁਰ 30 ਜਨਵਰੀ (ਏ.ਸੀ.ਚਾਵਲਾ) ਜ਼ਿਲ•ਾ ਮੈਜਿਸਟ੍ਰੇਟ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਫਿਰੋਜ਼ਪੁਰ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਜਿਲ•ਾ ਫਿਰੋਜ਼ਪੁਰ ਵਿਚ ਪਤੰਗ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਸੰਥੈਟੀਕ/ਪਲਾਸਟਿਕ/ਨਾਈਲੋਨ (ਕੰਚ ਦੇ ਪਾਉਡਰ ਲੱਗੇ ਧਾਗੇ) ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋ ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਲ•ਾ ਮੈਜਿਸਟ੍ਰੇਟ ਨੇ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਇਹ ਡੋਰ ਨਾਈਲੋਨ ਤੋ ਬਣੀ /ਚਾਈਨੀਜ਼/ ਸਿੰਥੈਟਿਕ/ ਪਲਾਸਟਿਕ (ਕੰਚ ਦੇ ਪਾਉਡਰ ਲੱਗੇ ਧਾਗੇ) ਦੀ ਬਣੀ ਹੁੰਦੀ ਹੈ ਅਤੇ ਉਹ ਬਹੁਤ ਮਜ਼ਬੂਤ, ਨਾ-ਗਲਣਯੋਗ ਤੇ ਨਾ ਹੀ ਟੁੱਟਣਯੋਗ ਹੁੰਦੀ ਹੈ। ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਗਲਾਂ ਕੱਟ ਦਿੰਦੀ ਹੈ, ਉਥੇ ਹੀ ਸਾਇਕਲ ਅਤੇ ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟ ਜਾਦੀ ਹੈ ਅਤੇ ਉੱਡਦੇ ਪੰਛੀਆਂ ਦੇ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ। ਉਨ•ਾਂ ਨੇ ਇਸ ਤੇ ਤੁਰੰਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਮਾਰਚ 2016 ਤੱਕ ਜਾਰੀ ਰਹਿਣਗੇ।