ਕੈਪਾਸਿਟੀ ਬਿਲਡਿੰਗ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਟ੍ਰੇਨਿੰਗ ਲਈ ਇੰਟਰਵਿਊ 29 ਮਈ ਨੂੰ ਜਿਲ•ਾ ਪ੍ਰੀਸ਼ਦ ਫਿਰੋਜ਼ਪੁਰ ਵਿਖੇ—ਵਧੀਕ ਡਿਪਟੀ ਕਮਿਸ਼ਨਰ
ਫਿਰੋਜ਼ਪੁਰ 25 ਮਈ (ਮਦਨ ਲਾਲ ਤਿਵਾੜੀ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਬਾਰਡਰ ਏਰੀਆ ਵਿਕਾਸ ਪ੍ਰੋਗਰਾਮ ਅਧੀਨ ਕੈਪਾਸਿਟੀ ਬਿਲਡਿੰਗ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਹੇਠ ਡਿਪਟੀ ਕਮਿਸ਼ਨਰ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਜ਼ਿਲੇ• ਦੇ ਤਿੰਨ ਬਾਰਡਰ ਬਲਾਕ ਫਿਰੋਜਪੁਰ,ਮਮਦੋਟ ਅਤੇ ਗੁਰੂਹਰਸਹਾਏ ਦੇ ਬੇਰੁਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਵੱਖ-ਵੱਖ ਕਿੱਤਾ ਮੁੱਖੀ ਕੰਮਾਂ ਵਿੱਚ ਮੁਹਾਰਤ ਹਾਸਲ ਕਰਨ ਲਈ ਮੁਫ਼ਤ ਟ੍ਰੇਨਿੰਗ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਅਧੀਨ ਵੱਖ-ਵੱਖ ਬੈਂਚਾਂ ਵਿੱਚ ਮਾਹਿਰ ਮਾਸਟਰ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਦਿੱਤੀ ਜਾਣੀ ਹੈ। ਇਨ•ਾਂ ਕੋਰਸਾਂ ਦੌਰਾਨ ਨਿਟਿੰਗ, ਅਡਵਾਂਸ ਸਟਿਚਿੰਗ, ਜਿਵੇਂ ਕਿ ਕੈਂਪਸ ,ਮਫ਼ਲਰ, ਦਸਤਾਨੇ, ਜਰਾਬਾਂ, ਬੈੱਡ ਸ਼ੀਟਾਂ, ਸ਼ਾਲ ਆਦਿ ਬਣਾਉਣ ਦੀ ਟ੍ਰੇਨਿੰਗ ਆਧੁਨਿਕ ਟੈਕਨਾਲੋਜੀ ਵਾਲੀਆਂ ਮਸ਼ੀਨਾਂ ਰਾਹੀਂ ਦਿੱਤੀ ਜਾਵੇਗੀ। ਅੱਜ ਟ੍ਰੇਨਿੰਗ ਸਿੱਖਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਦੀ ਇੰਟਰਵਿਊ ਲਈ ਗਈ ਸੀ ਅਤੇ ਹੁਣ ਹੋਰ ਚਾਹਵਾਨ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਲਈ ਇੰਟਰਵਿਊ ਮਿਤੀ 29-05-2015 ਨੂੰ ਸਮਾਂ 9.00 ਵਜੇ ਸਵੇਰੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜ਼ਿਲ•ਾ ਪ੍ਰੀਸ਼ਦ ਕੰਪਲੈਕਸ ਦੇ ਦਫਤਰ ਵਿੱਚ ਰੱਖੀ ਗਈ ਹੈ। ਚਾਹਵਾਨ ਸਿੱਖਿਆਰਥੀ ਆਪਣੀ ਪਾਸਪੋਰਟ ਸਾਈਜ਼ ਦੋ ਫੋਟੋ ਤੇ ਦਸਤਾਵੇਜ ਨਾਲ ਲੈ ਕੇ ਆਉਣ। ਇਸ ਸਬੰਧੀ ਹੋਰ ਜਾਣਕਾਰੀ ਲਈ 01632-242370 , 94173-18844 ਵਿਜੇ ਅਗਰਵਾਲ, 01632-221790 ਤੇ ਸੰਪਰਕ ਕੀਤਾ ਜਾ ਸਕਦਾ ਹੈ।