ਫ਼ਿਰੋਜ਼ਪੁਰ ਪੁਲਿਸ ਵੱਲੋਂ ਨਜਾਇਜ਼ ਤੌਰ ਤੇ ਅਸਲੇ, ਦਾ ਧੰਦਾ ਕਰਨ ਵਾਲੇ ਗਿਰੋਹ ਦਾ 1 ਮੈਂਬਰ ਗ੍ਰਿਫ਼ਤਾਰ 287 ਕਾਰਤੂਸ, 04 ਮੈਗਜ਼ੀਨ ਬਰਾਮਦ
ਫਿਰੋਜ਼ਪੁਰ 16 ਮਾਰਚ (ਏ. ਸੀ. ਚਾਵਲਾ) ਜ਼ਿਲ•ਾ ਪੁਲਿਸ ਮੁੱਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਪੁਲਿਸ ਵੱਲੋਂ ਅਸਲ-ਐਮੂਨੇਸ਼ਨ ਦਾ ਨਜਾਇਜ਼ ਤੌਰ ਤੇ ਧੰਦਾ ਕਰਨ ਵਾਲੇ ਗਿਰੋਹ ਦੇ 01 ਮੈਂਬਰ ਅਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਮੋਹਰ ਸਿੰਘ ਵਾਲੀ ਦਾਖਲੀ ਚੱਕ ਰੋਮਾਂਵਾਲੀ ਜਲਾਲਾਬਾਦ ਜ਼ਿਲ•ਾ ਫ਼ਾਜ਼ਿਲਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਪਾਸੋਂ 250 ਰੌਂਦ 32 ਬੋਰ ਰਿਵਾਲਵਰ, 17 ਰੌਂਦ 32 ਬੋਰ ਪਿਸਟਲ, 20 ਰੌਂਦ 315 ਬੋਰ ਕੁੱਲ 287 ਰੌਂਦ ਸਮੇਤ 04 ਮੈਗਜ਼ੀਨ ਪਿਸਟਲ 32 ਬੋਰ ਬਰਾਮਦ ਕੀਤੇ ਗਏ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਨ•ਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਸੁਲੱਖਣ ਸਿੰਘ ਉਪ ਕਪਤਾਨ ਪੁਲਿਸ, ਗੁਰੂਹਰਸਹਾਏ ਦੀ ਅਗਵਾਈ ਹੇਠ ਐਸ.ਆਈ. ਸ਼ਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਗੁਰੂਹਰਸਹਾਏ ਦੀ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਫੁਆਰਾ ਚੌਂਕ ਗੁਰੂਹਰਸਹਾਏ ਮੌਜੂਦ ਸੀ ਤਾਂ ਇੱਕ ਖ਼ੁਫ਼ੀਆ ਇਤਲਾਹ ਮਿਲੀ ਕਿ ਹਰਭਜਨ ਲਾਲ ਪੁੱਤਰ ਲਛਮਣ ਦਾਸ ਵਾਸੀ ਪਿੰਡੀ ਥਾਣਾ ਗੁਰੂਹਰਸਹਾਏ ਜਿਸ ਨੇ ਆਪਣੀ ਅਸਲਾ ਡੀਲਰ ਦੀ ਦੁਕਾਨ ਭਜਨ ਗੰਨ ਹਾਊਸ ਮੰਡੀ ਗੁਰੂਹਰਸਹਾਏ ਵਿਖੇ ਖੋਲੀ ਹੋਈ ਹੈ ਇਸ ਪਾਸ 12 ਬੋਰ ਬੰਦੂਕ ਅਤੇ ਐਮੂਨੇਸ਼ਨ ਰੱਖਣ ਅਤੇ ਵੇਚਣ ਦਾ ਲਾਇਸੰਸ ਹੈ ਇਹ ਆਪਣੀ ਅਸਲਾ ਦੁਕਾਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਹੋਰ ਗੰਨ ਹਾਊਸਾਂ ਪਾਸੋਂ 32 ਬੋਰ, 315 ਬੋਰ ਦਾ ਅਸਲਾ ਐਮੂਨੇਸ਼ਨ ਲਿਆ ਕੇ ਇੱਥੇ ਬਿਨਾਂ ਲਾਇਸੰਸ ਤੇ ਦਰਜ ਕਰਕੇ ਗਾਹਕਾਂ ਨੂੰ ਵੇਚਦਾ ਹੈ ਅਤੇ ਇਹ ਅਸਲਾ ਐਮੂਨੇਸ਼ਨ ਕ੍ਰਿਮੀਨਲ ਵਿਅਕਤੀਆਂ ਨੂੰ ਵੀ ਵੇਚਦੇ ਹਨ ਜਿਸ ਨਾਲ ਗੈਂਗਵਾਰ ਵਾਰਦਾਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਜੇਕਰ ਦੁਕਾਨ ਦੀ ਚੈਕਿੰਗ ਕੀਤਾ ਜਾਵੇ ਤਾਂ ਕਾਫ਼ੀ ਨਜਾਇਜ਼ ਅਸਲਾ, ਐਮੂਨੇਸ਼ਨ ਬਰਾਮਦ ਹੋ ਸਕਦਾ ਹੈ ਹਰਭਜਨ ਲਾਲ ਦੇ ਲੜਕੇ ਕਪਲ ਦੇਵ ਖ਼ਿਲਾਫ਼ ਪਹਿਲਾ ਵੀ ਸਿਰਸਾ, ਹਰਿਆਣਾ ਵਿਖੇ ਸਾਲ-2014 ਵਿੱਚ ਨਜਾਇਜ਼ ਅਸਲੇ ਦਾ ਪਰਚਾ ਦਰਜ ਹੋਇਆ ਹੈ। ਹਰਭਜਨ ਲਾਲ ਨੇ ਅਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਮੋਹਰ ਸਿੰਘ ਵਾਲੀ ਦਾਖਲੀ ਚੱਕ ਰੋਮਾਂਵਾਲੀ ਜਲਾਲਾਬਾਦ ਜ਼ਿਲ•ਾ ਫ਼ਾਜ਼ਿਲਕਾ ਨੂੰ ਦੁਕਾਨ ਤੇ ਬਿਨਾਂ ਕਿਸੇ ਮਨਜ਼ੂਰੀ ਦੇ ਬਤੌਰ ਮੈਨੇਜਰ ਰੱਖਿਆ ਹੋਇਆ ਹੈ ਜੋ ਹਰਭਜਨ ਲਾਲ ਅਤੇ ਉਸ ਦਾ ਲੜਕਾ ਕਪਲ ਦੇਵ ਪੰਜਾਬ ਦੇ ਅਤੇ ਹਰਿਆਣਾ ਸਟੇਟ ਦੇ ਗੰਨ ਹਾਊਸਾਂ ਤੋ ਅਸਲਾ ਐਮੂਨੇਸ਼ਨ ਲਿਆਉਂਦੇ ਹਨ ਅਤੇ ਆਪਣੀ ਦੁਕਾਨ ਤੇ ਬਿਨਾਂ ਲਾਇਸੰਸ ਤੋ ਵੇਚਦੇ ਹਨ। ਜਿਸ ਤੇ ਪੁਲਿਸ ਪਾਰਟੀ ਵੱਲੋਂ ਅਸਲਾ ਦੁਕਾਨ ਹਰਭਜਨ ਲਾਲ ਰੇਡ ਕਰਨ ਤੇ ਦੁਕਾਨ ਵਿੱਚ ਅਰਵਿੰਦਰ ਸਿੰਘ ਨੂੰ ਮੌਕਾ ਤੇ ਕਾਬੂ ਕਰ ਲਿਆ ਜੋ ਦੁਕਾਨ ਦੀ ਤਲਾਸ਼ੀ ਕਰਨ ਤੇ ਇਹਨਾਂ ਪਾਸੋਂ 250 ਰੌਂਦ 32 ਬੋਰ ਰਿਵਾਲਵਰ, 17 ਰੌਂਦ 32 ਬੋਰ ਪਿਸਟਲ, 20 ਰੌਂਦ 315 ਬੋਰ ਕੁੱਲ 287 ਰੌਂਦ ਸਮੇਤ 04 ਮੈਗਜ਼ੀਨ ਪਿਸਟਲ 32 ਬੋਰ ਬਰਾਮਦ ਕੀਤੇ ਗਏ ਅਤੇ ਇਹਨਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 42 ਮਿਤੀ 15-03-15 ਅ/ਧ 25/54/59 ਅਸਲਾ ਐਕਟ ਥਾਣਾ ਗੁਰੂਹਰਸਹਾਏ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਵਿਅਕਤੀ ਅਰਵਿੰਦਰ ਸਿੰਘ ਨੇ ਪੁੱਛਗਿੱਛ ਤੇ ਦੱਸਿਆ ਕਿ ਉਹ ਹਰਭਜਨ ਲਾਲ ਦਾ ਰਿਸ਼ਤੇਦਾਰ ਹੈ ਤੇ ਪਿਛਲੇ ਕਰੀਬ 2 ਸਾਲਾਂ ਤੋ ਹਰਭਜਨ ਲਾਲ ਦੀ ਗੁਰੂਹਰਸਹਾਏ ਗੰਨ ਹਾਊਸ ਦੀ ਦੁਕਾਨ ਚਲਾ ਰਿਹਾ ਹੈ ਹਰਭਜਨ ਲਾਲ ਅਤੇ ਉਸ ਦਾ ਲੜਕਾ ਕਪਲ ਦੇਵ ਮੁਕਤਸਰ, ਅਬੋਹਰ ਅਤੇ ਹੋਰ ਵੱਖ-ਵੱਖ ਥਾਵਾਂ ਤੋ ਅਸਲਾ ਐਮੂਨੇਸ਼ਨ ਲੈ ਕੇ ਆਉਂਦਾ ਹੈ ਤੇ ਉਹ ਅੱਗੇ ਗਾਹਕਾਂ ਨੂੰ ਵੇਚ ਦਿੰਦਾ ਹੈ, ਜੋ ਅਸਲਾ ਐਮੂਨੇਸ਼ਨ ਦੁਕਾਨ ਵਿਚੋਂ ਬਰਾਮਦ ਹੋਇਆ ਉਹ ਹਰਭਜਨ ਲਾਲ ਹੀ ਬਾਹਰਲੇ ਡੀਲਰਾਂ ਪਾਸੋਂ ਲੈ ਕੇ ਆਇਆ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀ ਪਾਸੋਂ ਪੁੱਛਗਿੱਛ ਜਾਰੀ ਹੈ।