Ferozepur News

ਸ਼ਹਿਰੀ ਹਲਕੇ ਚ ਅਕਾਲੀ ਦਲ ਨੂੰ ਵੱਡਾ ਝਟਕਾ , ਭੈਣੀ ਵਾਲਾ ਗਰੁੱਪ ਨੇ ਸੁੱਖਪਾਲ ਨੰਨੂ ਅਤੇ ਰਾਣਾ ਸੋਢੀ  ਨੂੰ ਦਿੱਤਾ ਸਮਰਥਨ 

ਸ਼ਹਿਰੀ ਹਲਕੇ ਚ ਅਕਾਲੀ ਦਲ ਨੂੰ ਵੱਡਾ ਝਟਕਾ , ਭੈਣੀ ਵਾਲਾ ਗਰੁੱਪ ਨੇ ਸੁੱਖਪਾਲ ਨੰਨੂ ਅਤੇ ਰਾਣਾ ਸੋਢੀ  ਨੂੰ ਦਿੱਤਾ ਸਮਰਥਨ 
ਸ਼ਹਿਰੀ ਹਲਕੇ ਚ ਅਕਾਲੀ ਦਲ ਨੂੰ ਵੱਡਾ ਝਟਕਾ , ਭੈਣੀ ਵਾਲਾ ਗਰੁੱਪ ਨੇ ਸੁੱਖਪਾਲ ਨੰਨੂ ਅਤੇ ਰਾਣਾ ਸੋਢੀ  ਨੂੰ ਦਿੱਤਾ ਸਮਰਥਨ 
 ਰਾਣਾ ਸੋਢੀ ਅਤੇ ਨੰਨੂ ਵੱਲੋ ਕੀਤਾ ਗਿਆ  ਨਿੱਘਾ ਸਵਾਗਤ 
ਫਿਰੋਜ਼ਪੁਰ 12  ਫਰਵਰੀ 2022 —  ਫਿਰੋਜ਼ਪੁਰ ਸ਼ਹਿਰੀ ਹਲਕੇ ਤੋ  ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਸਰਕਲ ਆਰਫਿ ਕੇ ਪਰਧਾਨ ਜਸਬੀਰ ਸਿੰਘ ਭੈਣੀ ਵਾਲਾ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ,ਪਿੰਡ ਉਸਮਾਨ ਵਾਲਾ ਵਿਖੇ ਭੈਣੀ ਵਾਲਾ ਨਿਵਾਸ ਸਥਾਨ ਤੇ ਇੱਕ ਮੀਟਿੰਗ ਦੌਰਾਨ ਫੈਸਲਾ ਲੈਂਦਿਆਂ ਇਸ ਗਰੁੱਪ ਨੇ ਰਾਣਾ ਗੁਰਮੀਤ ਸਿੰਘ  ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਦੀ ਹਾਜਰੀ ਵਿੱਚ ਰਾਣਾ ਸੋਢੀ ਦੀ ਚੋਣ ਮੁਹਿੰਮ ਵਿੱਚ ਨਿਤਰਣ ਦਾ ਐਲਾਨ ਕੀਤਾ ਹੈ, ਜਿਸ ਦਾ ਸਿਆਸੀ ਗਲਿਆਰਿਆਂ ਵਿੱਚ ਬਹੁਤ ਵੱਡਾ ਅਸਰ ਮੰਨਿਆ ਜਾ ਰਿਹਾ ਹੈ ਕਿਉਂਕਿ ਭੈਣੀ ਵਾਲਾ ਪਰਿਵਾਰ ਜਿੱਥੇ ਪੰਥਕ ਸਫਾ ਚ ਆਪਣਾ ਵੱਡਾ ਨਾਮ ਰੱਖਦਾ ਹੈ ਅਤੇ ਹਲਕੇ ਦੇ ਸਵ; ਵਿਧਾਇਕ ਗਿਰਧਾਰਾ ਸਿੰਘ ਦੇ ਅਤਿ ਨਜ਼ਦੀਕੀਆਂ ਚੋ ਮੰਨਿਆ ਜਾਦਾ ਸੀ , ਉੱਥੇ ਇਸ ਵੇਲੇ   ਅਕਾਲੀ ਦਲ ਦੇ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਪਰਚਾਰਣ ਵਿੱਚ ਬਹੁਤ ਵੱਡਾ ਆਹਿਮ ਰੋਲ ਨਿਭਾ ਰਿਹਾ ਸੀ, ਜਿਸ ਨੇ ਅਚਾਨਕ ਅੱਜ ਅੱਜ ਫੈਸਲਾ ਬਦਲਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ, ਇਸ ਮੌਕੇ ਤੇ ਜਸਬੀਰ ਸਿੰਘ ਭੈਣੀ ਵਾਲਾ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਬਾਬਾ ਜਸਵੰਤ ਸਿੰਘ, ਗੁਰਮੇਜ ਸਿੰਘ  , ਮੇਹਰ ਸਿੰਘ, ਨਰਿੰਦਰ ਸਿੰਘ ਅਮਰੀਕ ਸਿੰਘ , ਸਤਨਾਮ ਸਿੰਘ, ਸੁੱਚਾ ਸਿੰਘ, ਆਦਿ ਟੀਮ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫਿਰੋਜ਼ਪੁਰ ਸ਼ਹਿਰ ਦੀ ਤਰੱਕੀ ਵਾਸਤੇ ਸਾਨੂੰ ਰਾਣਾ ਸੋਢੀ ਨੂੰ ਮਜਬੂਤ ਕਰਨਾ ਸਮੇ ਦੀ ਮੁੱਖ ਲੋੜ ਹੈ, ਜਿਸ ਲਈ ਅਸੀ ਅੱਜ ਤੋ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਮਰਥਨ ਕਰਦੇ ਹਾ ਇਸ ਮੌਕੇ ਤੇ ਰਘੁਮੀਤ ਸਿੰਘ ਸੋਢੀ , ਜੁਗਰਾਜ ਸਿੰਘ ਕਟੋਰਾ, ਗੁਰਜੀਤ ਸਿੰਘ ਆਰਫ ਕੇ, ਨਰਿੰਦਰ ਸਿੰਘ ਆਦਿ ਆਗੂ ਹਾਜਰ ਸਨ

Related Articles

Leave a Reply

Your email address will not be published. Required fields are marked *

Back to top button