ਅਕਾਲੀ ਦਲ ਨੂੰ ਫਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਝਟਕਾ ਅਤੇ ਭਾਈ ਜਸਪਾਲ ਸਿੰਘ ਦੀ ਹਮਾਇਤ 'ਚ ਨਿੱਤਰੇ ਦਰਜਨ ਤੋਂ ਵਧੇਰੇ ਅਹੁਦੇਦਾਰ
ਫਿਰੋਜ਼ਪੁਰ 13 ਮਾਰਚ (ਏ. ਸੀ. ਚਾਵਲਾ): ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਪਿਛਲੇ 25 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵੱਡੇ ਪੱਧਰ ਤੇ ਸੇਵਾ ਕਰਦੇ ਆ ਰਹੇ ਭਾਈ ਜਸਪਾਲ ਸਿੰਘ ਨੂੰ ਅਣਗੋਲਿਆ ਕਰਨ ਦੇ ਰੋਸ ਵਜੋਂ ਜ਼ਿਲ•ਾ ਪ੍ਰਧਾਨ ਸ਼ਹਿਰੀ ਨਵਨੀਤ ਗੋਰਾ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਦਿਆਂ ਅੱਜ ਵਾਰਡ ਨੰਬਰ 11 ਦੇ ਦਰਜਨ ਤੋਂ ਵੀ ਵਧੇਰੇ ਅਹੁਦੇਦਾਰਾਂ ਨੇ ਆਪਣੇ ਅਸਤੀਫੇ ਦੇ ਕੇ ਸ਼੍ਰੋਮਣੀ ਅਕਾਲੀ ਦਲੀ ਨੂੰ ਅਲਵਿਦਾ ਕਹਿ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਾਰਡ ਪ੍ਰਧਾਨ ਪਰਵਿੰਦਰ ਸਿੰਘ ਪ੍ਰਿੰਸ, ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਸੰਦੀਪ ਭੋਲਾ ਨੇ ਦੱਸਿਆ ਕਿ ਜਿਹੜੀ ਪਾਰਟੀ ਦੇ ਮੁੱਖ ਆਗੂ ਪੁਰਾਣੇ ਟਕਸਾਲੀ ਆਗੂਆਂ ਜਿੰਨ•ਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਇਕ ਹੀ ਪਾਰਟੀ ਦੀ ਸ਼ਾਨ ਬਨਾਉਣ ਅਤੇ ਵਧਾਉਣ ਵਿਚ ਲਗਾ ਦਿੱਤਾ ਹੋਵੇ ਨੂੰ ਆਪਣੇ ਨਿੱਜੀ ਮੁਫਾਦਾਂ ਕਾਰਨ ਅਣਗੋਲਿਆ ਕਰਦੇ ਹੋਣ ਤੋਂ ਕਿਸੇ ਵੀ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਕਤ ਆਗੂਆਂ ਨੇ ਦੱਸਿਆ ਕਿ ਭਾਈ ਜਸਪਾਲ ਸਿੰਘ ਜਿਹੀ ਬੇਦਾਗ ਸਖਸ਼ੀਅਤ ਨੂੰ ਉਨ•ਾਂ ਦੇ ਬਣਦੇ ਹੱਕ ਤੋਂ ਵਾਂਝਿਆ ਕਰਨ ਵਾਲੇ ਆਗੂ ਪਾਰਟੀ ਦੇ ਵੱਡੇ ਦੁਸ਼ਮਣਾਂ ਤੋਂ ਘੱਟ ਨਹੀਂ ਕਿਉਂਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ। ਜਿਸ ਦਾ ਸ਼ਾਇਦ ਉਨ•ਾਂ ਨੂੰ ਅਹਿਸਾਸ ਨਹੀਂ ਹੈ। ਜਦ ਪੱਤਰਤਕਾਰਾਂ ਵਲੋਂ ਉਕਤ ਆਗੂਆਂ ਨੂੰ ਇਹ ਪ੍ਰਸ਼ਨ ਕੀਤਾ ਗਿਆ ਕਿ ਉਹ ਕਿਹੜੀ ਪਾਰਟੀ ਵਿਚ ਜਾ ਰਹੇ ਹਨ ਤਾਂ ਉਨ•ਾਂ ਜੁਆਬ ਦਿੱਤਾ ਕਿ ਉਹ ਭਾਈ ਜਸਪਾਲ ਸਿੰਘ ਦੀਆਂ ਨੀਤੀਆਂ ਨਾਲ ਸਹਿਮਤ ਹੋਣਗੇ ਅਤੇ ਉਨ•ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ। ਉਕਤ ਆਗੂਆਂ ਨੇ ਅੱਗੇ ਦੱਸਿਆ ਕਿ ਜਲਦੀ ਹੀ ਸ਼ਹਿਰ ਦੇ ਹੋਰ ਅਹੁਦੇਦਾਰਾਂ ਵਲੋਂ ਵੀ ਇਸ ਰੋਸ ਵਜੋਂ ਜ਼ਿਲ•ਾ ਪ੍ਰਧਾਨ ਸ਼ਹਿਰੀ ਨੂੰ ਆਪਣੇ ਅਸਤੀਫੇ ਭੇਜੇ ਜਾਣਗੇ। ਇਨ•ਾਂ ਆਗੂਆਂ ਤੋਂ ਇਲਾਵਾ ਅੱਜ ਜਿੰਨ•ਾਂ ਨੇ ਆਪਣੇ ਅਸਤੀਫੇ ਦਿੱਤੇ ਹਨ ਉਨ•ਾਂ ਵਿਚ ਹਰਵਿੰਦਰ ਸਿੰਘ ਜਨਰਲ ਸਕੱਤਰ, ਕਰਨਦੀਪ ਸਿੰਘ ਮੀਤ ਪ੍ਰਧਾਨ, ਰਜਿੰਦਰ ਕੁਮਾਰ, ਜਗੀਰ ਸਿੰਘ, ਰਾਮ ਕੁਮਾਰ, ਰਾਹੁਲ ਕਪੂਰ, ਕੁਲਦੀਪ ਸਿੰਘ, ਵਿਜੇ ਕੁਮਾਰ ਕੋਛੜ, ਹਰਜਿੰਦਰ ਸਿੰਘ, ਕੁਲਦੀਪ ਮਹਿਤਾ, ਸੁਖਦੇਵ ਸਿੰਘ ਅਤੇ ਹਰਮਿੰਦਰ ਸਿੰਘ ਐਗਜੈਕਟਿਵ ਮੈਂਬਰਾਂ ਦੇ ਨਾਂਅ ਵਰਨਣਯੋਗ ਹਨ।