Ferozepur News

ਇੰਡੀਅਨ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ

gharਫਿਰੋਜ਼ਪੁਰ 27 ਮਈ (ਏ.ਸੀ.ਚਾਵਲਾ) ਸਮਾਜ ਸੇਵੀ ਇੰਡੀਅਨ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਫਿਰੋਜ਼ਪੁਰ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ &#39ਚ ਹੋਈ। ਮੀਟਿੰਗ ਵਿਚ ਸੰਸਥਾ ਦੇ ਮੈਂਬਰ ਰੋਸ਼ਨ ਲਾਲ ਸੰਤੋਸ਼ੀ, ਹਰਜੀਤ ਸਿੰਘ, ਸਰਬਜੀਤ ਸਿੰਘ ਛਾਬੜਾ, ਪ੍ਰਮੋਦ ਕਪੂਰ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਸੰਸਥਾ ਵਲੋਂ ਭਵਿੱਖ ਵਿਚ ਕੀਤੇ ਜਾ ਰਹੇ ਕੰਮਾਂ ਤੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਅਤੇ ਟੂਥ ਪੇਸਟਾਂ ਵੰਡਣ ਦੇ ਸਬੰਧ ਵਿਚ ਮੈਂਬਰ ਏ.ਸੀ.ਚਾਵਲਾ ਨੇ ਸੁਝਾਅ ਦਿੱਤਾ ਕਿ ਹੁਣ ਜਲਦ ਹੀ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ ਅਤੇ ਇਹ ਸਟੇਸ਼ਨਰੀ ਬਿਨ•ਾ ਕਿਸੇ ਹੋਰ ਦੇਰੀ ਤੇ ਛੁੱਟੀਆਂ ਹੋਣ ਤੋਂ ਪਹਿਲਾ ਹੀ ਜ਼ਰੂਰਤਮੰਦ ਸਕੂਲੀ ਬੱਚਿਆਂ ਨੂੰ ਵੰਡ ਦਿੱਤੀ ਜਾਵੇ ਤਾਂ ਜੋ ਉਹ ਇਸ ਸਟੇਸ਼ਨਰੀ ਦੀ ਵਰਤੋਂ ਗਰਮੀ ਦੀਆਂ ਛੁੱਟੀਆਂ ਵਿਚ ਕਰ ਸਕਣ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਹਰਵੰਤ ਸਿੰਘ ਸੰਧੂ, ਦੀਵਾਨ ਚੰਦ ਸੁਖੀਜਾ, ਸੋਹਨ ਲਾਲ ਮੋਂਗਾ, ਡਾ. ਅਮਰਿੰਦਰ ਸਿੰਘ ਫਰਮਾਹ, ਅਸ਼ੋਕ ਰਾਜਪੂਤ, ਅਮਰ ਨਾਥ ਜਿੰਦਲ, ਕੁਲਦੀਪ ਰਾਏ, ਭਾਗ ਸਿੰਘ, ਜੇ. ਐਸ. ਬਤਾਲੀਆ, ਗੁਰਦੇਵ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Related Articles

Back to top button