ਵਿਧਾਇਕ ਪਿੰਕੀ ਨੇ 96 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ 1.85 ਕਿਲੋਮੀਟਰ ਲੰਬੀ ਸੜਕ ਦਾ ਰੱਖਿਆ ਨੀਂਹ ਪੱਥਰ
ਵਾਕਾਂ ਵਾਲੇ ਮੌੜ ਤੋਂ ਬੀਐਸਐਫ ਚੌਕੀ ਤੱਕ ਨਵੀਂ ਸੜਕ ਬਣਾਈ ਜਾਏਗੀ, ਦਰਜਨਾਂ ਪਿੰਡਾਂ ਨੂੰ ਹੋਏਗਾ ਫਾਇਦਾ
ਫਿਰੋਜ਼ਪੁਰ, 10 ਜੂਨ 2020
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 96 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ 1.85 ਕਿਲੋਮੀਟਰ ਲੰਬੀ ਵਾਕਾਂ ਵਾਲਾ ਮੋੜ ਤੋਂ ਬੀਐਸਐਫ ਚੌਕੀ ਤੱਕ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਹੈ। ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਦੀ ਉਸਾਰੀ ਨਾਲ ਵਾਕਾਂ ਮੌੜ, ਮਸਤੇ ਕੇ, ਬਸਤੀ ਲੱਧੂਵਾਲੀ, ਬਸਤੀ ਵਕੀਲਾਂ, ਨਵਾਂ ਪਿੰਡ ਜਮਸ਼ੇਰ, ਬਸਤੀ ਭਾਨੇ ਵਾਲੀ, ਬਸਤੀ ਰਾਮਲਾਲ, ਨਿਜਾਮਵਾਲਾ, ਵਾਕਾਂ ਚੌਕੀ ਬੀਐਸਐਫ ਆਦਿ ਪਿੰਡ ਦੇ ਹਜ਼ਾਰਾਂ ਲੋਕਾਂ ਨੂੰ ਇਸ ਸੜਕ ਦੇ ਬਨਣ ਨਾਲ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕ ਲੰਬੇ ਸਮੇਂ ਤੋਂ ਇਸ ਸੜਕ ਦੀ ਮੰਗ ਕਰ ਰਹੇ ਸਨ, ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਇਸ ਸੜਕ ਦਾ ਨਿਰਮਾਣ ਬਹੁਤ ਤੇਜ਼ੀ ਨਾਲ ਕੀਤਾ ਜਾਵੇਗਾ ਅਤੇ ਕੁਆਲਿਟੀ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਰਾਜਬੀਰ ਸਿੰਘ, ਸਰਪੰਚ ਨਿਸ਼ਾਨ ਸਿੰਘ, ਜਗਮੀਤ ਸਿੰਘ, ਸਿਮਰਨ ਲਾਡੀ, ਜਥੇਦਾਰ ਦਰਸ਼ਨ ਸਿੰਘ, ਇਕਬਾਲ ਸਿੰਘ, ਸੁੱਚਾ ਸਿੰਘ ਫੌਜੀ ਆਦਿ ਹਾਜ਼ਰ ਸਨ।