ਬੱਚਿਆਂ ਤੇ ਔਰਤਾਂ ਸਬੰਧੀ ਸਕੀਮਾਂ/ਕਾਨੂੰਨਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕੀਤਾ ਜਾਵੇ– ਨੀਲਮਾ
ਫਿਰੋਜ਼ਪੁਰ 15 ਅਪ੍ਰੈਲ (ਮਦਨ ਲਾਲ ਤਿਵਾੜੀ) ਕੇਂਦਰ/ਪੰਜਾਬ ਸਰਕਾਰ ਵੱਲੋਂ ਬੱਚਿਆਂ ਅਤੇ ਔਰਤਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪੂਰੀ ਤਰ•ਾਂ ਹੇਠਲੇ ਪੱਧਰ ਤੇ ਲਾਗੂ ਕਰਨ ਬਾਰੇ ਵਿਸ਼ੇਸ਼ ਮੀਟਿੰਗ ਸ੍ਰੀਮਤੀ ਨੀਲਮਾ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ•ਾਂ ਦੇ ਨਾਲ ਮਿਸ ਜਸਲੀਨ ਕੋਰ ਸਹਾਇਕ ਕਮਿਸ਼ਨਰ (ਜਨ) ਵੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ(ਵਿ) ਵੱਲੋਂ ਜ਼ਿਲ•ਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਬਾਲ ਮਜ਼ਦੂਰੀ ਕਰਵਾਉਣ ਵਾਲੇ ਵਿਅਕਤੀਆਂ, ਅਦਾਰਿਆਂ ਨੂੰ ਕੀਤੇ ਜਾਣ ਵਾਲੇ ਜੁਰਮਾਨੇ ਅਤੇ ਸਜਾ ਬਾਰੇ ਵੀ ਜਾਣਕਾਰੀ ਇਸ਼ਤਿਹਾਰ ਰਾਹੀਂ ਦਿੱਤੀ ਜਾਵੇ। ਉਨ•ਾਂ ਕਿਹਾ ਕਿ ਐਨ.ਜੀ.ਓਜ ਵੱਲੋਂ ਵੀ ਆਪਣੇ ਪੱਧਰ ਤੇ ਉਪਰਾਲਾ ਕੀਤਾ ਜਾਵੇ ਕਿ ਬਾਲ ਮਜ਼ਦੂਰੀ ਤੇ ਰੋਕ ਪਾਈ ਜਾ ਸਕੇ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਰੀ ਸ਼ਿਲਪ ਨਿਕੇਤਨ ਦੀ ਬਿਲਡਿੰਗ ਮੁਹੱਲਾ ਪੀਰਾਂ ਵਾਲਾ ਫ਼ਿਰੋਜ਼ਪੁਰ ਸ਼ਹਿਰ ਵਿਖੇ ਬੱਚਿਆਂ ਲਈ ਇੱਕ ਆਰਜ਼ੀ ਸ਼ੈਲਟਰ ਹੋਮ ਸਥਾਪਿਤ ਕੀਤਾ ਜਾ ਰਿਹਾ ਹੈ। ਉਨ•ਾਂ ਜ਼ਿਲ•ਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਉਹ ਆਰਜ਼ੀ ਸ਼ੈਲਟਰ ਹੋਮ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਆਮ ਜਨਤਾ, ਪੁਲਿਸ ਮੁਲਾਜ਼ਮਾਂ ਅਤੇ ਸਵੈ ਸੇਵੀ ਸੰਸਥਾਵਾਂ ਨੂੰ ਇਸ ਬਾਰੇ ਪੂਰੀ ਤਰ•ਾਂ ਜਾਣਕਾਰੀ ਹੋਵੇ । ਇਸ ਮੀਟਿੰਗ ਵਿੱਚ ਸ੍ਰੀਮਤੀ ਕੁਲਵਿੰਦਰ ਕੌਰ ਡੀ.ਐਸ.ਐਸ.ਓ, ਸ੍ਰੀਮਤੀ ਰੇਨੂੰ ਬਾਲਾ ਸੀ.ਡੀ.ਪੀ.ਓ ਘੱਲਖੁਰਦ ਅਤੇ ਸ੍ਰੀਮਤੀ ਸਵਰਨਜੀਤ ਕੌਰ ਡੀ.ਸੀ.ਪੀ.ਓ, ਸ੍ਰੀ ਇੰਦਰ ਸਿੰਘ ਗੋਗੀਆਂ ਪ੍ਰਧਾਨ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਬਲਾਕ ਫ਼ਿਰੋਜ਼ਪੁਰ, ਸ੍ਰੀ ਹਰੀਸ਼ ਮੌਗਾ ਪ੍ਰਧਾਨ ਸੀਨੀਅਰ ਸਿਟੀਜ਼ਨ ਫੋਰਮ, ਸ੍ਰੀ ਏ.ਸੀ.ਚਾਵਲਾ ਅਤੇ ਸ੍ਰੀ ਐਮ.ਆਰ. ਅਨੰਦ ਤੇ ਸੁਨੀਲ ਸ਼ਰਮਾ ਟਰੇਨਿੰਗ ਅਫ਼ਸਰ ਰੈੱਡ ਕਰਾਸ ਵੀ ਹਾਜ਼ਰ ਸਨ ।