Ferozepur News

ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਫਿਰੋਜ਼ਪੁਰ ਸ਼ਹਿਰ ਵਲੋਂ ਬੱਸ ਅੱਡਾ ਫਿਰੋਜ਼ਪੁਰ ਸਿਟੀ ਨੂੰ ਬਹਾਲ ਕਰਵਾਉਣ ਲਈ ਆਰ ਟੀ ਏ ਦਫਤਰ ਮੁਹਰੇ ਧਰਨਾ

busaddaਫਿਰੋਜ਼ਪੁਰ 28 ਅਪ੍ਰੈਲ(ਏ.ਸੀ.ਚਾਵਲਾ) ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਫਿਰੋਜ਼ਪੁਰ ਸ਼ਹਿਰ ਵਲੋਂ ਬੱਸ ਅੱਡਾ ਫਿਰੋਜ਼ਪੁਰ ਸਿਟੀ ਨੂੰ ਬਹਾਲ ਕਰਵਾਉਣ ਲਈ ਸਕੱਤਰ ਰਿਜਨਲ ਟਰਾਸਪੋਰਟ ਅਥਾਰਟੀ ਫਿਰੋਜ਼ਪੁਰ ਦੇ ਦਫਤਰ ਫਿਰੋਜ਼ਪੁਰ ਸਾਹਮਣੇ ਵੱਖ ਵੱਖ ਸਮਾਜ਼ ਸੇਵੀ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਵਿਸ਼ਾਲ ਧਰਨੇ ਦੀ ਅਗਵਾਈ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕੀਤੀ । ਇਸ ਮੌਕੇ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਰੋਡਵੇਜ ਦੇ ਅਧਿਕਾਰੀਆਂ, ਜ਼ਿਲ•ਾ ਪ੍ਰਸ਼ਾਸਨ ਅਤੇ ਹੋਰ ਬੱਸ ਅੱਡੇ ਨਾਲ ਸਬੰਧਤ ਅਧਿਕਾਰੀਆਂ ਨੂੰ ਵਾਰ ਵਾਰ ਲਿਖ ਕੇ ਦੇਣ ਦੇ ਬਾਵਜੂਦ ਸ਼ਹਿਰ ਵਾਲੇ ਬੱਸ ਅੱਡੇ ਨੂੰ ਚਾਲੂ ਨਹੀਂ ਕੀਤਾ ਜਾ ਰਿਹਾ, ਸਗੋਂ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਟਾਲਮਟੋਲ ਕਰ ਦਿੱਤਾ ਜਾਂਦਾ ਹੈ। ਉਨ•ਾਂ ਨੇ ਕਿਹਾ ਕਿ ਸੰਘਰਸ਼ ਕਮੇਟੀ ਵਲੋਂ ਮਾਣਯੋਗ ਹਾਈਕੋਰਟ ਵਿਚ ਬੱਸ ਅੱਡੇ ਨੂੰ ਬਚਾਓ ਅਤੇ ਇਸ ਨੂੰ ਦੁਬਾਰਾ ਤੋਂ ਚਾਲੂ ਕਰਵਾਉਣ ਦੇ ਲਈ ਰਿੱਟ ਪਾਈ ਸੀ, ਜਿਸ ਵਿਚ ਮਾਣਯੋਗ ਹਾਈਕੋਰਟ ਨੇ ਫੈਸਲਾ ਸੁਣਾਉਂਦਿਆ ਫਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ ਨੂੰ ਦੁਬਾਰਾ ਤੋਂ ਚਾਲੂ ਕਰਵਾਉਣ ਦੇ ਲਈ ਜ਼ਿਲ•ਾ ਪ੍ਰਸ਼ਾਸਨ ਅਤੇ ਹੋਰ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ, ਪਰ ਇਸ ਗੱਲ ਨੂੰ ਸਾਲ ਦੇ ਕਰੀਬ ਹੋ ਚੁੱਕਿਆ ਹੈ ਹੁਣ ਤੱਕ ਇਕ ਵੀ ਬੱਸ ਪੂਰੀ ਤਰ•ਾ ਸ਼ਹਿਰ ਵਾਲੇ ਬੱਸ ਅੱਡੇ ਤੋਂ ਨਹੀਂ ਚੱਲੀ। ਧਰਨਕਾਰੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬੱਸ ਅੱਡਾ ਫਿਰੋਜ਼ਪੁਰ ਸਿਟੀ ਤੋਂ ਦੁਬਾਰਾ ਬੱਸਾਂ ਨੂੰ ਨਾ ਚਲਾਇਆ ਗਿਆ ਤਾਂ ਬੱਸ ਅੱਡਾ ਸੰਘਰਸ਼ ਕਮੇਟੀ ਰੋਡ ਆਦਿ ਜਾਮ ਕਰਨ ਅਤੇ ਧਰਨੇ ਮੁਜ਼ਾਹਰੇ ਕਰਨ ਲਈ ਮਜ਼ਬੂਰ ਹੋ ਜਾਣਗੇ, ਜਿਸ ਦਾ ਜਿੰਮੇਵਾਰ ਪ੍ਰਸ਼ਾਸਨ ਖੁਦ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਖੁੰਗਰ, ਦੇਵ ਰਾਜ, ਦੀਵਾਨ ਚੰਦ ਸੁਖੀਜਾ, ਸਤਰਾਮ, ਮਲਕੀਤ ਚੰਦ, ਉਮ ਪ੍ਰਕਾਸ਼ , ਬਲਵਿੰਦਰ ਸ਼ਰਮਾ, ਗੁਰਦਿਆਲ ਸਿੰਘ, ਕਵਰਜੀਤ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।

Related Articles

Back to top button