Ferozepur News

ਬੇਰੁਜ਼ਗਾਰ ਈ.ਟੀ. ਟੀ. ਟੈੱਟ ਪਾਸ ਅਧਿਆਪਕਾਂ ਤੇ ਲਾਠੀਚਾਰਜ ਦੀ ਪੁਰਜ਼ੋਰ ਨਿੰਦਾ-ਅਮਰਜੀਤ ਕੰਬੋਜ

ਸਰਕਾਰ ਰੁਜ਼ਗਾਰ ਦੇਣ ਦੇ ਦਾਅਵਿਆਂ ਤੋਂ ਮੁੱਕਰੀ-ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ

ਬੇਰੁਜ਼ਗਾਰ ਈ.ਟੀ. ਟੀ. ਟੈੱਟ ਪਾਸ ਅਧਿਆਪਕਾਂ ਤੇ ਲਾਠੀਚਾਰਜ ਦੀ ਪੁਰਜ਼ੋਰ ਨਿੰਦਾ-ਅਮਰਜੀਤ ਕੰਬੋਜ
ਬੇਰੁਜ਼ਗਾਰ ਈ.ਟੀ. ਟੀ. ਟੈੱਟ ਪਾਸ ਅਧਿਆਪਕਾਂ ਤੇ ਲਾਠੀਚਾਰਜ ਦੀ ਪੁਰਜ਼ੋਰ ਨਿੰਦਾ-ਅਮਰਜੀਤ ਕੰਬੋਜ
ਸਰਕਾਰ ਰੁਜ਼ਗਾਰ ਦੇਣ ਦੇ ਦਾਅਵਿਆਂ ਤੋਂ ਮੁੱਕਰੀ-ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ
 ਫਿਰੋਜ਼ਪੁਰ 28 ਮਾਰਚ,28.3.2021 (   ) ਈ.ਟੀ.ਟੀ.ਟੈੱਟ ਪਾਸ ਅਧਿਆਪਕ ਯੂਨੀਅਨ (6505) ਪੰਜਾਬ ਵਲੋਂ ਨੇ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਹਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਰਾਜ ਸੱਤਾ ਸੰਭਾਲਣ ਵਾਲੀ ਕਾਂਗਰਸ ਸਰਕਾਰ ਰੁਜ਼ਗਾਰ ਦੇਣ ਦੀ ਲਾਠੀ ਗੋਲੀ ਦੀ ਤਾਨਾਸ਼ਾਹੀ ਤੇ ਉੱਤਰ ਆਈ ਹੈ, ਜਿਸਨੂੰ ਪੰਜਾਬ ਦੇ ਅਧਿਆਪਕ ਸਵੀਕਾਰ ਨਹੀਂ ਕਰਨਗੇ। ਇਸ ਬਾਰੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਅਮਰਜੀਤ ਕੰਬੋਜ ਅਤੇ ਸਾਰੇ ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਆਖਿ ਸਾਹਿਬਾਨ ਨੇ ਕਿਹਾ ਕਿ ਹਜ਼ਾਰਾਂ ਈ.ਟੀ. ਟੀ.(ਟੈੱਟ ਪਾਸ) ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ ਪਰ ਪੰਜਾਬ ਸਰਕਾਰ ਪੋਸਟਾਂ ਕੱਢ ਕੇ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ। ਆਗੂਆਂ ਨੇ ਸਪਸ਼ੱਟ ਕੀਤਾ ਘਰ ਘਰ ਰੋਜ਼ਗਾਰ ਦੇਣ ਦਾ ਦਾਅਵੇ ਕਰਨ ਵਾਲੀ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਤੇ ਤਸ਼ੱਦਦ ਕਰਕੇ ਰੁਜ਼ਗਾਰ ਨਾ ਦੇਣ ਦੀ ਲੋਕ ਵਿਰੋਧੀ ਨੀਤੀ ਤੇ ਅਮਲ ਕਰ ਰਹੀ ਹੈ। ਉਹਨਾਂ ਆਖਿਆ ਈ.ਟੀ.ਟੀ ਬੇਰੁ ਪੋਸਟਾਂ ਤੇ ਬੀ.ਐੱਡ ਨੂੰ ਲਗਾਉਣਾ ਬਹੁਤ ਹੀ ਗ਼ਲਤ ਵਰਤਾਰਾ ਹੈ | ਉਹਨਾਂ ਬੇਰੁਜ਼ਗਾਰ ਅਧਿਆਪਕਾਂ ਦੇ ਹੱਕੀ ਘੋਲ ਦੀ ਡਟਵੀਂ ਹਮਾਇਤ ਕਰਦੀ ਹੈ ਅਤੇ ਉਹਨਾਂ ਦੇ ਰੁਜ਼ਗਾਰ ਦੀ ਹੱਕੀ ਮੰਗ ਦੀ ਪੂਰਤੀ ਲਈ ਸੰਘਰਸ਼ ਵਿੱਚ ਡਟਵਾਂ ਸਾਥ ਦੇਵੇਗੀ।ਇਸ ਮੌਕੇ ਸਰਬਜੀਤ ਸਿੰਘ ਭਾਵੜਾ, ਦੀਪਕ, ਫਾਜਿਲਕਾ, ,ਜਸਵਿੰਦਰ ਸ਼ੇਖੜਾ,ਕੁਲਵਿੰਦਰ ਪਟਿਆਲਾ, ਹਰਜਿੰਦਰ ਪਟਿਆਲਾ,ਪਰਮਜੀਤ ਮਾਛੀਵਾੜਾ,. ਹਰਮਨਪ੍ਰੀਤ ਸਿੰਘ ਮੁੱਤੀ, ਵਿਕਰਮਜੀਤ ਸਿੰਘ ਉੱਪਲ, ਚਰਨਜੀਤ ਸਿੰਘ ਚਾਹਲ, ਮਾਲਾ ਰਾਮ, ਇੰਨਕਲਾਬ ਫਾਜਿਲਕਾ, ਸਤਨਾਮ ਮੋਹਾਲੀ ,ਦੀਪ ਥਿੰਦ,ਗੁਰਪੀਤ ਮਰਿੰਡਾ, ਇੰਦਰਜੀਤ ਅਨੰਦਪੁਰ, ਅਮਨ ਬਰਨਾਲਾ, ਜਗਮੋਹਨ ਅੰਮਿਤਸਰ, ਗੁਰਦੀਪ ਡੋਡ ਮਾਨਸਾ, ਜਗਦੇਵ ਅੰਮਿਤਸਰ, ਦਵਿੰਦਰ ਬਠਿੰਡਾ, ਗੁਰਜੋਤ ਬਠਿੰਡਾ,ਡਿੰਪਲ ਬਠਿੰਡਾ, ਜਗਮੀਤ ਢਾਬਾ,ਮਨਦੀਪ ਜੋਗੀ, ਸੁਖਵਿੰਦਰ ਬੁਢਲਾਡਾ, ਆਦਿ ਸਾਥੀ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button