ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਦੀ ਹੜਤਾਲ ਦੂਜੇ ਦਿਨ 'ਚ ਜਾਰੀ
ਫਿਰੋਜ਼ਪੁਰ 2 ਅਪ੍ਰੈਲ (ਏ. ਸੀ. ਚਾਵਲਾ): ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਫਿਰੋਜ਼ਪੁਰ ਕੈਂਟ ਦੀ ਹੜਤਾਲ ਅੱਜ ਦੂਜੇ ਦਿਨ ਵਿਚ ਦਾਖਲ ਹੋ ਗਈ। ਇਸ ਹੜਤਾਲ ਦੀ ਅਗਵਾਈ ਯੂਨੀਅਨ ਦੇ ਅਹੁਦੇਦਾਰ ਪਿਆਰਾ ਲਾਲ ਪ੍ਰਧਾਨ, ਮਹਿੰਦਰ ਢੋਲਾ ਸੈਕਟਰੀ, ਕਾਲਾ ਰਾਮ ਐਫ. ਸੀ. ਆਈ. ਸੈਕਟਰੀ, ਰਘੁਵੀਰ, ਬਲਦੇਵ ਰਾਜ, ਮਿਥਲੇਸ਼, ਛਿੰਦਾ ਘਾਰੂ ਆਦਿ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ•ਾਂ ਨੇ ਸਰਕਾਰ ਤੋਂ ਪੰਜਾਬ ਦੀਆਂ ਫੂਡ ਏਜੰਸੀਆਂ ਵਿਚੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਜਿਸ ਤਰ•ਾਂ ਮੰਡੀਆਂ ਦੇ ਵਿਚ ਲੇਬਰ ਨੂੰ ਲੋਡਿੰਗ ਦਾ ਕੰਮ ਦਿੱਤਾ ਗਿਆ ਹੈ, ਇਸੇ ਤਰ•ਾਂ ਗੋਦਾਮਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਸਿੱਧੇ ਤੌਰ ਤੇ ਕੰਮ ਕੀਤਾ ਜਾਵੇ ਅਤੇ ਜੋ ਮਜ਼ਦੂਰਾਂ ਤੇ ਸਰਵਿਸ ਟੈਕਸ ਲਗਾਇਆ ਗਿਆ ਹੈ, ਉਸ ਨੂੰ ਖਤਮ ਕੀਤਾ ਜਾਵ। ਲੇਬਰ ਨੂੰ ਅਡੈਂਟੀ ਕਾਰਡ ਬਣਾ ਕੇ ਦਿੱਤੇ ਜਾਣ ਅਤੇ ਈ. ਪੀ. ਐਫ. ਦਾ ਅੱਧ ਸਰਕਾਰ ਦੀਆਂ ਏਜੰਸੀਆਂ ਵਲੋਂ ਜਮ•ਾ ਕਰਵਾਇਆ ਜਾਵੇ। ਮਜ਼ਦੂਰਾਂ ਲਈ ਗੋਦਾਮਾਂ ਵਿਚ ਬੈਠਣ ਦੀ ਥਾਂ ਅਤੇ ਬਾਥਰੂਮ ਆਦਿ ਬਣਾਏ ਜਾਣ। ਉਨ•ਾਂ ਨੇ ਆਖਿਆ ਕਿ ਜੇਕਰ ਇਹ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ ਅਤੇ ਮਜ਼ਦੂਰਾਂ ਨੂੰ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਣਾ ਪਵੇਗਾ, ਜਿਸਦਾ ਜੋ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰੀ ਖੁਦ ਸਰਕਾਰ ਦੀ ਹੋਵੇਗੀ। ਪ੍ਰਧਾਨ ਪਿਆਰਾ ਲਾਲ ਨੇ ਦੱਸਿਆ ਕਿ ਜਦ ਤੱਕ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮਜ਼ਦੂਰ ਨਾ ਕਿਸੇ ਨੂੰ ਕੰਮ ਕਰਨ ਦੇਣਗੇ ਅਤੇ ਨਾ ਹੀ ਕਰਨਗੇ।