Ferozepur News

ਰਾਜ ਪੱਧਰੀ ਬਾਲ ਦਿਵਸ ਸਮਾਗਮ ਦਾ ਆਯੋਜਨ

0002  20-11-2015ਫਿਰੋਜਪੁਰ 20 ਨਵੰਬਰ (ਏ.ਸੀ.ਚਾਵਲਾ) ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਜ਼ਿਲ•ਾ ਬਾਲ ਭਲਾਈ ਕੌਸ਼ਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਦੇਵ ਸਮਾਜ ਮਾਡਲ ਹਾਈ ਸਕੂਲ ਫ਼ਿਰੋਜ਼ਪੁਰ ਵਿਖੇ ਰਾਜ ਪੱਧਰੀ ਬਾਲ ਦਿਵਸ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਸਮੂਹ ਨਾਂਚ,ਸਮੂਹ ਗਾਇਨ ਅਤੇ ਕਵਿਤਾ ਪਾਠ ਮੁਕਾਬਲੇ ਕਰਵਾਏ ਗਏ। ਰਾਜ ਪੱਧਰੀ ਸਮਾਗਮ ਦੇ ਇਨਾਮ-ਵੰਡ ਸਮਾਰੋਹ ਦੀ ਪ੍ਰਧਾਨਗੀ ਇੰਜੀ: ਡੀ.ਪੀ.ਐਸ.ਖਰਬੰਦਾ ਆਈ.ਏ. ਐਸ  ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਕੀਤੀ ਗਈ। ਡਾ: ਪ੍ਰੀਤਮ ਸੰਧੂ ਸਕੱਤਰ ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਬਾਲ ਭਲਾਈ ਕੌਂਸਲ ਪੰਜਾਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ । ਆਪਣੇ ਸੰਬੋਧਨ ਵਿਚ  ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ  ਨੇ ਕਿਹਾ ਗਿਆ ਕਿ ਮਾਂ-ਬਾਪ ਵੱਲੋਂ ਧੀਆਂ ਦਾ ਪਾਲਣ ਪੋਸ਼ਣ ਵੀ ਪੁੱਤਰਾਂ ਵਾਂਗ ਕਰਨਾ ਚਾਹੀਦਾ ਹੈ,  ਇਹ ਹੀ ਈਸ਼ਵਰ ਦੀ ਸੱਚੀ ਭਗਤੀ ਹੋਵੇਗੀ ।  ਉਨ•ਾਂ ਵੱਲੋਂ ਬਾਲ ਭਲਾਈ ਕੌਂਸਲ ਦਾ ਸੋਵੀਨਰ ਵੀ ਰਲੀਜ ਕੀਤਾ ਗਿਆ। ਉਨ•ਾਂ  ਜੇਤੂ  ਵਿਦਿਆਰਥੀਆਂ ਨੂੰ ਇਨਾਮ  ਵੰਡੇ  ਅਤੇ ਐਨ.ਜੀ.ਓ ਦੇ ਮੈਂਬਰਾਂ ਜੱਜਮੈਂਟ ਦੀ ਭੂਮਿਕਾ ਨਿਭਾਉਣ ਵਾਲੇ ਲੈਕਚਰਾਰਾਂ/ਅਧਿਆਪਕਾਂ ਅਤੇ ਸਹਿਯੋਗ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਏ ਕਵਿਤਾ ਪਾਠ ਮੁਕਾਬਲੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ , ਸ੍ਰੀ ਮੁਕਤਸਰ ਸਾਹਿਬ ਨੇ ਦੂਸਰਾ  ਅਤੇ ਫ਼ਰੀਦਕੋਟ ਨੇ   ਤੀਸਰਾ ਸਥਾਨ   ਪ੍ਰਾਪਤ ਕੀਤਾ । ਸਮੂਹ ਨਾਚ ਮੁਕਾਬਲੇ ਵਿਚੋਂ ਜਲੰਧਰ ਨੇ ਪਹਿਲਾ , ਸ੍ਰੀ ਮੁਕਤਸਰ ਸਾਹਿਬ ਨੇ ਦੂਸਰਾ ਅਤੇ ਫ਼ਰੀਦਕੋਟ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਸਮੂਹ ਗਾਇਨ ਮੁਕਾਬਲੇ ਵਿਚੋਂ ਜਲੰਧਰ ਨੇ ਪਹਿਲਾ , ਫ਼ਿਰੋਜ਼ਪੁਰ ਨੇ  ਦੂਸਰਾ   ਅਤੇ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ  ਪ੍ਰਾਪਤ ਕੀਤਾ । ਅੰਤ ਵਿੱਚ ਸ੍ਰੀ ਅਸ਼ੋਕ ਬਹਿਲ ਸਕੱਤਰ ਬਾਲ ਭਲਾਈ ਕੌਸ਼ਲ ਫ਼ਿਰੋਜ਼ਪੁਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ  ਕੀਤਾ । ਇਸ ਮੌਕੇ ਤੇ ਡਾ: ਮਧੂ ਪਰਾਸ਼ਰ  ਪ੍ਰਿੰਸੀਪਲ  ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਡਾ: ਰਾਜਿੰਦਰ ਸ਼ਰਮਾ  ਮੈਨੇਜਰ  ਦੇਵ ਸਮਾਜ ਮਾਡਲ ਹਾਈ ਸਕੂਲ, ਸ੍ਰੀ ਹਰੀਸ਼ ਮੋਂਗਾ, ਸ੍ਰੀ ਸੱਤਪਾਲ ਖੇੜਾ, ਸ੍ਰੀ ਮਹਿੰਦਰਪਾਲ ਬਜਾਜ, ਸ੍ਰੀ ਇੰਦਰ ਸਿੰਘ ਗੋਗੀਆ ,ਸ੍ਰੀ ਮਦਨ ਲਾਲ ਤਿਵਾੜੀ,ਡਾ: ਰਾਮੇਸ਼ਵਰ ਸਿੰਘ , ਸ੍ਰੀਮਤੀ ਸੁਮਨ ਸ਼ਰਮਾ, ਸ੍ਰੀਮਤੀ ਨਰੇਸ਼ ਕੁਮਾਰੀ ਮੈਂਬਰ ਰੈੱਡ ਕਰਾਸ  ਅਤੇ ਸ੍ਰੀ ਅਸ਼ੋਕ ਬਹਿਲ ਸਕੱਤਰ ਬਾਲ ਭਲਾਈ ਕੌਂਸਲ ਫ਼ਿਰੋਜਪੁਰ ਵੀ ਹਾਜ਼ਰ ਸਨ ।

Related Articles

Back to top button