ਪੰਜਾਬ ਰੋਡਵੇਜ਼ ਪਨ ਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਦਿੱਤਾ ਧਰਨਾ
ਫਿਰੋਜ਼ਪੁਰ 9 ਦਸੰਬਰ (ਏ.ਸੀ.ਚਾਵਲਾ) ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਲਏ ਗੈਰ ਕਾਨੂੰਨੀ ਅਤੇ ਗੈਰ ਵਾਜ਼ਿਬ ਟੈਸਟ ਵਿਚ ਕੀਤੀ ਧੱਕੇਸ਼ਾਹੀ ਕਰਕੇ ਕੱਢੇ ਗਏ ਡਰਾਈਵਰ, ਕੰਡਕਟਰ ਅਤੇ ਮਿਸਤਰੀਆਂ ਦੀ ਬਹਾਲੀ ਅਤੇ ਬਾਕੀ ਵਰਕਰਾਂ ਕਾਫੀ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ 18 ਡਿਪੂਆਂ ਦਾ ਮੁਕੰਮਲ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਯੂਨੀਅਨ ਨੇ ਦੱਸਿਆ ਕਿ ਉਨ•ਾਂ ਦੀਆਂ ਮੰਗਾਂ ਗੈਰ ਵਾਜ਼ਿਬ ਟੈਸਟਾਂ ਦੇ ਨਤੀਜਿਆਂ ਰਾਹੀਂ ਕੱਢੇ ਗਏ ਹੋਏ ਡਰਾਈਵਰ ਅਤੇ ਕੰਡਕਟਰਾਂ ਨੂੰ ਤੁਰੰਤ ਡਿਊਟੀ ਤੇ ਲਿਆ ਜਾਵੇ, ਰੋਜ਼ਾਨਾ 300 ਕਿਲੋਮੀਟਰ ਤਹਿ ਕਰਨ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ, ਜਿੰਨ•ਾਂ ਕਰਮਚਾਰੀਆਂ ਦੇ ਕਾਗਜ਼ ਪੱਤਰ ਜਮ•ਾ ਕੀਤੇ ਗਏ ਹਨ, ਉਨ•ਾਂ ਦਾ ਤੁਰੰਤ ਰਿਜ਼ਲਟ ਦੇ ਕੇ ਮਹਿਕਮੇ ਵਿਚ ਰੱਖੇ ਜਾਣ, ਯੂਨੀਵਰਸਿਟੀ ਵਲੋਂ ਲਏ ਗਏ ਟੈਸਟਾਂ ਵਿਚੋਂ ਰਹਿੰਦੇ ਕਰਮਚਾਰੀਆਂ ਨੂੰ ਮਹਿਕਮੇ ਵਿਚ ਮਰਜ਼ ਕੀਤਾ ਜਾਵੇ, ਵਧਾਈਆਂ ਗਈਆਂ ਘੱਟੋ ਘੱਟ ਉਜਰਤਾਂ ਦਾ ਰਹਿੰਦਾ ਬਕਾਇਆ 2012 ਤੋਂ ਹੁਣ ਤੱਕ ਦਾ ਦਿੱਤਾ ਜਾਵੇ, ਡਰਾਈਵਰਾਂ, ਕੰਡਕਟਰਾਂ ਤੇ ਲਗਾਈਆਂ ਗਈਆਂ ਰਿਪੋਰਟਾਂ ਸਬੰਧੀ ਕੰਡੀਸ਼ਨਾਂ ਖਤਮ ਕੀਤੀਆਂ ਜਾਣ, ਭਰਤੀ ਦੌਰਾਨ ਵਰਕਰਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਵਾਪਸ ਕੀਤੀਆਂ ਜਾਣ, ਪੰਜਾਬ ਦੇ 18 ਡਿਪੂਆਂ ਵਿਚ ਯੂਨੀਅਨ ਦੇ 5-5 ਨੁਮਾਇੰਦੇ ਡਿਊਟੀ ਤੇ ਤੈਨਾਤ ਕੀਤੇ ਜਾਣ, ਠੇਕੇਦਾਰ ਵਲੋਂ ਵਾਰ ਵਾਰ ਵਰਕਰਾਂ ਨੂੰ ਰੱਖਣ ਦੇ ਟੈਂਡਰ ਬੰਦ ਕੀਤੇ ਜਾਣ, ਟਿਕਟ ਦੀ ਜ਼ਿੰੇਮਵਾਰੀ ਸਵਾਰੀ ਤੇ ਪਾਈ ਜਾਵੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਜੇਕਰ ਫਿਰ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।