29ਵੀ ਸਬ ਜੂਨੀਅਰ ਪੰਜਾਬ ਰਾਜ ਸਵੀਮਿੰਗ ਚੈਪੀਅਨਸ਼ਿਪ
ਫ਼ਿਰੋਜ਼ਪੁਰ 10 ਜੂਨ (ਏ.ਸੀ.ਚਾਵਲਾ) ਬੀਤੇ ਦਿਨ ਪਟਿਆਲਾ ਵਿਖੇ ਸੰਪੰਨ ਹੋਈ 29ਵੀ ਸਬ ਜੂਨੀਅਰ ਪੰਜਾਬ ਰਾਜ ਸਵੀਮਿੰਗ ਚੈਪੀਅਨਸ਼ਿਪ (ਲੜਕੇ, ਲੜਕੀਆਂ ) ਵਿੱਚ ਫ਼ਿਰੋਜ਼ਪੁਰ ਦੇ ਤੈਰਾਕਾਂ ਨੇ ਹੂੰਝਾ ਫੇਰ ਜਿੱਤਾਂ ਦਰਜ ਕਰਦਿਆਂ 6 ਸੋਨੇ, 11 ਚਾਂਦੀ ਅਤੇ 8 ਕਾਂਸੀ ਦੇ ਤਗਮੇ ਜਿੱਤ ਕੇ ਰਨਰਜ਼ ਅੱਪ ਟਰਾਫੀ ਆਪਣੇ ਨਾਮ ਕੀਤੀ ਹੈ। ਤਗਮਾ ਜੇਤੂ ਤੈਰਾਕਾਂ ਦੇ ਸਵਾਗਤ ਲਈ ਅੱਜ ਸਥਾਨਕ ਜ਼ਿਲ•ਾ ਪ੍ਰੀਸ਼ਦ ਸਵੀਮਿੰਗ ਪੂਲ ਵਿਖੇ ਜ਼ਿਲ•ਾ ਸਵੀਮਿੰਗ ਐਸੋਸੀਏਸ਼ਨ ਵੱਲੋਂ ਰੱਖੀ ਚਾਹ ਪਾਰਟੀ ਮੌਕੇ ਤੈਰਾਕਾਂ ਨੂੰ ਅਸ਼ੀਰਵਾਦ ਦੇਣ ਅਤੇ ਉਨ•ਾਂ ਦਾ ਹੌਸਲਾ ਅਫਜ਼ਾਈ ਕਰਨ ਲਈ ਐਸ ਡੀ ਐਮ ਫ਼ਿਰੋਜ਼ਪੁਰ ਸ਼੍ਰੀ ਸੰਦੀਪ ਸਿੰਘ ਗੜ•ਾਂ ਅਤੇ ਜ਼ਿਲ•ਾ ਖੇਡ ਅਫ਼ਸਰ ਸ੍ਰੀ ਸੁਨੀਲ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੰਚੇ। ਨੰਨ•ੇ ਤੈਰਾਕਾਂ ਵੱਲੋਂ ਵੱਡੀਆਂ ਮੱਲਾਂ ਮਾਰਨ 'ਤੇ ਤਗਮਾ ਜੇਤੂ ਤੈਰਾਕਾਂ ਅਤੇ ਉਨ•ਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਐਸ ਡੀ ਐਮ ਸ਼੍ਰੀ ਸੰਦੀਪ ਸਿੰਘ ਗੜ•ਾ ਨੇ ਕਿਹਾ ਕਿ ਇਹ ਜਿੱਤਾਂ ਨੰਨ•ੇ ਮੁੰਨ•ੇ ਤੈਰਾਕਾਂ ਵੱਲੋਂ ਕੀਤੀ ਸਖਤ ਮਿਹਨਤ ਅਤੇ ਕੋਚ ਸਹਿਬਨਾਂ ਦੀ ਯੋਗ ਅਗਵਾਈ ਦੀ ਨਤੀਜਾ ਹੈ ਕਿ ਇੱਕ ਸਰਹੱਦੀ ਜ਼ਿਲ•ੇ ਦੇ ਤੈਰਾਕ ਏਨੇ ਮੈਡਲ ਜਿੱਤਣ ਵਿੱਚ ਕਾਮਯਾਬ ਹੋਏ ਹਨ। ਜ਼ਿਲ•ਾ ਤੈਰਾਕੀ ਐਸੋਸੀਏਸਨ ਦੇ ਸਕੱਤਰ ਤਰਲੋਚਨ ਸਿੰਘ ਭੁੱਲਰ ਅਤੇ ਤੈਰਾਕੀ ਕੋਚ ਗਗਨ ਮਾਟਾ ਨੇ ਦੱਸਿਆ ਕਿ ਦੋ ਰੋਜ਼ਾਂ ਇਸ ਰਾਜ ਪੱਧਰੀ ਚੈਪੀਅਨਸ਼ਿਪ ਦੇ ਗਰੁੱਪ ਤਿੰਨ (ਲੜਕੇ) ਵਿੱਚ ਮੋਕਸ਼ ਗੁਪਤਾ ਨੇ 200 ਮੀਟਰ ਫਰੀ ਸਟਾਈਲ ਵਿੱਚ ਸੋਨੇ, 100 ਮੀਟਰ ਬਟਰ ਫਲਾਈ ਵਿੱਚ ਚਾਂਦੀ ਅਤੇ 200 ਮੀਟਰ ਇੰਡਵੀਜੂਅਲ ਮੈਡਲੇ ਵਿੱਚ ਕਾਂਸੀ ਦੇ ਤਗਮੇ ਜਿੱਤੇ, ਗੁਰਸ਼ਬਦ ਪਾਲ ਸਿੰਘ ਸੋਢੀ , ਜਸਕਰਨ ਸਿੰਘ, ਮੋਕਸ਼ ਗੁਪਤਾ ਤੇ ਰਾਮਨੁੰਜ ਜਿੰਦਲ 'ਤੇ ਅਧਾਰਿਤ ਟੀਮ ਨੇ 4 x 50 ਮੀਟਰ ਫਰੀ ਸਟਾਈਲ ਰਿਲੇਅ ਵਿੱਚੋਂ ਚਾਂਦੀ ਦੇ ਤਗਮੇ ਹਾਸਲ ਕੀਤੇ ਜਦ ਕਿ ਲੜਕੀਆਂ ਦੇ ਇਸੇ ਗਰੁੱਪ ਵਿੱਚ ਮਾਨਿਆ ਬੱਤਰਾ ਨੇ 100 ਮੀਟਰ ਬੈਕ ਸਟ੍ਰੋਕ ਅਤੇ 50 ਮੀਟਰ ਬੈਕ ਸਟ੍ਰੋਕ ਵਿੱਚੋਂ ਕਾਂਸੀ ਦੇ ਤਗਮੇ ਹਾਸਲ ਕੀਤੇ। ਗਰੁੱਪ ਚਾਰ (ਲੜਕੇ) ਵਿੱਚੋਂ ਅੰਸ਼ਵ ਜਿੰਦਲ ਨੇ 50 ਮੀਟਰ ਫਰੀ ਸਟਾਈਲ, 50 ਮੀਟਰ ਬੈਕ ਸਟ੍ਰੋਕ, 50 ਮੀਟਰ ਬਟਰ ਫਲਾਈ, 100 ਮੀਟਰ ਫਰੀ ਸਟਾਈਲ ਅਤੇ 200 ਮੀਟਰ ਇੰਡਵੀਜ਼ੂਅਲ ਮੈਡਲੇ ਵਿੱਚੋਂ ਸੋਨੇ ਦੇ ਤਗਮੇ ਜਿੱਤੇ ਜਦ ਕਿ ਕੇਸ਼ਵ ਚੌਹਾਨ, ਸਮਰ, ਅੰਸ਼ਵ ਜਿੰਦਲ ਤੇ ਪੁਸ਼ਕਿਨ ਦੇਓੜਾ 'ਤੇ ਅਧਾਰਿਤ ਟੀਮ ਨੇ 4 x 50 ਮੀਟਰ ਮੈਡਲੇ ਰਿਲੇਅ ਵਿੱਚੋ ਚਾਂਦੀ ਅਤੇ 4 x 50 ਮੀਟਰ ਫਰੀ ਸਟਾਈਲ ਰਿਲੇਅ ਵਿੱਚੋਂ ਕਾਂਸੀ ਦੇ ਤਗਮੇ ਜਿੱਤੇ। ਇਸੇ ਗਂਰੁੱਪ ਦੇ ਲੜਕੀਆਂ ਦੇ ਮੁਕਾਬਲੇ ਵਿੱਚੋਂ ਅਨੂਰੀਤ ਕੌਰ ਨੇ 200 ਮੀਟਰ ਇੰਡਵੀਜ਼ੂਅਲ ਮੈਡਲੇ ਤੇ 50 ਮੀਟਰ ਫਰੀ ਸਟਾਈਲ ਵਿੱਚੋਂ ਚਾਂਦੀ ਅਤੇ 200 ਮੀਟਰ ਇੰਡਵੀਜ਼ੂਅਲ ਮੈਡਲੇ ਵਿੱਚੋਂ ਕਾਂਸੀ ਦੇ ਤਗਮੇ ਜਿੱਤੇ। ਉਨ•ਾਂ ਦੱÎਸਿਆ ਕਿ ਲੜਕਿਆਂ ਦੇ ਗਰੁੱਪ ਚਾਰ ਵਿੱਚੋਂ ਫ਼ਿਰੋਜ਼ਪੁਰ ਦੇ ਤੈਰਾਕਾਂ ਨੇ ਦੂਜੇ ਸਥਾਨ 'ਤੇ ਰਹਿੰਦਿਆਂ ਰਨਰਜ਼ ਅੱਪ ਟਰਾਫੀ ਆਪਣੇ ਨਾਮ ਕੀਤੀ। ਇਸ ਮੌਕੇ ਕੋਚ ਟੋਨੀ ਭੁੱਲਰ, ਸਟੇਟ ਐਵਾਰਡੀ ਗੁਰਿੰਦਰ ਸਿੰਘ, ਡਾ: ਅੰਮ੍ਰਿਤਪਾਲ ਸਿੰਘ ਸੋਢੀ, ਸੰਜੇ ਗੁਪਤਾ, ਦਿਨੇਸ਼ ਸ਼ਰਮਾ, ਰਾਜ ਬਹਾਦਰ ਸਿੰਘ, ਅਸ਼ੋਕ ਕੁਮਾਰ, ਜਰਨੈਲ ਸਿੰਘ ਸੰੰਧੂ, ਗੁਰਨਾਮ ਸਿੰਘ, ਇਕਬਾਲ ਸਿੰਘ, ਸੁਖਵੰਤ ਸਿੰਘ, ਰਵੀ ਚੌਹਾਨ, ਰਜਿੰਦਰ ਸਿੰਘ, ਮੈਡਮ ਨੀਰਜ ਦੇਓੜਾ, ਮੈਡਮ ਜਸਬੀਰ ਕੌਰ ਆਦਿ ਖਿਡਾਰੀਆਂ ਦੇ ਮਾਪੇ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।