Ferozepur News

ਜਿਲ•ੇ ਦੀਆਂ 6 ਨਗਰ ਕੌਂਸਲਾਂ/ਨਗਰ ਪੰਚਾਇਤਾਂ ਲਈ ਨਾਮਜ਼ਦਗੀਆਂ ਸ਼ੁਰੂ— ਖਰਬੰਦਾ

ਫਿਰੋਜਪੁਰ 10 ਫਰਵਰੀ (ਏ.ਸੀ.ਚਾਵਲਾ) ਫਿਰੋਜ਼ਪੁਰ ਜਿਲ•ੇ ਦੀਆਂ 6 ਨਗਰ ਕੌਸਲ/ਨਗਰ ਪੰਚਾਇਤ ਚੋਣਾਂ ਲਈ ਜਿਲ•ਾ ਪ੍ਰਸ਼ਾਸਨ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

KHARBANDA DC FZR 7115
ਇਹ ਜਾਣਕਾਰੀ ਜਿਲ•ਾ ਚੋਣ ਅਫਸਰ ਇੰਜ: ਡੀ.ਪੀ.ਐਸ ਖਰਬੰਦਾ ਨੇ ਜਿਲ•ੇ ਨਾਲ ਸਬੰਧਿਤ ਸਮੂੰਹ ਆਰ.ਓ, ਏ.ਆਰ.ਓਜ਼ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ। ਇਸ ਮੌਕੇ ਜਿਲ•ਾ ਪੁਲੀਸ ਮੁਖੀ ਸ੍ਰ. ਹਰਦਿਆਲ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਜ:) ਸ੍ਰੀ.ਅਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ ਵਧੀਕ ਜਿਲ•ਾ ਚੋਣ ਅਫਸਰ ਮੈਡਮ ਨੀਲਮਾ ਵੀ ਹਾਜਰ ਸਨ। ਸ੍ਰੀ ਖਰਬੰਦਾ ਨੇ ਦੱਸਿਆ ਕਿ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਰਾਜ ਅੰਦਰ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਨਾਮਜ਼ਦਗੀਆਂ ਭਰਨ ਦਾ ਅਮਲ 10 ਫਰਵਰੀ ਤੋਂ ਸ਼ੁਰੂ ਹੋ ਗਿਆ ਹੈ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 13 ਫਰਵਰੀ ਹੋਵੇਗੀ। ਉਨ•ਾਂ ਦੱਸਿਆ ਕਿ 14 ਫਰਵਰੀ ਨੂੰ ਨਾਮਜ਼ਦਗੀਆਂ ਪੱਤਰਾਂ ਦੀ ਜਾਂਚ ਹੋਵੇਗੀ ਅਤੇ 16 ਫਰਵਰੀ  ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ਼ ਹੋਵੇਗੀ ਅਤੇ ਇਸੇ ਦਿਨ ਹੀ ਉਮੀਦਵਾਰਾਂ ਨੂੰ ਚੋਣ ਚਿੰਨ ਅਲਾਟ ਕੀਤੇ ਜਾਣਗੇ। ਜਿਲ•ਾ ਚੋਣ ਅਫਸਰ ਇੰਜ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜਪੁਰ ਦੇ 31 ਵਾਰਡਾਂ ਲਈ 26 ਪੋਲਿੰਗ ਸਟੇਸ਼ਨ ਅਤੇ 73 ਪੋਲਿੰਗ ਬੂਥ, ਨਗਰ ਕੌਂਸਲ ਗੁਰੂਹਰਸਹਾਏ ਦੇ 15 ਵਾਰਡਾਂ ਲਈ 12 ਪੋਲਿੰਗ ਸਟੇਸ਼ਨ ਅਤੇ 28 ਪੋਲਿੰਗ ਬੂਥ, ਨਗਰ ਪੰਚਾਇਤ ਮਮਦੋਟ ਦੇ 13 ਵਾਰਡਾਂ ਲਈ 10 ਪੋਲਿੰਗ ਸਟੇਸ਼ਨ ਅਤੇ 13 ਪੋਲਿੰਗ ਬੂਥ, ਨਗਰ ਪੰਚਾਇਤ ਮੁੱਦਕੀ ਦੇ 13 ਵਾਰਡਾਂ ਲਈ 8 ਪੋਲਿੰਗ ਸਟੇਸ਼ਨ ਤੇ 13 ਪੋਲਿੰਗ ਬੂਥ, ਨਗਰ ਕੌਂਸਲ ਜੀਰਾ  ਦੇ 17 ਵਾਰਡਾਂ ਲਈ 9 ਪੋਲਿੰਗ ਸਟੇਸ਼ਨ ਅਤੇ 34 ਪੋਲਿੰਗ ਬੂਥ ਅਤੇ ਨਗਰ ਕੌਂਸਲ ਤਲਵੰਡੀ ਭਾਈ ਦੇ 13 ਵਾਰਡਾਂ ਲਈ 6 ਪੋਲਿੰਗ ਸਟੇਸ਼ਨ ਅਤੇ 13 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਸ੍ਰ.ਹਰਦਿਆਲ ਸਿੰਘ ਮਾਨ ਐਸ.ਐਸ.ਪੀ ਨੇ ਇਸ ਮੌਕੇ ਦੱਸਿਆ ਕਿ ਜਿਲ•ਾ ਪੁਲਿਸ ਵੱਲੋਂ ਇਨ•ਾਂ ਚੋਣਾ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਇਸ ਸਬੰਧੀ ਪੁਲੀਸ ਦਾ ਜਿਲ•ਾ ਪੁਲੀਸ ਕੰਟਰੋਲ ਰੂਮ ਨੰ:1632-244100 24 ਘੰਟੇ ਕੰਮ ਕਰ ਰਿਹਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਸਮੂੰਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਨਾਲ ਸਬੰਧਿਤ ਲਾਇਸੰਸੀ ਅਸਲਾ ਧਾਰਕ ਆਪਣਾ-ਆਪਣਾ ਅਸਲਾ ਸਬੰਧਿਤ ਥਾਣਿਆਂ ਵਿਚ ਜਮਾਂ ਕਰਵਾਉਣ। ਉਨ•ਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨ ਵਾਇਰਲੈਸ/ਮੋਬਾਇਲ ਫੋਨਾਂ ਨਾਲ ਜੋੜੇ ਜਾਣਗੇ। ਉਨ•ਾਂ ਕਿਹਾ ਕਿ ਵੋਟਾਂ ਵਾਲੇ ਦਿਨ ਜੇਕਰ ਕਿਸੇ ਵੀ ਵਿਅਕਤੀ ਕੋਲ ਹਥਿਆਰ ਪਾਇਆ ਗਿਆ ਤਾ ਉਨ•ਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

Related Articles

Back to top button