ਫਿਰੋਜ਼ਪੁਰ ਵਿਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਕੈਂਡਲ ਮਾਰਚ ਆਯੋਜਿਤ
ਫਿਰੋਜ਼ਪੁਰ ਵਿਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਕੈਂਡਲ ਮਾਰਚ ਆਯੋਜਿਤ
ਧਾਰਮਿਕ, ਰਾਜਨੀਤਿਕ, ਵਿਦਿਅਕ ਅਤੇ ਸਮਾਜਸੇਵੀ ਸੰਸਥਾਵਾਂ ਨੇ ਕੀਤਾ ਪੈਦਲ ਮਾਰਚ
ਫਿਰੋਜਪੁਰ 21 ਅਕਤੂਬਰ 2015(Harish Monga ) ਬੀਤੇ ਦਿਨੀਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਨਾਲ ਪੈਦਾ ਹੋਏ ਅਣਸੁਖਾਵੇਂ ਹਾਲਤਾਂ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਏ ਰੱਖਣ ਲਈ ਧਾਰਮਿਕ,ਵਿਦਿਅਕ, ਰਾਜਨੀਤਿਕ, ਸਮਾਜਿਕ, ਸਮਾਜਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਜਿਲ•ਾ ਪ੍ਰਸਾਸ਼ਨ ਵੱਲੋਂ ਕੈਂਡਲ ਮਾਰਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ, ਸ.ਹਰਦਿਆਲ ਸਿੰਘ ਮਾਨ ਐਸ.ਐਸ.ਪੀ, ਵਿਧਾਇਕ ਸ.ਪਰਮਿੰਦਰ ਸਿੰੰਘ ਪਿੰਕੀ ਅਤੇ ਵੱਖ ਵੱਖ ਸਮਾਜ ਸੇਵੀ, ਵਿੱਦਿਅਕ, ਧਾਰਮਿਕ, ਰਾਜਨੀਤਿਕ ਸੰਸਥਾਵਾਂ ਨੁਮਾਇੰਦੇ ਅਤੇ ਨੌਜਵਾਨਾਂ ਵੀ ਸ਼ਾਮਿਲ ਹੋਏ।
ਇਹ ਕੈਂਡਲ ਮਾਰਚ ਸ਼ਹੀਦ ਊਧਮ ਸਿੰਘ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਦਿੱਲੀ ਗੇਟ, ਬਗਦਾਦੀ ਗੇਟ ਵਿੱਚੋਂ ਹੁੰਦਾ ਹੋਇਆ ਨਾਮਦੇਵ ਚੌਕ ਵਿਖੇ ਸਮਾਪਤ ਹੋਇਆ। ਪੈਦਲ ਮਾਰਚ ਸਮਾਪਤੀ ਤੋਂ ਬਾਅਦ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਅਤੇ ਸ.ਹਰਦਿਆਲ ਸਿੰਘ ਮਾਨ ਐਸ.ਐਸ.ਪੀ ਨੇ ਜਿਲ•ਾ ਨਿਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਸਿੱਖਾਂ ਦੇ ਹੀ ਨਹੀ ਬਲਕਿ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਨ ਵਾਲੇ ਗੁਰੂ ਹਨ ਅਤੇ ਇਹ ਧੁਰ ਦੀ ਬਾਣੀ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਉਨ•ਾਂ ਕਿਹਾ ਕਿ ਜਿਸ ਗੁਰੂ ਅੱਗੇ ਸਮੁੱਚੇ ਵਿਸ਼ਵ ਦੇ ਦਾਨਿਸ਼ਮੰਦ ਅਤੇ ਭਲੇ ਪੁਰਸ਼ ਆਪਣਾ ਸ਼ੀਸ ਝੁਕਾ ਕੇ ਦੁਨੀਆਂ ਨੂੰ ਪਿਆਰ ਮੁਹੱਬਤ ਨਾਲ ਰਹਿਣ ਦਾ ਸਲੀਕਾ ਦੱਸਦੇ ਹਨ ਉਸ ਗੁਰੂ ਦਾ ਅਪਮਾਨ ਕਰਨ ਵਾਲੇ ਵਿਅਕਤੀ ਨੂੰ ਇਨਸਾਨ ਹੀ ਨਹੀ ਮੰਨਿਆ ਜਾ ਸਕਦਾ ਹੈ। ਉਨ•ਾਂ ਕਿਹਾ ਇਹਨਾ ਘਟਨਾਵਾਂ ਨੇ ਸਾਰੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ•ਾਂ ਕਿਹਾ ਕਿ ਸਾਨੂੰ ਆਪਸੀ ਭਾਈਚਾਰਾ ਅਤੇ ਅਮਨ ਬਣਾਈ ਰੱਖਣ ਦੀ ਜਰੂਰਤ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਦੇ ਮਨਸੂਬੇ ਸਫ਼ਲ ਨਾ ਹੋਣ ਸਕਣ। ਇਸ ਮੌਕੇ ਹਾਜਿਰ ਸਮਾਜਸੇਵੀ ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਉਹ ਜਿਲ•ੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਹਰ ਤਰ•ਾਂ ਦਾ ਸਹਿਯੋਗ ਦੇਣਗੇ। ਇਸ ਮੌਕੇ ਸ੍ਰੀ ਕੇਤਨ ਬਾਲੀ ਰਾਮ ਪਾਟਿਲ ਐਸ.ਪੀ.ਐਚ, ਸ੍ਰੀ ਚਰਨਦੀਪ ਸਿੰਘ ਜਿਲ•ਾ ਟਰਾਂਸਪੋਰਟ ਅਫਸਰ,ਸ੍ਰੀ ਵਿਭੋਰ ਸ਼ਰਮਾ ਡੀ.ਐਸ.ਪੀ, ਡਾ.ਕਮਲ ਬਾਗੀ, ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਸ੍ਰੀ ਧਰਮਪਾਲ ਬਾਂਸਲ, ਸ੍ਰੀ ਹਰਮੀਤ ਵਿਦਿਆਰਥੀ, ਸ੍ਰ੍ਰੀ ਏ.ਸੀ.ਚਾਵਲਾ, ਸ੍ਰੀ ਹਰੀਸ਼ ਮੋਂਗਾ ਸਮੇਤ ਸ਼ਹਿਰ ਨਿਵਾਸੀ ਹਾਜਰ ਸਨ।