Ferozepur News

ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੁੰਦਾ ਪਿਲਾਉਣ ਲਈ ਵਿਸ਼ੇਸ਼ ਇੰਟੈਨਸੀਫਾਈਡ ਪਲਸ ਪੋਲੀਓ ਮੁਹਿੰਮ

001 ਫਿਰੋਜ਼ਪੁਰ 17ਜੂਨ  (ਏ.ਸੀ.ਚਾਵਲਾ) ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੁੰਦਾ ਪਿਲਾਉਣ ਲਈ  21  ਤੋਂ 23 ਜੂਨ 2015 ਤੱਕ ਦੇਸ਼ ਵਿਆਪੀ ਇੰਟੈਨਸੀਫਾਈਡ ਪਲਸ ਪੋਲੀਓ ਮੁਹਿੰਮ  ਅਰੰਭੀ ਜਾ ਰਹੀ ਹੈ, ਇਸ ਮੁਹਿੰਮ ਨੂੰ ਫਿਰੋਜ਼ਪੁਰ ਜ਼ਿਲ•ੇ ਵਿਚ ਅਸਰਦਾਰ ਢੰਗ ਨਾਲ ਚਲਾਉਣ ਲਈ ਸਮੂੰਹ ਵਿਭਾਗਾਂ ਦੇ ਅਧਿਕਾਰੀ ਆਪਣਾ  ਸਹਿਯੋਗ ਦੇਣ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ ਮਿਸ ਜਸਲੀਨ ਕੌਰ  ਨੇ ਪਲਸ ਪੋਲੀਓ ਮੁਹਿੰਮ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤਾ ।  ਸਹਾਇਕ ਕਮਿਸ਼ਨਰ ਮਿਸ ਜਸਲੀਨ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਪਿੰਡ ਪੱਧਰ ਤੱਕ 100 ਪ੍ਰਤੀਸ਼ਤ ਕਵਰੇਜ ਕਰਨ ਨੂੰ ਯਕੀਨੀ ਬਨਾਉਣ ਲਈ ਸਮੂਹ ਪੰਚਾਇਤਾਂ  ਦਾ ਸਹਿਯੋਗ ਲਿਆ ਜਾਵੇ । ਉਨ•ਾਂ ਦੱਸਿਆ ਕਿ 21  ਤੋਂ 23 ਜੂਨ 2015 ਤੱਕ ਜ਼ਿਲੇ• ਦੀ ਲਗਭਗ 1 ਲੱਖ 03 ਹਜਾਰ 243 ਆਬਾਦੀ  ਤੇ 18 ਹਜਾਰ 243 ਘਰਾਂ ਨੂੰ ਕਵਰ ਕੀਤਾ ਜਾਵੇਗਾ। 0-5 ਸਾਲ ਤੱਕ ਦੇ 14,090 ਬੱਚਿਆਂ ਅਤੇ ਘਰਾਂ ਨੂੰ ਕਵਰ ਕਰਨ ਲਈ ਘਰ ਘਰ ਵਿਚ ਪੋਲੀਓ  ਬੁੰਦਾ ਪਿਲਾਉਣ ਲਈ 36 ਟੀਮਾਂ, 35 ਮੋਬਾਈਲ ਟੀਮਾਂ, 8 ਟ੍ਰਾਂਜਿਟ ਟੀਮਾਂ/ਕੈਂਪਾਂ ਅਤੇ 12 ਸੁਪਰਵਾਈਜ਼ਰ ਲਗਾਏ ਹਨ ।  ਸਹਾਇਕ ਕਮਿਸ਼ਨਰ ਨੇ ਇਸ ਮੀਟਿੰਗ ਵਿੱਚ ਵੱਖ ਵੱਖ ਅਦਾਰਿਆਂ ਤੋ ਸਹਿਯੋਗ ਦੀ ਮੰਗ ਕੀਤੀ ਗਈ ਤਾਂ ਜੋ ਕਿਸੇ ਕਾਰਨ ਕੋਈ ਵੀ  ਬੱਚਾ ਪੋਲੀਓ ਦੀਆਂ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ।   ਉਨ•ਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਹ ਇੰਟੈਨਸੀਫਾਈਡ ਪਲਸ ਪੋਲੀਓ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਚਲਾਉਣ ਲਈ, ਸਿੱਖਿਆ, ਇਸਤਰੀ ਤੇ ਬਾਲ ਵਿਕਾਸ , ਲੋਕ ਸੰਪਰਕ, ਪੇਂਡੂ ਵਿਕਾਸ, ਉਦਯੋਗ, ਟਰਾਂਸਪੋਰਟ, ਪੁਲੀਸ, ਫੂਡ ਤੇ ਸਿਵਲ ਸਪਲਾਈ ਵਿਭਾਗਾਂ ਤੋਂ ਇਲਾਵਾ ਸਬ ਡਵੀਜ਼ਨ ਪੱਧਰ ਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਐਨ.ਜੀ.ਓ ਦਾ ਵੀ ਸਹਿਯੋਗ ਵੀ ਲਿਆ ਜਾਵੇ ਤਾਂ ਜੋ ਕਿਸੇ ਕਾਰਨ ਕੋਈ ਵੀ  ਬੱਚਾ ਪੋਲੀਓ ਦੀਆਂ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ।  ਮੀਟਿੰਗ ਵਿੱਚ ਹਾਜ਼ਰ   ਸਿਵਲ ਸਰਜਨ ਡਾ.ਪ੍ਰਦੀਪ ਚਾਵਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਹਰੇਕ ਬੱਸ ਸਟੈਂਡ, ਰੇਲਵੇ ਸਟੇਸ਼ਨ,ਭੱਠੇ,ਫੈਕਟਰੀਆਂ, ਟੱਪਰਵਾਸੀ ਟਿਕਾਣੇ, ਸਲੱਮ ਬਸਤੀਆਂ ਅਤੇ ਸੜਕਾਂ ਤੇ ਚਲਦੀਆਂ ਬੱਸਾਂ ਵਿੱਚ ਸਵਾਰ 0ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬੂੰਦਾਂ ਪਿਲਾਉਣਗੀਆਂ ਅਤੇ ਇਸ ਮੁਹਿੰਮ ਦੀ ਸਫਲਤਾ ਲਈ ਵਿਸ਼ੇਸ਼ ਮੋਬਾਇਲ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ। ਮੀਟਿੰਗ ਵਿਚ ਡਾ.ਗਿਆਨ ਚੰਦ ਸਰਵੇਲੈਂਸ ਮੈਡੀਕਲ ਅਫਸਰ ਡਬਲਯੂ .ਐਚ.ਓ, ਡਾ.ਅਜੈ ਝਾਂਜੀ ਐਸ.ਐਮ.ਓ ਫਿਰੋਜ਼ਸ਼ਾਹ, ਡਾ.ਅਮਰਿੰਦਰ ਐਸ.ਐਮ.ਓ ਮਮਦੋਟ,ਡਾ.ਸੁਦੇਸ਼ ਕੁਮਾਰ ਐਸ.ਐਮ.ਓ ਕਸੋਆਣਾ, ਸ੍ਰੀਮਤੀ ਸ਼ਮੀਨ ਅਰੋੜਾ, ਸ੍ਰੀਮਤੀ ਮਨਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ  ਨੁਮਾਇੰਦੇ ਹਾਜਰ ਸਨ।

Related Articles

Back to top button