Ferozepur News

ਭਾਰਤ ਵਿਕਾਸ ਪ੍ਰੀਸ਼ਦ ਫਿਰੋਜ਼ਪੁਰ ਸ਼ਹਿਰ ਵਲੋਂ ਚਾਰ ਦਿਨਾਂ 15ਵਾਂ ਅੱਖਾਂ ਦਾ ਕੈਂਪ ਸ਼ੁਰੂ

IMG-20151126-WA0126ਫਿਰੋਜ਼ਪੁਰ 26 ਨਵੰਬਰ (ਏ.ਸੀ.ਚਾਵਲਾ) ਸਮਾਜ ਸੇਵਾ ਦੇ ਖੇਤਰ ਵਿਚ ਵਿਸੇਸ਼ ਕੰਮ ਕਰਨ ਵਾਲੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਫਿਰੋਜ਼ਪੁਰ ਸ਼ਹਿਰ ਵਲੋਂ ਵੀਰਵਾਰ ਨੂੰ ਚਾਰ ਦਿਨਾਂ ਆਪਣਾ 15ਵਾਂ ਅੱਖਾਂ ਦਾ ਕੈਂਪ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਿਵਲ ਸਰਜਨ ਫਿਰੋਜ਼ਪੁਰ ਡਾ. ਪ੍ਰਦੀਪ ਚਾਵਲਾ ਨੇ ਕੀਤਾ। ਇਸ ਮੌਕੇ ਡੀ ਐਸ ਪੀ ਵਿਭੋਰ ਕੁਮਾਰ ਸ਼ਰਮਾ, ਪ੍ਰੀਸ਼ਦ ਦੇ ਸਾਊਥ ਸੈਕਟਰੀ ਪੰਜਾਬ ਸੁਨੀਲ ਜੈਨ, ਸੂਬਾ ਉਪ ਪ੍ਰਧਾਨ ਬੀ ਐਲ ਪਸਰੀਚਾ ਨੇ ਵਿਸੇਸ਼ ਸਹਿਯੋਗ ਦਿੱਤਾ। ਪ੍ਰਧਾਨ ਕੁਲਭੁਸ਼ਨ ਗੌਤਮ ਤੇ ਸਕੱਤਰ ਵਿਨੋਦ ਗੋਇਲ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਉਨ•ਾਂ ਵਲੋਂ ਹਰੇਕ ਸਾਲ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ ਮੁਫਤ ਅੱਖਾਂ ਦਾ ਕੈਂਪਾਂ ਲਗਾਇਆ ਜਾਂਦਾ ਹੈ ਅਤੇ ਇਹ ਹੁਣ ਉਨ•ਾਂ ਵਲੋਂ ਲਗਾਇਆ ਜਾਣ ਵਾਲਾ 15ਵਾਂ ਕੈਂਪ ਹੈ। ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾ. ਛੀਬਾ ਹਯਾਤ ਅਤੇ ਡਾ. ਦਵਿੰਦਰ ਪਾਲ ਸਿੰਘ ਗਿੱਲ ਵਲੋਂ ਕਰੀਬ 450 ਮਰੀਜ਼ਾਂ ਦੇ ਅੱਖਾਂ ਦਾ ਟੈਸਟ ਕੀਤਾ ਗਿਆ ਤੇ ਜਰੂਰਤਮੰਦ ਮਰੀਜਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਨ•ਾਂ ਵਿਚੋਂ 60 ਮਰੀਜਾਂ ਦਾ ਆਪਰੇਸ਼ਨ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਕੀਤਾ ਜਾਵੇਗਾ। ਇਸ ਮੌਕੇ ਐਮ ਪੀ ਬਜਾਜ, ਰਵਿੰਦਰ ਨੂਥਰਾ ਪ੍ਰਧਾਨ, ਸੁਰੇਸ਼ ਸ਼ਰਮਾ, ਸ਼ਾਮ ਲਾਲ ਗੱਖੜ, ਇੰਦਰ ਕੁਮਾਰ ਹਾਂਡਾ, ਕੇ ਜੀ ਚੋਪੜਾ, ਸੁਭਾਸ਼ ਚੌਧਰੀ, ਸੁਨੀਰ ਮੌਂਗਾ, ਬੀ ਆਰ ਗੋਇਲ, ਰਮਨ ਸ਼ਰਮਾ, ਅਮਨ ਨਾਥ ਜਿੰਦਲ, ਏ ਸੀ ਚਾਵਲਾ, ਮੁਖਤਿਆਰ ਸਿੰਘ, ਹੁਕਮ ਚੰਦ, ਲਛਮਣ ਸਿੰਘ, ਆਰ ਐਲ ਸੇਠੀ, ਰਾਮ ਨਾਥ, ਐਸ ਐਸ ਚੁਘ ਆਦਿ ਹਾਜ਼ਰ ਸਨ।

Related Articles

Check Also
Close
Back to top button