ਸਰਕਾਰੀ ਹਾਈ ਸਕੂਲ ਤੂਤ ਵਿਚ ਮਨਾਇਆ ਵਿਸ਼ਵ ਸਿਹਤ ਦਿਵਸ
ਫਿਰੋਜ਼ਪੁਰ 7 ਮਾਰਚ (ਏ.ਸੀ.ਚਾਵਲਾ) ਸਰਕਾਰੀ ਹਾਈ ਸਕੂਲ ਤੂਤ ਵਿਚ ਮੈਡਮ ਸੰਤੋਸ਼ ਕੁਮਾਰੀ ਦੀ ਪ੍ਰਧਾਨਗੀ ਹੇਠ ਈਕੋ ਕਲੱਬ ਸਰਕਾਰੀ ਹਾਈ ਸਕੂਲ ਤੂਤ ਵਲੋਂ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਈਕੋ ਕਲੱਬ ਦੇ ਇੰਚਾਰਜ਼ ਸਟੇਟ ਐਵਾਰਡੀ ਸਾਇੰਸ ਮਾਸਟਰ ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਅਸੀਂ ਸਾਰੇ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਹੇ ਹਾਂ, ਇਸ ਦਾ ਮੁੱਖ ਕਾਰਨ ਸਾਡਾ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਦੀ ਘਾਟ ਹੈ। ਉਨ•ਾਂ ਆਖਿਆ ਕਿ ਅਸੀਂ ਜੋ ਅਨਾਜ ਖਾਂਦੇ ਹਾਂ ਉਸ ਉਪਰ ਕਿਸਾਨਾਂ ਵਲੋਂ ਲੋੜ ਤੋਂ ਵੱਧ ਪੈਸਟੀਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ। ਜਾਗਰੂਤਾ ਦੀ ਘਾਟ ਕਾਰਨ ਜੇਕਰ ਇਕ ਖੇਤ ਵਿਚ ਕੰਪਨੀ ਵਲੋਂ 50 ਮਿਲੀਲੀਟਰ ਪੈਸਟੀਸਾਈਡ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤਾਂ ਕਿਸਾਨ ਉਸ ਉਪਰ 100 ਮਿਲੀਲੀਟਰ ਤੱਕ ਪੈਸਟੀਸਾਈਡ ਦੀ ਵਰਤੋਂ ਕਰ ਰਹੇ ਹਨ। ਇਸੇ ਤਰ•ਾਂ ਪਿੰਡਾਂ ਵਿਚ ਪਖਾਨਿਆਂ ਦੇ ਬਣੇ ਕੱਚੇ ਡਿੱਗ ਵੀ ਧਰਤੀ ਅੰਦਰਲਾ ਪਾਣੀ ਦੂਸ਼ਿਤ ਕਰ ਰਹੇ ਹਨ। ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਚੰਗਾ ਭੋਜਨ ਖਾ ਕੇ ਆਪਣਾ ਆਲਾ ਦੁਆਲਾ ਸਾਫ ਰੰਖ ਕੇ ਅਤੇ ਰੋਜ਼ਾਨਾ 1 ਘੰਟਾ ਕਸਰਤ ਕਰਕੇ ਅਸੀਂ ਆਪਣੀ ਸਿਹਤ ਠੀਕ ਰੱਖ ਸਕਦੇ ਹਾਂ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਰਜਨੀ ਬਾਲਾ, ਮੀਨਾਕਸ਼ੀ ਸ਼ਰਮਾ, ਪੂਜਾ, ਗੀਤੂ, ਜਸਪਾਲ ਕੌਰ, ਸੁਖਪ੍ਰੀਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਰਾਜਿੰਦਰ ਕੌਰ, ਜਸਵੀਰ ਸਿੰਘ ਤੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਲੋਕਾਂ ਨੂੰ ਵਧੀਆ ਸਿਹਤ ਦੇਣ ਲਈ ਵਾਤਾਵਰਨ ਨੂੰ ਸਾਫ ਕਰਨ ਅਤੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਹਰ ਸੰਭਵ ਉਪਰਾਲਾ ਕਰਨਗੇ।