Ferozepur News
ਜਿਹੜਾ 1984 ਦਾ ਦੰਗਾ ਪੀੜਤ ਹੋਵੇ, ਸਰਕਾਰ ਦੀ ਨੀਤੀ ਅਨੁਸਾਰ ਸਹੂਲਤਾਂ ਨਾ ਦੇਣ ਬਾਰੇ ਸੰਤੁਸ਼ਟ ਨਾ ਹੋਵੇ ਤਾਂ ਉਹ ਸਬੰਧਤ ਮੰਡਲ ਕਮਿਸ਼ਨਰ ਪਾਸ ਬੇਨਤੀ ਕਰ ਸਕਦਾ ਹੈ
ਜਿਹੜਾ 1984 ਦਾ ਦੰਗਾ ਪੀੜਤ ਹੋਵੇ, ਸਰਕਾਰ ਦੀ ਨੀਤੀ ਅਨੁਸਾਰ ਸਹੂਲਤਾਂ ਨਾ ਦੇਣ ਬਾਰੇ ਸੰਤੁਸ਼ਟ ਨਾ ਹੋਵੇ ਤਾਂ ਉਹ ਸਬੰਧਤ ਮੰਡਲ ਕਮਿਸ਼ਨਰ ਪਾਸ ਬੇਨਤੀ ਕਰ ਸਕਦਾ ਹੈ
ਫਿਰੋਜਪੁਰ 31 ਮਾਰਚ 2015( ) ਕੋਈ ਵਿਅਕਤੀ ਜਿਹੜਾ 1984 ਦਾ ਦੰਗਾ ਪੀੜਤ ਹੋਵੇ, ਸਰਕਾਰ ਦੀ ਨੀਤੀ ਅਨੁਸਾਰ ਸਹੂਲਤਾਂ ਨਾ ਦੇਣ ਬਾਰੇ ਡਿਪਟੀ ਕਮਿਸ਼ਨਰ ਦੇ ਫੈਸਲੇ ਤੋਂ ਸੰਤੁਸ਼ਟ ਨਾ ਹੋਵੇ ਤਾਂ ਉਹ ਸਬੰਧਤ ਮੰਡਲ ਕਮਿਸ਼ਨਰ ਪਾਸ ਬੇਨਤੀ ਕਰ ਸਕਦਾ ਹੈ ਅਤੇ ਮੰਡਲ ਕਮਿਸ਼ਨਰ ਸਮੁੱਚੇ ਰਿਕਾਰਡ ਦੀ ਪੜਤਾਲ ਕਰਕੇ ਇਨਕੁਆਰੀ ਕਰਵਾ ਕੇ ਤਿੰਨ ਮਹੀਨੇ ਦੇ ਅੰਦਰ-ਅੰਦਰ ਫੈਸਲਾ ਦੇਵੇਗਾ। ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ. ਖਰਬੰਦਾ ਨੇ ਦੱਸਿਆ ਕਿ ਜੋ ਪ੍ਰਾਰਥੀ ਮੰਡਲ ਕਮਿਸ਼ਨਰ ਦੇ ਫੈਸਲੇ ਤੋਂ ਸੰਤੁਸ਼ਟ ਨਾ ਹੋਣਗੇ, ਉਹ ਵਿੱਤੀ ਕਮਿਸ਼ਨਰ ਮਾਲ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਕਮੇਟੀ ਜਿਸ ਵਿੱਚ ਸਕੱਤਰ, ਮਕਾਨ ਉਸਾਰੀ ਅਤੇ ਸਕੱਤਰ, ਖਰਚਾ ਵਿੱਤ ਹੋਣਗੇ। ਇਸ ਕਮੇਟੀ ਪਾਸ ਅਪੀਲ ਕਰਨਗੇ ਅਤੇ ਇਹ ਕਮੇਟੀ ਦਰਖਾਸਤਾਂ ਦਾ ਤੁਰੰਤ ਨਿਪਟਾਰਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਹਦਾਇਤਾਂ ਅੱਤਵਾਦ ਪ੍ਰਭਾਵਿਤ ਵਿਅਕਤੀਆਂ ਤੇ ਲਾਗੂ ਹੋਣਗੀਆਂ।