Ferozepur News

ਫਿਰੋਜਪੁਰ ਜ਼ਿਲ•ੇ ਵਿਚ 1 ਸਾਲ ਦੌਰਾਨ ਸਰਕਾਰੀ ਹਸਪਤਾਲਾਂ ਵਿਚ 4191 ਸੁਰੱÎਖਿਅਤ ਜਣੇਪੇ ਕੀਤੇ ਗਏ:ਖਰਬੰਦਾ

dcfzrਫਿਰੋਜ਼ਪੁਰ 12 ਮਾਰਚ  (ਏ.ਸੀ ਚਾਵਲਾ) ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਸੁਰੱÎਖਿਅਤ ਜਣੇਪੇ ਯਕੀਨੀ ਬਣਾਉਣ ਲਈ ਅਤੇ ਲੋਕਾਂ ਨੂੰ ਜਨਨੀ ਸ਼ਿਸ਼ੂ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਜਣੇਪੇ ਦੀ ਸਹੂਲਤ ਮੁਹੱਈਆਂ ਕਰਵਾਈ ਗਈ ਹੈ। ਇਸ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਜਨਨੀ-ਸ਼ਿਸ਼ੂ ਸੁਰੱਖਿਆ ਯੋਜਨਾਂ ਪੂਰੀ ਸਫਲਤਾ ਨਾਲ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ•ੇ ਵਿੱਚ ਸੁਰੱਖਿਅਤ ਸੰਸਥਾਗਤ ਜਣੇਪਿਆਂ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਵਿਭਾਗ ਵੱਲੋਂ ਅਰੰਭੇ ਯਤਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਅਤੇ ਚਾਲੂ ਵਿੱਤੀ ਸਾਲ ਦੌਰਾਨ ਸਰਕਾਰੀ ਹਸਪਤਾਲਾਂ ਵਿਚ 4191 ਸੁਰੱਖਿਅਤ ਜਣੇਪੇ ਕੀਤੇ ਗਏ ਹਨ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਸੰਸਥਾਗਤ ਜਣੇਪਿਆਂ ਵਿਚ ਪ੍ਰਗਤੀ ਦਾ ਟੀਚਾ 104.8 ਫੀਸਦੀ ਹੈ। ਉਨ•ਾਂ ਕਿਹਾ ਕਿ ਇਸ ਸਕੀਮ ਤਹਿਤ ਮੁਫ਼ਤ ਜਣੇਪੇ ਦੀ ਸਹੂਲਤ ਹੈ ਅਤੇ ਸਰਕਾਰ ਵੱਲੋਂ 108 ਐਂਬੁਲੈਂਸ ਰਾਂਹੀ ਜੱਚਾ ਨੂੰ ਘਰ ਤੋਂ ਲਿਆਉਣ, ਬਾਅਦ ਵਿਚ ਘਰ ਛੱਡਣ ਜਾਂ ਕਿੱਤੇ ਰੈਫਰ ਕਰਨ ਦੀ ਸਹੂਲਤ ਵੀ ਮੁੱਫ਼ਤ ਦਿੱਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਜਣੇਪੇ ਦੌਰਾਨ ਸਾਰੀਆਂ ਦਵਾਈਆਂ, ਅਪਰੇਸ਼ਨ, ਖੂਨ ਆਦਿ ਪੂਰੀ ਤਰਾਂ ਮੁੱਫ਼ਤ ਹੈ ਅਤੇ ਜਣੇਪੇ ਦੌਰਾਨ ਜੱਚਾ ਨੂੰ ਖੁਰਾਕ ਵੀ ਮੁਫ਼ਤ ਦਿੱਤੀ ਜਾਂਦੀ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੱਚਾ-ਬੱਚਾ ਦੀ ਸੁਰੱਖਿਆ ਤੇ ਹੋਰ ਸਹੂਲਤਾਂ ਲਈ ਉਹ ਜਣੇਪੇ ਹਸਪਤਾਲਾਂ ਵਿਚ ਹੀ ਕਰਵਾਉਣ।ਸਿਵਲ ਸਰਜਨ  ਡਾ. ਵਾਈ ਕੇ ਗੁਪਤਾ ਨੇ  ਦੱਸਿਆ ਕਿ ਜ਼ਿਲ•ਾ ਫਿਰੋਜ਼ਪੁਰ ਵਿਚ 1 ਜਨਵਰੀ 2014 ਤੋਂ ਜਨਵਰੀ 2015 ਤੱਕ 4000 ਜਣੇਪੇ  ਸਰਕਾਰੀ ਹਸਪਤਾਲਾਂ ਵਿਚ ਕਰਵਾਏ ਜਾਣ ਦਾ ਟੀਚਾ ਸੀ ਪਰ ਇਸ ਸਮੇਂ ਤੱਕ  104.8ਫੀਸਦੀ ਦੀ ਪ੍ਰਗਤੀ ਨਾਲ ਜ਼ਿਲ•ੇ ਵਿਚ 4191 ਜਣੇਪੇ ਹਸਪਤਾਲਾਂ ਵਿਚ ਹੋਏ ਹਨ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿਚ ਜ਼ਿਲ•ਾ ਹਸਪਤਾਲ ਫਿਰੋਜ਼ਪੁਰ, ਸਬ ਡਵੀਜਨਲ ਹਸਪਤਾਲ ਜੀਰਾ, ਸੀ.ਐਚ.ਸੀ ਗੁਰੂਹਰਸਹਾਏ , ਮੱਖੂ, ਮਮਦੋਟ ਅਤੇ ਫਿਰੋਜ਼ਸ਼ਾਹ ਅਤੇ 24*7 ਪੀ.ਐਚ.ਸੀ ਜੀਵਾ ਅਰਾਈ, ਖਾਈ ਫੇਮੇ ਕੀ, ਲੱਖੋਂ ਕੇ ਬਹਿਰਾਮ, ਮੁੱਦਕੀ, ਤਲਵੰਡੀ ਭਾਈ, ਕੱਸੂਆਣਾ ਅਤੇ ਮੱਲਾਂਵਾਲਾ ਵਿਖੇ ਜਣੇਪਿਆਂ ਦੀ ਸਹੂਲਤ ਹੈ।

Related Articles

Back to top button