ਬੇਰੁਜ਼ਗਾਰੀ ਨੂੰ ਦੂਰ ਕਰਨ ਵਿਚ ਵੱਡਾ ਯੋਗਦਾਨ ਪਾ ਰਹੇ ਹਨ ਹੁਨਰ ਵਿਕਾਸ ਕੇਂਦਰ:ਵਿਧਾਇਕ ਜਿੰਦੂ
ਫਿਰੋਜ਼ਪੁਰ 1 ਜਨਵਰੀ (ਏ.ਸੀ.ਚਾਵਲਾ) ਪੰਜਾਬ ਸਰਕਾਰ ਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਬੇਰੁਜ਼ਗਾਰ ਲੜਕੇ,ਲੜਕੀਆਂ/ ਔਰਤਾਂ ਨੂੰ ਦਿੱਤੀ ਜਾ ਰਹੀ ਕਿੱਤਾ ਮੁੱਖੀ ਸਿਖਲਾਈ ਬੇਰੁਜ਼ਗਾਰੀ ਨੂੰ ਦੂਰ ਕਰਕੇ ਸਿੱਖਿਆਰਥੀਆਂ ਦੀ ਆਰਥਿਕ ਉੱਨਤੀ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਇਹ ਪ੍ਰਗਟਾਵਾ ਸ.ਜੋਗਿੰਦਰ ਸਿੰਘ ਜਿੰਦੂ ਵਿਧਾਇਕ ਫਿਰੋਜ਼ਪੁਰ ਦਿਹਾਤੀ ਨੇ ਚੇਤਨਾ ਹਾਲ ਫਿਰੋਜ਼ਪੁਰ ਛਾਉਣੀ ਵਿਖੇ ਬੀ.ਏ.ਡੀ.ਪੀ ਪ੍ਰੋਗਰਾਮ ਅਧੀਨ ਨਿਟਕੋਨ ਵੱਲੋਂ ਕਰਵਾਈ ਗਈ ਲੜਕੀਆਂ/ਔਰਤਾਂ ਨੂੰ ਐਡਵਾਂਸ ਟੈਕਨੋਲਜੀ ਆਫ਼ ਕਟਿੰਗ ਅਤੇ ਟੇਲਰਿੰਗ ਦੀ ਟ੍ਰੇਨਿੰਗ ਮੁਕੰਮਲ ਹੋਣ ਤੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆ ਕੀਤਾ। ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲੇ• ਦੇ ਫਿਰੋਜਪੁਰ ਸ਼ਹਿਰ, ਮਮਦੋਟ, ਗੁਰੂਹਰਸਹਾਏ ਅਤੇ ਫਿਰੋਜ਼ਪੁਰ ਛਾਉਣੀ ਵਿਖੇ ਕਿੱਤਾ ਮੁੱਖੀ ਕੰਮਾਂ ਜਿਵੇਂ ਸਿਲਾਈ, ਕਟਿੰਗ ਟੇਲਰਿੰਗ, ਸਵੈਟਰ, ਮਫ਼ਲਰ, ਜੁਰਾਬਾਂ,ਦਸਤਾਨੇ ਆਦਿ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਹੁਣ ਤੱਕ ਸੈਂਕੜੇ ਬੇਰੁਜ਼ਗਾਰ ਲੜਕੇ, ਲੜਕੀਆਂ/ਔਰਤਾਂ ਟ੍ਰੇਨਿੰਗ ਪ੍ਰਾਪਤ ਕਰਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਚੁੱਕੇ ਹਨ। ਉਨ•ਾਂ ਕਿਹਾ ਕਿ ਜ਼ਿਲ•ੇ ਦੇ ਹੁਨਰ ਵਿਕਾਸ ਕੇਂਦਰ ਬੇਰੁਜ਼ਗਾਰਾਂ ਨੂੰ ਸਿੱਖਿਆਈ ਉਪੰਰਤ ਰੁਜ਼ਗਾਰ ਪ੍ਰਾਪਤੀ ਵੱਲ ਤੋਰਨ ਲਈ ਸਹਾਈ ਸਿੱਧ ਹੋ ਰਹੇ ਹਨ। ਇਸ ਮੌਕੇ ਵਿਧਾਇਕ ਸ.ਜੋਗਿੰਦਰ ਸਿੰਘ ਜਿੰਦੂ ਅਤੇ ਡਿਪਟੀ ਕਮਿਸ਼ਨਰ ਇੰਜੀ. ਡੀ. ਪੀ. ਐਸ.ਖਰਬੰਦਾ ਵੱਲੋਂ ਕੋਰਸ ਮੁਕੰਮਲ ਕਰਨ ਵਾਲੀਆਂ 25 ਲੜਕੀਆਂ ਨੂੰ ਡੀ.ਆਰ.ਆਈ.ਸਕੀਮ ਤਹਿਤ ਘੱਟ ਵਿਆਜ ਤੇ ਕਰਜ਼ਿਆਂ ਦੇ ਚੈਕ ਵੀ ਸੌਂਪੇ। ਉਨ•ਾਂ ਕਿਹਾ ਕਿ ਇਸ ਆਸਾਨ ਕਿਸ਼ਤਾਂ ਦੇ ਕਰਜ਼ੇ ਨਾਲ ਔਰਤਾਂ/ਲੜਕੀਆਂ ਖ਼ੁਦ ਮਸ਼ੀਨਾਂ ਖ਼ਰੀਦ ਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣਗੀਆਂ। ਉਨ•ਾਂ ਕਿਹਾ ਕਿ 15 ਹਜਾਰ ਤੋਂ 3 ਲੱਖ ਦੇ ਕਰਜ਼ੇ ਲਈ ਬੇਰੁਜਗਾਰ ਕਰ ਸਕਦੇ ਹਨ ਡੀ.ਸੀ.ਦਫਤਰ ਨਾਲ ਸੰਪਰਕ । ਇਸ ਮੌਕੇ ਲੀਡ ਬੈਂਕ ਮੈਨੇਜਰ ਐਸ.ਐਸ.ਧਾਲੀਵਾਲ, ਸ੍ਰੀ ਸੰਜੀਵ ਮੈਣੀ ਯੋਜਨਾ ਬੋਰਡ,ਸ੍ਰ੍ਰ੍ਰੀ ਪ੍ਰਿੰਸ ਗਾਂਧੀ ਨਿਟਕੋਨ, ਡਿਪਟੀ ਡਾਇਰੈਕਟਰ ਰੋਜ਼ਗਾਰ ਸ.ਕੁਲਜੀਤ ਸਿੰਘ ਦੁੱਲਟ,ਸ.ਸੰਦੀਪ ਸਿੰਘ ਸੰਧੂ ਮੈਨੇਜਰ ਐਚ.ਡੀ.ਐਫ.ਸੀ ਬੈਂਕ, ਸ੍ਰੀ ਰਮੇਸ਼ ਜੈਨ ਪੰਜਾਬ ਨੈਸ਼ਨਲ ਬੈਂਕ, ਸ੍ਰੀ ਅਸ਼ੋਕ ਜਿੰਦਲ ਰੋਜ਼ਗਾਰ ਵਿਭਾਗ ਵੀ ਹਾਜਰ ਸਨ।