ਫਿਲਮ ਨਾਨਕ ਸ਼ਾਹ ਫਕੀਰ ਤੇ ਰੋਕ ਲਗਾਉਣ ਸਬੰਧੀ ਫੈਡਰੇਸ਼ਨ ਮਹਿਤਾ ਨੇ ਸੌਂਪਿਆ ਡੀ. ਸੀ. ਨੂੰ ਮੰਗ ਪੱਤਰ
ਫਿਰੋਜ਼ਪੁਰ 25 ਮਾਰਚ(ਏ.ਸੀ.ਚਾਵਲਾ): ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਕਾਰਜ਼ਾਂ ਵਿਚ ਮੋਹਰੀ ਰੋਲ ਅਦਾ ਕਰਦੀ ਆ ਰਹੀ ਸਿੱਖ ਪੰਥ ਦੀ ਜੁਝਾਰੂ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਹਾਲ ਹੀ ਵਿਚ ਏ ਗੁਰਬਾਣੀ ਮੀਡੀਆ ਪ੍ਰੋਡਕਸ਼ਨ ਕੰਪਨੀ ਵਲੋਂ ਬਣਾਈ ਫਿਲਮ ਨਾਨਕ ਸ਼ਾਹ ਫਕੀਰ ਜੋ ਕਿ ਸਿੱਖ ਸਿਧਾਂਤ ਦੇ ਅਨਕੂਲ ਨਹੀਂ ਹੈ ਅਤੇ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ ਦੇ ਸਬੰਧ ਵਿਚ ਇਸ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਅੱਜ ਗ੍ਰਹਿ ਮੰਤਰੀ ਭਾਰਤ ਸਰਕਾਰ ਮਾਨਯੋਗ ਸ਼੍ਰੀ ਰਾਜਨਾਥ ਸਿੰਘ ਨੂੰ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਡੀ. ਪੀ. ਐਸ. ਖਰਬੰਦਾ ਰਾਹੀਂ ਮੰਗ ਪੱਤਰ ਸੌਂਪਿਆ। ਫੈਡਰੇਸ਼ਨ ਮਹਿਤਾ ਦੇ ਕੌਮੀ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਕੌਮੀ ਜਨਰਲ ਸਕੱਤਰ ਉਡੀਕ ਸਿੰਘ ਕੁੰਡੇ, ਜ਼ਿਲ•ਾ ਪ੍ਰਧਾਨ ਸ਼ਹਿਰੀ ਭਗਵਾਨ ਸਿੰਘ ਦੜਿਆਲਾ ਅਤੇ ਜ਼ਿਲ•ਾ ਪ੍ਰਧਾਨ ਦਿਹਾਤੀ ਸੁਖਦੇਵ ਸਿੰਘ ਲਾਡਾ ਅਤੇ ਸਾਥੀਆਂ ਦੇ ਦਸਤਖਤਾਂ ਹੇਠ ਜਾਰੀ ਇਸ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਸਿੱਖ ਧਰਮ ਦੇ ਸਿਧਾਤਾਂ ਅਨੁਸਾਰ ਕੋਈ ਵੀ ਕਲਾਕਾਰ ਕਿਸੇ ਗੁਰੂ ਜਾਂ ਜਰਨੈਲ ਦਾ ਫਿਲਮ ਵਿਚ ਰੋਲ ਸਿੱਧੇ ਰੂਪ ਵਿਚ ਉਨ•ਾਂ ਦੇ ਸਰੂਪ ਦਾ ਖੁਦ ਐਨੀਮੇਸ਼ਨ ਨਹੀਂ ਕਰ ਸਕਦਾ। ਪਰ ਇਸ ਫਿਲਮ ਵਿਚ ਗੁਰੂ ਨਾਨਕ ਦੇਵ ਜੀ, ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ ਜੀ ਅਤੇ ਭੈਣ ਬੀਬੀ ਨਾਨਕੀ ਜੀ ਦਾ ਰੋਲ ਕਲਾਕਾਰਾਂ ਵਲੋਂ ਕੀਤਾ ਗਿਆ ਹੈ। ਜੋ ਕੇਵਲ ਸ਼ਬਦਾਂ ਰਾਹੀਂ, ਰੇਖਾ ਚਿੱਤਰਾਂ ਰਾਹੀਂ ਅਤੇ ਚਿੱਤਰਾਂ ਰਾਹੀਂ ਹੋ ਸਕਦਾ ਸੀ, ਜਿਸ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਫੈਡਰੇਸ਼ਨ ਆਗੂਆਂ ਨੇ ਅੱਜ ਸਮੁੱਚੇ ਸੂਬੇ ਵਿਚ ਜ਼ਿਲ•ਾ ਪੱਧਰੀ ਦਿੱਤੇ ਮੰਗ ਪੱਤਰਾਂ ਵਿਚ ਸਪਸ਼ਟ ਕੀਤਾ ਕਿ ਜਿੰਨੀ ਦੇਰ ਤੱਕ ਇਸ ਫਿਲਮ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਵਿਦਵਾਨ ਅਤੇ ਸਿੱਖ ਇਤਿਹਾਸਕਾਰਾਂ ਵਲੋਂ ਵੇਖ ਕੇ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਉਨ•ੀਂ ਦੇਰ ਤੱਕ ਇਸ ਫਿਲਮ ਨੂੰ ਸਿਨੇਮਾ ਘਰਾਂ ਵਿਚ ਵਿਖਾਉਣ ਦੀ ਇਜ਼ਾਜਤ ਨਾ ਦਿੱਤੀ ਜਾਵੇ। ਆਗੂਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਜੇ ਕਿਸੇ ਸਿਆਸੀ ਦਬਾਅ ਕਾਰਨ ਇਹ ਫਿਲਮ ਚਲਾਈ ਗਈ ਤਾਂ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਗ੍ਰਹਿ ਵਿਭਾਗ ਅਤੇ ਸੈਂਸਰ ਬੋਰਡ ਖੁਦ ਜ਼ਿੰਮੇਵਾਰ ਹੋਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਚਾਵਲਾ, ਹਰਜਿੰਦਰ ਸਿੰਘ, ਭਾਈ ਵਰਿਆਮ ਸਿੰਘ, ਗੁਰਪ੍ਰੀਤ ਸਿੰਘ, ਸੁੱਚਾ ਸਿੰਘ ਸਿੱਧੂ, ਤਰਸੇਮ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ, ਰਾਜਵਿੰਦਰ ਸਿੰਘ ਗੋਲਡੀ, ਸਮਸ਼ੇਰ ਸਿੰਘ ਸ਼ੇਰਾਂ ਆਦਿ ਹਾਜ਼ਰ ਸਨ।