Ferozepur News

ਮੁੱਖ ਮੰਤਰੀ ਦੇ ਸ਼ਹਿਰ ਮੁਲਾਜ਼ਮ ਕਨਵੈਨਸ਼ਨ 27 ਨੂੰ 

 ਠੇਕਾ ਅਧਾਰਤ ਤੇ ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਮੁੱਖ ਮੰਤਰੀ ਪੰਜਾਬ ਦੀ ਘੇਸਲ਼ ਵੇਖਦਿਆਂ ਪੰਜਾਬ ਸੁਬਾਰਡੀਨੇਟ ਸਰਵਸਿਸ ਫੈਡਰੇਸ਼ਨ / ਇੰਪਲਾਈਜ ਐਕਸ਼ਨ ਕਮੇਟੀ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਪਰਵਾਨਾ ਭਵਨ ਪਟਿਆਲ਼ਾ ਵਿਖੇ ਮੁਲਾਜ਼ਮ ਕਨਵੈਨਸ਼ਨ ਸਿਰਮੌਰ ਮੁਲਾਜ਼ਮ ਆਗੂਆਂ ਕਾਮਰੇਡ ਨਿਰਮਲ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਣਬੀਰ ਢਿੱਲੋਂ, ਜਗਦੀਸ਼ ਚਾਹਲ, ਕਰਤਾਰਪਾਲ ਸਿੰਘ , ਚਰਨ ਸਿੰਘ ਸਰਾਭਾ ਤੇ ਸਤਨਾਮ ਛਲੇੜੀ, ਠੇਕਾ ਮੁਲਾਜ਼ਮ ਕਮੇਟੀ ਦੇ ਆਗੂ ਸਤੀਸ਼ ਜੁਲਾਹਾ ਤੇ ਅੰਮ੍ਰਿਤਪਾਲ ਦੀ ਅਗਵਾਈ ਵਿੱਚ ਹੋਵੇਗੀ । ਜਿਸ ਵਿੱਚ ਅਗਲੇ ਵਿਸ਼ਾਲ ਸੰਘਰਸ਼ ਦਾ ਵੀ ਐਲਾਨ ਹੋਵੇਗਾ ਤਾਂ ਕੇ ਮੁੱਖ ਮੰਤਰੀ ਦੇ ਬੋਲੇ ਕੰਨਾ ਨੂੰ ਖੋਲਿਆ ਜਾ ਸਕੇ । ਪ੍ਰੈਸ ਨੂੰ ਇਹ ਬਿਆਨ ਜਾਰੀ ਕਰਦਿਆਂ ਗੌਰਮਿੰਟ ਸਕੂਲ ਟੀਚਰਜ ਯੂਨੀਅਨ , ਪੰਜਾਬ ਦੇ  ਵਿੱਤ ਸਕੱਤਰ ਨਵੀਨ ਕੁਮਾਰ ਜ਼ੀਰਾ ਤੇ ਜ਼ਿਲ੍ਹਾ ਪ੍ਰਧਾਨ ਬਾਜ ਸਿੰਘ ਭੁੱਲਰ  ਅਤੇ ਜਨਰਲ ਸਕੱਤਰ ਪਰਮਿੰਦਰ ਸੋਢੀ  ਨੇ ਕਿਹਾ ਕੇ ਸਰਕਾਰ 5178 ਅਧਿਆਾਪਕਾਂ ਸਮੇਤ ਸਭ ਠੇਕਾ ਮੁਲਾਜ਼ਮਾਂ ਨਾਲ ਯੁੱਗੋਂ -ਤੇਰ੍ਹਵੀਂ ਕਰਨ ਜਾ ਰਹੀ ਹੈ ਜੋ ਬਰਦਾਸ਼ਤ ਨਹੀਂ ਹੋ ਸਕਦਾ ।ਸਹੁੰ ਚੁੱਕਣ ਤੋਂ ਪਹਿਲਾਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਵਾਅਦਾ ਕਰਕੇ ਪਿੱਠ ਵਿਖਾਈ ਜਾ ਰਹੀ ਹੈ । ਜਦੋਂ ਕਿ ਬਣੇ ਕਾਨੂੰਨ ਅਨੁਸਾਰ ਰੈਗੂਲਰ ਕਰਕੇ ਤਿੰਨ ਸਾਲ ਤੱਕ ਸਰਕਾਰ ਤੇ ਕੋਈ ਬੋਝ ਨਹੀਂ ਪੈਣਾ । ਇਸੇ ਤਰਾਂ ਟਰਾਂਸਪੋਰਟ ਮੁਆਫੀਆ ਨੂੰ ਖੁੱਲ ਦੇ ਕੇ ਰੋਡਵੇਜ਼ ਦਾ ਭੱਠਾ ਬਿਠਾਇਆ ਜਾ ਰਿਹਾ ਹੈ ।ਮੁਲਾਜ਼ਮਾਂ ਦਾ ਡੀ ਏ ਕਿਸ਼ਤਾਂ ਤੇ ਬਕਾਇਆ ਵੱਧਦਾ ਜਾ ਰਿਹਾ ਹੈ । ਪੇ-ਕਮਿਸ਼ਨ  ਕੀੜੀ ਦੀ ਚਾਲ ਤੁਰ ਰਿਹਾ ਹੈ ।ਨੌਕਰੀਆਂ ਦੇਣ ਦੇ ਵਾਅਦੇ ਕਰਕੇ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ ।ਸਿੱਖਿਆ ਤੇ ਲੋੜੀਂਦਾ ਖਰਚ ਨਹੀਂ ਕੀਤਾ ਜਾ ਰਿਹਾ । ਟੀਚਰ ਤਾਂ ਕੀ ਭਰਤੀ ਕਰਨੇ ਸਗੋਂ ਸਕੂਲ ਬੰਦ ਕੀਤੇ ਜਾ ਰਹੇ ਹਨ।ਵੱਖਰਾ ਬਾਰਡਰ ਏਰੀਆ ਕੇਂਡਰ ਬਣਾ ਕੇ ਹੋਰ ਵੰਡੀਆਂ ਪਾਉਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਜਦੋਂ ਕਿ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਸਮੇਂ ਪੰਜਾਬ ਕਿਤੇ ਵੀ ਟੀਚਰਜ ਦੀ ਪੋਸਟ ਖਾਲ਼ੀ ਨਹੀਂ ਸੀ। ਸੋ ਸਰਕਾਰ ਮਾੜੇ ਇਰਾਦਿਆਂ ਵਿਰੁੱਧ ਸੰਘਰਸ਼ ਦਾ ਬਿਗਲ ਵਜਾਇਆ ਜਾ ਰਿਹਾ ਹੈ । ਅਧਿਆਪਕ ਆਗੂ ਵੀ ਇਸ ਕਨਵੈਨਸ਼ਨ ਵਿੱਚ ਹਿੱਸਾ ਲੈਣਗੇ ।ਮੀਟਿੰਗ ਵਿੱਚ ਭਾਗ ਲੈਣ ਵਾਲੇ ਅਧਿਆਪਕ ਆਗੂ ਗੁਰਪ੍ਰੀਤ ਸਿੰਘ ਨੂਰਪੁਰ, ਜਗਦੇਵ ਸ਼ਰਮਾ, ਪਰਮਜੀਤ ਸਿੰਘ, ਦਿਨੇਸ਼ ਸ਼ਰਮਾ, ਪੰਕਜ ਸ਼ਰਮਾ, ਨਸੀਬ ਕੁਮਾਰ, ਦਲਜੀਤ ਸਿੰਘ, ਮਨਜੀਤ ਸਿੰਘ ,ਹਰਜਿੰਦਰ ਸਿੰਘ, ਮੇਘ ਰਾਜ ਰੱਲਾ, ਬਲਜਿੰਦਰ ਸਿੰਘ, ਬਲਵਿੰਦਰ ਮੁਲਤਾਨੀ ਆਦਿ ਅਧਿਆਪਕਾਂ ਭਾਗ ਲਿਆ ।

Related Articles

Back to top button