ਸੀ ਜੀ ਐਮ ਕਮ ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੈਦੀਆਂ ਦੀਆਂ ਸੁਣੀਆਂ ਸਮੱਸਿਆਵਾਂ
ਫਿਰੋਜ਼ਪੁਰ 13 ਮਈ (ਮਦਨ ਲਾਲ ਤਿਵਾੜੀ ) ਮਾਣਯੋਗ ਜ਼ਿਲ•ਾ ਅਤੇ ਸ਼ੈਸ਼ਨ ਜੱਜ ਵਿਵੇਕ ਪੁਰੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੀ ਜੀ ਐਮ ਬਿਕਰਮਜੀਤ ਸਿੰਘ ਕਮ ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੇ ਅੱਜ ਕੇਂਦਰੀ ਜ਼ੇਲ• ਫਿਰੋਜ਼ਪੁਰ ਦਾ ਦੌਰਾ ਕੀਤਾ। ਇਸ ਮੌਕੇ ਸੀ ਜੀ ਐਮ ਬਿਕਰਮਜੀਤ ਸਿੰਘ ਕਮ ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵਲੋਂ ਜੇਲ ਵਿਚ ਹਵਾਲਾਤੀਆਂ, ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆ ਅਤੇ ਉਨ•ਾਂ ਨੂੰ ਭਰੋਸਾ ਦੁਆਇਆ ਗਿਆ ਕਿ ਆ ਰਹੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ। ਇਸ ਮੌਕੇ ਜੱਜ ਨੇ ਜਨਾਨਾ ਵਾਰਡ, ਹਸਪਤਾਲ, ਫੈਕਟਰੀ, ਨਸ਼ਾ ਛੁਡਾਓ ਕੇਂਦਰ ਅਤੇ ਕੇਂਦਰੀ ਜ਼ੇਲ• ਵਿਚ ਬਣੀ ਰਸੋਈ ਘਰ ਦਾ ਵੀ ਨਿਰੀਖਣ ਕੀਤਾ। ਹਸਪਤਾਲ ਦੇ ਨਿਰੀਖਣ ਦੌਰਾਨ ਮਰੀਜ ਕੈਦੀਆਂ ਦਾ ਹਾਲ ਚਾਲ ਪੁੱਛਿਆ ਅਤੇ ਹਾਜ਼ਰ ਡਾਕਟਰ ਨੂੰ ਹਦਾਇਤ ਕੀਤੀ ਕਿ ਜੇਲ• ਵਿਚ ਬੰਦੀਆਂ ਦੀ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਅਤੇ ਸਮੇਂ ਤੇ ਸਮੇਂ ਮਰੀਜਾਂ ਦਾ ਚੈਕਅੱਪ ਕੀਤਾ ਜਾਵੇ। ਉਨ•ਾਂ ਨੇ ਡਾਕਟਰਾਂ ਨੂੰ ਕਿਹਾ ਕਿ ਮਰੀਜਾਂ ਨੂੰ ਲੋੜੀਂਦੀ ਦਵਾਈਆਂ ਦਿੱਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ ਅਤੇ ਜਿਨ•ਾਂ ਹਵਾਲਾਤੀਆਂ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੀ ਲੋੜ ਹੈ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ ਦੁਆਇਆ। ਇਸ ਮੌਕੇ ਜੇਲ ਸੁਪਰਡੰਟ ਸੁਰਿੰਦਰ ਸਿੰਘ ਸੈਣੀ, ਡਿਪਟੀ ਸੁਪਰਡੰਟ ਲਲਿਤ ਕੋਹਲੀ, ਐਡਵੋਕੇਟ ਮਿਸ ਦਮਨਪ੍ਰੀਤ ਕੌਰ, ਐਨ ਜੀ ਓਜ਼ ਮੈਂਬਰ ਪੀ ਸੀ ਕੁਮਾਰ, ਮੈਂਬਰ ਏ ਸੀ ਚਾਵਲਾ, ਪਾਰਸ ਸ਼ਰਮਾ ਅਤੇ ਜੇਲ ਦਾ ਹੋਰ ਸਟਾਫ ਵੀ ਹਾਜ਼ਰ ਸੀ।