Ferozepur News

ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਨੌਜਵਾਨ ਲੜਕੇ-ਲੜਕੀਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਦਿੱਤੀ ਜਾਵੇਗੀ ਟ੍ਰੇਨਿੰਗ : ਡਿਪਟੀ ਕਮਿਸ਼ਨਰ

S.D.P.S KHARBANDA ਫਿਰੋਜ਼ਪੁਰ 18 ਨਵੰਬਰ (ਏ.ਸੀ.ਚਾਵਲਾ) ਜ਼ਿਲ•ਾ ਹੁਨਰ ਵਿਕਾਸ ਕੇਂਦਰ ਫਿਰੋਜ਼ਪੁਰ ਵਿਖੇ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ.) ਅਧੀਨ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਪ੍ਰਾਪਤੀ ਵੱਲ ਤੋਰਨ ਲਈ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਫਿਰੋਜ਼ਪੁਰ ਦੇ ਤਿੰਨ ਬਲਾਕ ਫਿਰੋਜ਼ਪੁਰ, ਮਮਦੋਟ ਅਤੇ ਗੁਰੂਹਰਸਹਾਏ ਵਿਖੇ ਬੇਰੁਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਵੱਖ-ਵੱਖ ਕਿੱਤਾਮੁੱਖੀ ਕੰਮਾਂ ਵਿਚ ਮੁਹਾਰਤ ਹਾਸਲ ਕਰਨ ਲਈ ਸਿਖਲਾਈ ਸ਼ੁਰੂ ਕੀਤੀ ਗਈ ਹੈ । ਇਸ ਸਿਖਲਾਈ ਪ੍ਰੋਗਰਾਮ ਤਹਿਤ ਵੱਖ-ਵੱਖ ਗਰੁੱਪਾਂ ਵਿੱਚ ਮਾਹਿਰ ਮਾਸਟਰ ਟ੍ਰੇਨਰਾਂ ਵੱਲੋਂ ਤਿੰਨ-ਤਿੰਨ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜ.ਡੀ.ਪੀ.ਐਸ ਖਰਬੰਦਾ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ :ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਇਨ•ਾਂ ਕੋਰਸਾਂ ਦੌਰਾਨ ਪਹਿਲੇ ਬੈਂਚ ਵਿੱਚ 80 ਲੜਕੇ ਅਤੇ ਲੜਕੀਆਂ ਨੂੰ ਸਫਲਤਾ ਪੂਰਵਕ ਨਿਟਿੰਗ, ਸਵੈਟਰ, ਮਫ਼ਲਰ, ਦਸਤਾਨੇ, ਟੋਪੀਆਂ ਅਤੇ ਲੈਗਿੰਗ ਆਦਿ ਬਣਾਉਣ ਦੀ ਸਿਖਲਾਈ ਆਧੁਨਿਕ ਟੈਕਨਾਲੋਜੀ ਵਾਲੀਆਂ ਮਸ਼ੀਨਾਂ ਰਾਹੀ ਬਿਲਕੁੱਲ ਮੁਫ਼ਤ ਦਿੱਤੀ ਜਾ ਚੁੱਕੀ ਹੈ ਇਨ•ਾਂ ਨੂੰ ਬੈਂਕਾਂ ਵੱਲੋਂ ਆਸਾਨ ਕਿਸ਼ਤਾਂ ਤੇ 25 ਤੋ 30 ਫੀਸਦੀ ਸਬਸਿਡੀ ਤੇ ਕਰਜ਼ਾ ਵੀ ਦਿੱਤਾ ਗਿਆ ਹੈ। ਜਿਸ ਤੇ  ਡੇਢ ਤੋਂ ਦੋ ਲੱਖ ਰੁਪਏ ਦੀ ਮਸ਼ੀਨ ਲੈ ਕੇ ਟ੍ਰੇਨਿੰਗ ਪ੍ਰਾਪਤ ਨੌਜਵਾਨ ਮਹੀਨੇ ਦੀ 20 ਤੋਂ 30 ਹਜ਼ਾਰ ਰੁਪਏ ਆਮਦਨੀ ਲੈ ਕੇ ਆਪਣਾ ਸਵੈ-ਰੋਜਗਾਰ ਸਥਾਪਿਤ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਇਸ ਲੜੀ ਤਹਿਤ ਸਿਖਲਾਈ ਦੇਣ ਲਈ ਦੂਸਰਾ ਬੈਂਚ 1 ਦਸੰਬਰ 2015 ਤੋ  ਸਵੇਰੇ ਅਤੇ ਸ਼ਾਮ ਦੋ ਸ਼ਿਫਟਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਉਨ•ਾਂ ਬੇਰੁਜ਼ਗਾਰ ਨੌਜਵਾਨ  ਲੜਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਇਸ ਸਿਖਲਾਈ ਵਿਚ ਭਾਗ ਲੈਣ ਲਈ ਚਾਹਵਾਨ ਨੌਜਵਾਨ ਲੜਕੇ/ਲੜਕੀਆਂ ਦਫ਼ਤਰ ਡਿਪਟੀ. ਈ.ਐਸ.ਏ ਦੇ ਜ਼ਿਲ•ਾ ਕੋਆਰਡੀਨੇਟਰ ਸ੍ਰੀ ਸੰਜੀਵ ਮੈਣੀ ਦੇ ਮੋਬਾਇਲ ਨੰਬਰ 81466- 00680 ਤੇ ਸੰਪਰਕ ਕਰ ਸਕਦੇ ਹਨ।

Related Articles

Back to top button