Ferozepur News

ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੀਆਂ ਲੜਕੀਆਂ ਨੇ ਐਨਸੀਸੀ ਕੈਂਪ ਵਿਚ ਮੈਡਲ ਹਾਸਲ ਕੀਤੇ

11FZR01ਫਿਰੋਜ਼ਪੁਰ 11 ਜੂਨ (ਏ.ਸੀ.ਚਾਵਲਾ) ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੀਆਂ ਲੜਕੀਆਂ ਨੇ ਐਨਸੀਸੀ ਅਕੈਡਮੀ ਮਲੋਟ ਵਿਖੇ ਲੱਗੇ 10 ਰੋਜ਼ਾ ਸਾਲਾਨਾ ਟਰੇਨਿੰਗ ਕੈਂਪ-61 ਵਿਚ ਵੱਖ ਵੱਖ ਗਤੀਵਿਧੀਆਂ ਵਿਚ ਮੈਡਲ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਉੱਚਾ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਵਲੋਂ ਇਨ•ਾਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ•ਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦਾ ਆਯੋਜਨ 5 ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਯੂਨਿਟ ਮੋਗਾ ਦੇ ਕਰਨਲ ਦਿਨੇਸ਼ ਸ਼ਰਮਾ ਦੀ ਦੇਖ ਰੇਖ ਵਿਚ ਐਨਸੀਸੀ ਅਕੈਡਮੀ ਮਲੋਟ ਵਿਖੇ ਕਰਵਾਇਆ ਗਿਆ, ਜਿਸ ਵਿਚ ਕੈਂਪਸ ਦੀਆਂ ਐਨਸੀਸੀ ਯੂਨਿਟ ਦੀਆਂ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਇਸ ਕੈਂਪ ਵਿਚ ਹੋਏ ਵੱਖ ਵੱਖ ਮੁਕਾਬਲਿਆਂ ਦੌਰਾਨ ਸੋਲੋ ਗੀਤ ਵਿਚ ਸ਼ੀਤਲ ਸ਼ਰਮਾ ਨੇ ਅਤੇ ਸੋਲੋ ਡਾਂਸ ਵਿੱਚ ਮੋਨਿਕਾ ਨੇ ਮੈਡਲ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਮੂਹ ਗਾਇਨ, ਸਮੂਹ ਨਾਚ, ਖੋਹ-ਖੋਹ ਅਤੇ ਟੇਬਲ ਡਰਿਲ ਵਿਚ ਵੀ ਸੰਸਥਾ ਦੀਆਂ ਲੜਕੀਆਂ ਨੇ ਮੈਡਲ ਅਤੇ ਸਰਟੀਫਿਕੇਟ ਹਾਸਲ ਕੀਤੇ। ਡਾ. ਸਿੱਧੂ ਨੇ ਐਨਸੀਸੀ ਕੇਅਰਟੇਕਰ ਮੈਡਮ ਨਵਦੀਪ ਕੌਰ ਅਤੇ ਕੈਡਿਟਸ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਸੰਸਥਾ ਦੀਆਂ ਵੱਧ ਤੋਂ ਵੱਧ ਲੜਕੀਆਂ ਨੂੰ ਐਨਸੀਸੀ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ, ਜਿਸ ਨਾਲ ਉਨ•ਾਂ ਨੂੰ ਭਵਿੱਖ ਵਿਚ ਰੋਜ਼ਗਾਰ ਦੇ ਜ਼ਿਆਦਾ ਮੌਕੇ ਪ੍ਰਾਪਤ ਹੋ ਸਕਦੇ ਹਨ। ਇਸ ਮੌਕੇ, ਡੀਨ ਅਕੈਡਮਿਕ ਡਾ. ਅਰੁਣ ਅਸਾਟੀ ,ਪ੍ਰਬੰਧਕੀ ਅਫਸਰ ਗੌਰਵ ਕੁਮਾਰ, ਮੈਡਮ ਨਵਦੀਪ ਕੌਰ ਅਤੇ ਕੈਂਪਸ ਪੀਆਰÀ ਬਲਵਿੰਦਰ ਸਿੰਘ ਮੋਹੀ ਹਾਜ਼ਰ ਸਨ।

Related Articles

Back to top button