ਸਰਵ ਸਿੱੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆ ਦੀ ਸਿੱੱਖਿਆ ਮੰਤਰੀ ਨਾਲ ਹੋਈ ਮੀਟਿੰਗ : ਦੀਵਾਲੀ ਤੋਂ ਪਹਿਲਾ ਰੁਕੀਆ ਤਨਖਾਹਾਂ ਹੋਣਗੀਆ ਜ਼ਾਰੀ
ਸਰਵ ਸਿੱੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆ ਦੀ ਸਿੱੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨਾਲ ਹੋਈ ਮੀਟਿੰਗ
ਦੀਵਾਲੀ ਤੋਂ ਪਹਿਲਾ ਰੁਕੀਆ ਤਨਖਾਹਾਂ ਹੋਣਗੀਆ ਜ਼ਾਰੀ
ਫੀਜ਼ਿÀਥੈਰਪਿਸਟ ਨੂੰ ਜਲਦ ਪੇ ਸਕੇਲ ਲਾਗੂ ਕਰਨ ਦੇ ਨਿਰਦੇਸ਼
ਮਿਤੀ 3 ਨਵੰਬਰ 2015( Harish Monga, FOB) ਸਿੱੱਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾ ਵੱਲੋਂ ਜਥੇਬੰਦੀ ਨੂੰ ਦਿੱਤੇ ਸਮੇਂ ਅਨੁਸਾਰ ਅੱਜ ਮਿਤੀ 3 ਨਵੰਬਰ ਨੂੰ ਸਰਵ ਸਿੱੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦਾ ਵਫਦ ਸੂਬਾ ਪ੍ਰਧਾਨ ਇਮਰਾਨ ਭੱਟੀ ਦੀ ਅਗਵਾਈ ਵਿਚ ਸਿਵਲ ਸਕੱਤਰੇਤ ਪੰਜਾਬ ਚੰਡੀਗੜ ਵਿਖੇ ਮਿਲਿਆ।ਮੀਟਿੰਗ ਵਿਚ ਪ੍ਰਮੁੱਖ ਸਕੱਤਰ ਸਕੂਲ ਸਿੱੱਖਿਆ ਸ਼੍ਰੀ ਸੀ.ਰਾਉਲ,ਡੀ.ਜੀ.ਐਸ.ਈ ਸ਼੍ਰੀ ਪ੍ਰਦੀਪ ਅਗਰਵਾਲ,ਡੀ.ਪੀ.ਆਈ ਸ ਬਲਬੀਰ ਸਿੰਘ ਢੋਲ ਤੇ ਸੈਕਸ਼ਨ ਅਫਸਰ ਮੈਡਮ ਹਰਜੀਤ ਕੋਰ ਮੋਜੂਦ ਸਨ।ਮੀਟਿੰਗ ਦੋਰਾਨ ਕਰਮਚਾਰੀਆ ਵੱਲੋਂ ਆਪਣੀਆ ਸੇਵਾਵਾਂ ਸਿੱੱਖਿਆ ਵਿਭਾਗ ਵਿਚ ਰੈਗੁਲਰ ਕਰਨ ਅਤੇ ਹੋਰ ਚਿਰਾਂ ਤੋ ਲਟਕਦੀਆ ਮੰਗਾਂ ਤੇ ਗੱਲਬਾਤ ਕੀਤੀ ਗਈ।ਸੂਬਾ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਦੱੱਸਿਆ ਕਿ ਮੀਟਿੰਗ ਦੋਰਾਨ ਸਿੱੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵੱਲੋਂ ਕਰਮਚਾਰੀਆ ਨੂੰ ਸਿੱੱਖਿਆ ਵਿਭਾਗ ਵਿਚ ਜਲਦ ਰੈਗੁਲਰ ਕਰਨ ਦਾ ਭਰੋਸਾ ਦਿੱਤਾ। ਮੰਤਰੀ ਵੱਲੋਂ ਕਰਮਚਾਰੀਆ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕਰਮਚਾਰੀਆ ਨੂੰ ਰੈਗੁਲਰ ਕਰਨ ਲਈ ਵਿਭਾਗ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਵੱਲੋਂ ਜਲਦ ਹੀ ਰਿਪੋਰਟ ਫਾਈਨਲ ਕਰਕੇ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ।ਇਸ ਤੋਂ ਇਲਾਵਾ ਫੀਜ਼ਿਉਥੈਰਪਿਸਟ ਨੂੰ ਪੇ ਸਕੇਲ ਲਾਗੂ ਕਰਨ ਲਈ ਲੰਬੇ ਸਮੇਂ ਤੋਂ ਲਟਕ ਰਹੇ ਕੇਸ ਤੇ ਸਿੱੱਖਿਆ ਮੰਤਰੀ ਵੱਲੋਂ ਡੀ.ਜੀ.ਐਸ.ਈ ਨੂੰ ਜਲਦ ਹੀ ਕੇਸ ਵਿੱਤ ਵਿਭਾਗ ਨੂੰ ਭੇਜ ਕੇ ਹੱਲ ਕਰਾਉਣ ਦੇ ਨਿਰਦੇਸ਼ ਦਿੱਤੇ।ਇਸ ਉਪਰੰਤ ਡੀ.ਜੀ.ਐੱਸ. ਈ ਵੱਲੋਂ ਇਕ ਹਫਤੇ ਦੇ ਵਿਚ ਵਿਚ ਕੇਸ ਹੱਲ ਕਰਨ ਦਾ ਭਰੋਸਾ ਦਿੱਤਾ।ਕਰਮਚਾਰੀਆ ਦੀਆ ਪਿਛਲੇ 2 ਮਹੀਨਿਆ ਤੋਂ ਰੁਕੀਆ ਤਨਖਾਹਾ ਤੇ ਸਿੱੱਖਿਆ ਮੰਤਰੀ ਵੱਲੋਂ ਦੀਵਾਲੀ ਤੋਂ ਪਹਿਲਾਂ ਤਨਖਾਹਾਂ ਜ਼ਾਰੀ ਕਰਨ ਦੇ ਹੁਕਮ ਦਿੱਤੇ।ਇਸ ਮੋਕੇ ਮੀਤ ਪ੍ਰਧਾਨ ਅਸ਼ੀਸ਼ ਜੁਲਾਹਾ,ਜਰਨਲ ਸਕੱਤਰ ਦਲਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਮੋਜੂਦ ਸਨ।