Ferozepur News

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਸੂਰਜੀ ਊਰਜਾ ਉਤਪਾਦਨ ਸਕੀਮ ਸ਼ੁਰੂ-ਡਿਪਟੀ ਕਮਿਸ਼ਨਰ

photo pedaਫਿਰੋਜ਼ਪੁਰ 3 ਜੂਨ(ਏ.ਸੀ.ਚਾਵਲਾ) ਪੰਜਾਬ ਅਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ  ਸੂਰਜੀ ਊਰਜਾ ਤੋਂ ਬਿਜਲੀ ਬਨਾਉਣ ਅਤੇ ਕਿਸਾਨਾਂ ਦੀ ਆਮਦਨ ਵਿਚ ਚੋਖਾ ਵਾਧਾ ਕਰਨ ਦੇ ਮਨੋਰਥ ਨਾਲ  ਕਿਸਾਨਾਂ ਲਈ ਸੋਲਰ ਪਾਵਰ ਸਕੀਮ ਸ਼ੁਰੂ ਕੀਤੀ ਗਈ ਹੈ।ਇਸ ਸਕੀਮ ਤਹਿਤ ਕਿਸਾਨਾਂ ਲਈ 1 ਮੈਗਾਵਾਟ ਤੋਂ 2.5 ਮੈਗਾਵਾਟ ਤੱਕ ਆਪਣੇ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾਵੇਗਾ। ਪੇਡਾ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ 5 ਜੂਨ ਨੂੰ ਜ਼ਿਲ•ਾ ਪ੍ਰੀਸ਼ਦ ਫਿਰੋਜ਼ਪੁਰ ਵਿਖੇ ਸਵੇਰ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ: ਰਵਿੰਦਰ ਸਿੰਘ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਗੈਰ ਰਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ  ਇਹ ਯੋਜਨਾ ਘੱਟ ਰਹੀ ਜ਼ਮੀਨ ਦੀ ਸਮੱਸਿਆ ਦਾ ਟਾਕਰਾ ਕਰਨ, ਧਰਤੀ ਹੇਠਲੇ ਘਟ ਰਹੇ ਪਾਣੀ  ਨੂੰ ਰੋਕਣ ਤੇ ਜ਼ਮੀਨ ਦੀ ਨਿਘਰ ਰਹੀ ਸਿਹਤ ਨੂੰ ਸਥਾਈ ਕਰਨ ਲਈ ਉਲੀਕੀ ਗਈ ਹੈ। ਇਸ ਯੋਜਨਾ ਦਾ ਮੁੱਖ ਮਕਸਦ  ਸਾਫ ਸੁਥਰੀ ਊਰਜਾ ਪੈਦਾ ਕਰਨਾ, ਘੱਟ ਰਹੀ ਜ਼ਮੀਨ ਦੀ ਚੁਣੌਤੀ ਦਾ ਟਾਕਰਾ ਕਰਨ ਤੇ ਵਿਸ਼ੇਸ਼ ਕਰਕੇ ਕਿਸਾਨਾਂ ਵਿਚ ਵੀ ਉੱਦਮੀਆਂ ਵਾਲਾ ਹੁਨਰ ਪੈਦਾ ਕਰਨਾ ਹੈ। ਇਸ ਯੋਜਨਾ ਤਹਿਤ ਮੁੱਢਲੇ ਤੌਰ &#39ਤੇ 500 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ  ਰੱਖਿਆ ਗਿਆ ਹੈ। ਨਵੀਂ ਯੋਜਨਾ ਕਿਸਾਨ ਸੋਲਰ ਪਾਵਰ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਘੱਟੋ ਘੱਟ 5 ਏਕੜ ਜ਼ਮੀਨ ਵਾਲੇ ਕਿਸਾਨ ਜਾਂ ਇਸ ਤੋਂ ਛੋਟੇ ਕਿਸਾਨ ਆਪਸ ਵਿਚ ਸਮੂਹ ਬਣਾ ਕੇ ਇਸ ਯੋਜਨਾ ਲਈ ਬਿਨੈ ਪੱਤਰ ਦੇ ਸਕਦੇ ਹਨ। ਉਨ•ਾਂ ਕਿਹਾ ਕਿ ਕਿਸਾਨ  ਨੂੰ ਪ੍ਰਾਜੈਕਟ ਅਲਾਟ ਕਰਨ ਤੋਂ ਬਾਅਦ ਉਹ ਆਪਣੀ ਕੰਪਨੀ/ਫਰਮ/ ਸੁਸਾਇਟੀ ਦਾ ਗਠਨ ਵੀ ਕਰ ਸਕਦਾ ਹੈ ਜਿਸ ਲਈ ਉਸ ਨੂੰ ਕੁੱਲ ਪ੍ਰਾਜੈਕਟ ਦਾ 51 % ਹਿੱਸਾ ਆਪ ਰੱਖਣਾ ਹੋਵੇਗਾ। ਉਨ•ਾਂ ਦੱਸਿਆ ਕਿ ਪੇਡਾ ਵਲੋਂ ਕਿਸਾਨਾਂ ਨੂੰ ਕੰਪਨੀ ਦੀ ਸਥਾਪਨਾ ਕਰਨ ਲਈ ਦਸਤਾਵੇਜ਼ ਤਿਆਰ ਕਰਨ, ਪਾਵਰਕਾਮ ਨਾਲ ਬਿਜਲੀ ਦੀ ਵੇਚ ਲਈ ਸਮਝੌਤਾ ਕਰਨ ਤੋਂ ਇਲਾਵਾ ਤਕਨੀਕੀ ਸਹਾਇਤਾ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਈ.ਆਰ.ਈ.ਡੀ.ਏ. ਤੇ ਬੈਂਕਾਂ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਕਿਸਾਨ ਉਤਪਾਦਿਤ ਬਿਜਲੀ ਦੀ ਘਰੇਲੂ ਤੇ ਖੇਤੀ ਲਈ ਵਰਤੋਂ ਕਰ ਸਕਣਗੇ। ਇਸ ਤੋਂ ਇਲਾਵਾ ਜੋ ਬਿਜਲੀ ਉਹ ਪਾਵਰ ਸਬ ਸਟੇਸ਼ਨ ਨੂੰ ਦੇਣਗੇ ਉਸਦੇ ਇਵਜ਼ ਵਿਚ ਉਨ•ਾਂ  ਨੂੰ ਮਹੀਨੇਵਾਰ ਅਦਾਇਗੀ ਕੀਤੀ ਜਾਵੇਗੀ।   ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਯੋਜਨਾ ਦੇ ਸੂਬੇ ਦੀ ਆਰਥਿਕਤਾ &#39ਤੇ ਦੂਰ ਗਾਮੀ ਪ੍ਰਭਾਵ ਪੈਣਗੇ ਕਿਉਂਕਿ ਇਸ ਨਾਲ ਨਾ ਸਿਰਫ਼ ਕਿਸਾਨੀ ਨੂੰ ਵੱਡਾ ਲਾਹਾ ਮਿਲੇਗਾ ਸਗੋਂ ਸਾਫ ਸੁਥਰੀ ਊਰਜਾ ਦੇ ਪੈਦਾ ਹੋਣ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਵੀ ਹੁਲਾਰਾ ਮਿਲੇਗਾ।  ਡਿਪਟੀ ਕਮਿਸ਼ਨਰ ਨੇ ਜਿਲ•ੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਲੈਣ ਲਈ 5 ਜੂਨ ਨੂੰ ਜਿਲ•ਾ ਪ੍ਰੀਸ਼ਦ ਫਿਰੋਜ਼ਪੁਰ ਵਿਖੇ ਪਹੁੰਚਣ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।

Related Articles

Back to top button