Ferozepur News

ਨਵੀਂ ਤਬਾਦਲਾ ਨੀਤੀ ਵਿਚ ਕਈ ਕਮੀਆਂ ਨਹੀਂ ਕੀਤੀਆਂ ਗਈਆਂ ਦੂਰ : ਬਲਵਿੰਦਰ ਭੁੱਟੋ

ਨਵੀਂ ਤਬਾਦਲਾ ਨੀਤੀ ਵਿਚ ਕਈ ਕਮੀਆਂ ਨਹੀਂ ਕੀਤੀਆਂ ਗਈਆਂ ਦੂਰ : ਬਲਵਿੰਦਰ ਭੁੱਟੋ
-ਘਰ ਤੋਂ 50 ਤੋਂ 250 ਕਿਲੋਮੀਟਰ ਦੂਰ ਦੇ ਸਕੂਲਾਂ ਵਿਚ ਨਿਯੁਕਤ ਅਧਿਆਪਕਾਂ ਨੂੰ ਪਹਿਲ ਨਾ ਦੇਣਾ 'ਬੇਇਨਸਾਫੀ' : ਨੀਰਜ ਯਾਦਵ
ਫਿਰੋਜ਼ਪੁਰ 19 ਅਗਸਤ () : ਗੌਰਮਿੰਟ ਟੀਚਰਜ਼ ਯੂਨੀਅਨ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਜੋ ਅਧਿਆਪਕ ਘਰ ਤੋਂ 50 ਤੋਂ 250 ਕਿਲੋਮੀਟਰ ਦੂਰ ਦੇ ਸਕੂਲਾਂ ਵਿਚ ਨਿਯੁਕਤ ਹਨ ਉਨ੍ਹਾਂ ਨੂੰ ਤਬਾਦਲੇ ਦੀ ਜਾਰੀ ਲਿਸਟਾਂ ਵਿਚ ਪਹਿਲ ਨਾ ਦੇਣਾ ਉਨ੍ਹਾਂ ਅਧਿਆਪਕਾਂ ਨਾਲ 'ਬੇਇਨਸਾਫੀ' ਹੈ। ਵਿਭਾਗ ਵੱਲੋਂ ਹੈਡ ਟੀਚਰਾਂ ਦੀਆਂ ਪੋਸਟਾਂ ਚੁੱਪ ਚੁਪੀਤੇ ਖ਼ਤਮ ਕਰਨ ਕਾਰਨ ਇਨ੍ਹਾਂ ਪੋਸਟਾਂ ਤੇ ਕੰਮ ਕਰਦੇ ਹੈੱਡਟੀਚਰ ਹਵਾ ਵਿਚ ਹਨ ਕਿਉਂਕਿ ਉਨ੍ਹਾਂ ਦੇ ਸਕੂਲਾਂ ਵਿਚ ਈਟੀਟੀ ਅਧਿਆਪਕ ਬਦਲੀ ਕਰਵਾ ਕੇ ਆ ਗਏ ਹਨ। ਤਬਾਦਲਾ ਨੀਤੀ ਵਿਚ ਮਿਊਚੁਅਲ ਟਰਾਸਫਾਰ ਲਈ 125 ਅੰਕਾਂ ਦੀ ਗੈਰ ਜ਼ਰੂਰੀ ਸ਼ਰਤ ਕਾਰਨ ਕਾਫੀ ਅਧਿਆਪਕ ਬਦਲੀਆਂ ਕਰਵਾਉਣ ਤੋਂ ਵੰਝੇ ਰਹਿ ਹਨ। ਇਸ ਦੇ ਨਾਲ ਹੀ ਬਦਲੀਆਂ ਲਈ ਜਾਰੀ ਕੀਤੀ ਗਈ ਤਿੰਨ ਵਾਰ ਖਾਲੀ ਸਟੇਸ਼ਨਾਂ ਦੀ ਲਿਸਟਾਂ ਵਿਚ ਕਾਫੀ ਸਟੇਸ਼ਨਾਂ ਨੂੰ ਲਕੋਣਾ ਦਾਲ ਵਿਚ ਕਾਲਾ ਹੋਣ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀ ਬਦਲੀਆਂ, ਤਿੰਨ ਗੇੜਾ ਵਿਚ ਹੋਇਆ ਹਨ ਉਨ੍ਹਾਂ ਦੇ ਪੁਆਇੰਟਾਂ ਦਾ ਜਿਕਰ ਵੀ ਬਦਲੀ ਦੀ ਜਾਰੀ ਲਿਸਟਾਂ ਵਿਚ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਕਈ ਅਧਿਆਪਕਾਂ ਨੇ ਇਹ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਦੇ ਪੁਆਇੰਟ ਜ਼ਿਆਦਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਬਦਲੀਆਂ ਨਹੀਂ ਹੋਈਆਂ ਤੇ ਘੱਟ ਪੁਆਇੰਟ ਵਾਲੇ ਅਧਿਆਪਕਾਂ ਦੀ ਹੋ ਗਈਆਂ ਹਨ। ਇਸ ਤੋਂ ਇਲਾਵਾ ਬਦਲੀ ਕਰਵਾ ਕੇ ਆਏ ਅਧਿਆਪਕਾਂ ਕਾਰਨ ਕਈ ਸਕੂਲਾਂ ਵਿਚ ਪੋਸਟਾਂ ਸਰਪਲਸ ਹੋ ਗਈਆਂ ਹਨ, ਜਿਸ ਕਾਰਨ ਪੁਰਾਣੇ ਅਧਿਆਪਕ ਚਿੰਤਾ ਵਿਚ ਹਨ ਕਿ ਵਿਭਾਗ ਘੱਟ ਵਿਦਿਆਰਥੀਆਂ ਦਾ ਬਹਾਨਾ ਲਾ ਕੇ ਹੁਣ ਉਨ੍ਹਾਂ ਨੂੰ ਦੂਜੇ ਸਕੂਲਾਂ ਵਿਚ ਸ਼ਿਫਟ ਕਰੇਗਾ। ਇਨ੍ਹਾਂ ਸਾਰਿਆਂ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਸਿੱਖਿਆ ਮੰਤਰੀ ਤੋਂ ਯੂਨੀਅਨ ਨਾਲ ਅਧਿਕਾਰੀਆਂ ਸਮੇਤ ਜਲਦ ਮੀਟਿੰਗ ਕਰਨ ਦੀ ਮੰਗ ਕੀਤੀ ਤਾਂ ਜੋ ਅਧਿਆਪਕਾਂ ਨੂੰ ਇਨਸਾਫ ਮਿਲ ਸਕੇ।

Related Articles

Back to top button