ਦੇਵ ਸਮਾਜ ਕਾਲਜ ਫਾਰ ਵੁਮੈਨ, ਫਿਰੋਜਪੁਰ ਦੇ ਲਾਇਬ੍ਰੇਰੀ ਵਿਭਾਗ ਨੇ ਲਗਾਇਆ ਇੰਟਰਨੈਸ਼ਨਲ ਓਰੇਂਟੇਸ਼ਨ ਪ੍ਰੋਗਰਾਮ
ਦੇਵ ਸਮਾਜ ਕਾਲਜ ਫਾਰ ਵੁਮੈਨ, ਫਿਰੋਜਪੁਰ ਦੇ ਲਾਇਬ੍ਰੇਰੀ ਵਿਭਾਗ ਨੇ ਲਗਾਇਆ ਇੰਟਰਨੈਸ਼ਨਲ ਓਰੇਂਟੇਸ਼ਨ ਪ੍ਰੋਗਰਾਮ
ਫਿਰੋਜਪੁਰ, 16.3.2024: ਦੇਵ ਸਮਾਜ ਕਾਲਜ ਫਾਰ ਵੁਮੇਨ ਫਿਰੋਜਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਏ+ ਗਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਵਿੱਚ ਲਗਾਤਾਰ ਤਰੱਕੀ ਦੇ ਰਾਹ ਅੱਗੇ ਚੱਲ ਰਿਹਾ ਹੈ। ਇਸੇ ਲੜੀ ਵਿੱਚ ਕਾਲਜ ਦੇ ਲਾਇਬ੍ਰੇਰੀ ਵਿਭਾਗ ਦੁਆਰਾ ਇੰਟਰਨੈਸ਼ਨਲ ਓਰੇਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੌਗਰਾਮ ਵਿੱਚ ਮੁੱਖ ਵਕਤਾਂ ਦੇ ਰੂਪ ਵਿੱਚ ਮੈਡਮ ਮਹਿੰਦਰ ਕੌਰ, ਫ੍ਰੈਸਨੋ ਸਿਟੀ ਕਾਲਜ, ਕੈਲੀਫੋਰਨੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ।
ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਲਾਈਬੇਰੀ ਦੀ ਦੇਖ-ਰੇਖ, ਈ-ਰਿਸੋਰਸਿਸ, ਕਾਰਜ ਦਾ ਵਿਭਾਜਨ, ਅਨੁਸ਼ਾਸਨ, ਅਦੇਸ਼ ਅਤੇ ਦਿਸ਼ਾ ਦੀ ਏਕਤਾ, ਕਰਮਾਂ ਦੀ ਸਥਿਤੀ ਦੀ ਸਥਿਰਤਾ ਆਦਿ ਦੇ ਬਾਰੇ ਲਾਇਬ੍ਰੇਰੀ ਸਟਾਫ ਨੂੰ ਸਮਝਾਇਆ । ਉਹਨਾਂ ਸਟਾਫ ਅਤੇ ਵਿਦਿਆਰਥਣਾਂ ਨੂੰ ਇ-ਰਿਸੋਰਸਿਸ ਦੀ ਅੰਤਰ-ਰਾਸ਼ਟਰੀ ਪੱਧਰ ਤੇ ਵਰਤੋਂ ਬਾਰੇ ਜਾਣਕਾਰੀ ਸਾਂਝਾ ਕੀਤੀ। ਇਸਦੇ ਨਾਲ ਉਹਨਾਂ ਵਿਦਿਆਰਥਣਾਂ ਨੂੰ ਡੈਲ-ਨੈੱਟ, ਐਨ-ਲਿਸਟ ਅਤੇ ਮੁਫਤ ਆਨਲਾਈਨ ਸਰੋਤਾਂ ਬਾਰੇ ਜਾਣਕਾਰੀ ਉਪਬੱਲਧ ਕਰਵਾਈ। ਇਸ ਮੌਕੇ ਤੇ ਓਰੇਂਟੇਸ਼ਨ ਪ੍ਰੋਗਰਾਮ ਦੇ ਪ੍ਰਬੰਧਨ ਦੀ ਭੂਮਿਕਾ ਮੈਡਮ ਸੰਧਿਆ ਅਤੇ ਮੈਡਮ ਅਲਕਾਂ ਨੇ ਨਿਭਾਈ । ਡਾ. ਸੰਗੀਤਾ, ਪ੍ਰਿੰਸੀਪਲ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਲਾਇਬ੍ਰੇਰੀ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਸ਼੍ਰੀਮਾਨ ਨਿਰਮਲ ਸਿੰਘ ਢਿੱਲੋ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।