Ferozepur News

ਬ੍ਰਾਹਮਣ ਯੁਵਾ ਵੈਲਫੇਅਰ ਸੋਸਾਇਟੀ ਰਜਿ. ਫਿਰੋਜ਼ਪੁਰ ਦੀ ਮੀਟਿੰਗ ਹੋਈ

bvrahmansabhaਫਿਰੋਜਪੁਰ 11 ਅਪ੍ਰੈਲ (ਏ. ਸੀ. ਚਾਵਲਾ ) : ਬ੍ਰਾਹਮਣ ਯੁਵਾ ਵੈਲਫੇਅਰ ਸੋਸਾਇਟੀ ਰਜਿ. ਫਿਰੋਜ਼ਪੁਰ ਦੀ ਮੀਟਿੰਗ ਭਗਵਾਨ ਪਰਸ਼ੂ ਰਾਮ ਮੰਦਰ ਨਮਕ ਮੰਡੀ ਫਿਰੋਜ਼ਪੁਰ ਵਿਖੇ ਹੋਈ। ਜਿਸ ਦੀ ਅਗਵਾਈ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਕੀਤੀ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਨਵਨੀਤ ਕੁਮਾਰ ਗੋਰਾ ਪਹੁੰਚੇ। ਮੀਟਿੰਗ ਵਿਚ ਭਗਵਾਨ ਪਰਸ਼ੂ ਰਾਮ ਦੀ ਜਯੰਤੀ ਧੂਮਧਾਮ ਨਾਲ ਮਨਾਉਣ ਲਈ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਇਹ ਫੈਸਲਾ ਲਿਆ ਗਿਆ ਕਿ 19 ਅਪ੍ਰੈਲ 2015 ਨੂੰ ਭਗਵਾਨ ਪਰਸ਼ੂ ਰਾਮ ਤਪੋਸਥਲੀ ਖਾਟੀ ਧਾਮ ਫਗਵਾੜਾ ਵਿਖੇ ਯਾਤਰਾ ਲਈ ਬੱਸ ਲਿਜਾਈ ਜਾਵੇਗੀ। ਉਨ•ਾਂ ਆਖਿਆ ਕਿ 21 ਅਪ੍ਰੈਲ 2015 ਨੂੰ ਲੰਗਰ ਵੀ ਲਗਾਇਆ ਜਾਵੇਗਾ। ਮੀਟਿੰਗ ਵਿਚ ਓਪ ਪ੍ਰਧਾਨ ਉਮੇਸ਼ ਸ਼ਰਮਾ, ਜਨਰਲ ਸਕੱਤਰ ਅਭਿਸ਼ੇਕ ਸ਼ਰਮਾ, ਡਾ. ਸੰਦੀਪ ਸ਼ਰਮਾ, ਵਿਸ਼ਾਲ ਦੇਵਗਨ, ਸਿਕੰਦਰ ਜੋਸ਼ੀ, ਤਜਿੰਦਰ ਸ਼ਰਮਾ, ਰਮਨਦੀਪ ਸ਼ਰਮਾ, ਦੀਪਕ ਜੋਸੀ, ਦਿਨੇਸ਼ ਸ਼ਰਮਾ, ਰਾਘਵ ਸ਼ਰਮਾ ਪ੍ਰਿੰਸ ਸ਼ਰਮਾ ਆਦਿ ਹਾਜ਼ਰ ਸਨ।

Related Articles

Back to top button