Ferozepur News

ਸੈਸ਼ਨਜ਼ ਜੱਜ ਵੱਲੋਂ ਪਰੋ ਬੋਨੋ ਪੈਨਲ ਐਡਵੋਕੇਟਾਂ ਨੂੰ ਸਨਮਾਨਿਤ ਕੀਤਾ  ਗਿਆ

ਸੈਸ਼ਨਜ਼ ਜੱਜ ਵੱਲੋਂ ਪਰੋ ਬੋਨੋ ਪੈਨਲ ਐਡਵੋਕੇਟਾਂ ਨੂੰ ਸਨਮਾਨਿਤ ਕੀਤਾ  ਗਿਆ
??????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਸੈਸ਼ਨਜ਼ ਜੱਜ ਵੱਲੋਂ ਪਰੋ ਬੋਨੋ ਪੈਨਲ ਐਡਵੋਕੇਟਾਂ ਨੂੰ ਸਨਮਾਨਿਤ ਕੀਤਾ  ਗਿਆ

ਫਿਰੋਜ਼ਪੁਰ, 21.1.2022: ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਵੱਲੋਂ ਪਿਛਲੇ ਸਮੇਂ ਤੋਂ ਪਰੋ ਬੋਨੋ ਐਡਵੋਕੇਟ ਦੇ ਪੈਨਲ ਵਿੱਚ ਹੋਰ ਐਡਵੋਕੇਟ ਵਧਾਉਣ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ । ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਸਚਿਨ ਸ਼ਰਮਾ ਜੀ ਵੱਲੋਂ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਸਕੱਤਰ ਮਿਸ ਏਕਤਾ ਉੱਪਲ ਜੀਆਂ ਰਾਹੀਂ ਜ਼ਿਲ੍ਹਾ ਫਿਰੋਜ਼ਪੁਰ, ਜੀਰਾ ਅਤੇ ਗੁਰੂਹਰਸਹਾਏ ਦੇ ਬਾਰ ਤੋਂ ਵਕੀਲ ਸਾਹਿਬਾਨਾਂ ਦੇ ਨਾਵਾਂ ਦੀ ਮੰਗ ਕੀਤੀ ਗਈ ਸੀ । ਇਸ ਤਹਿਤ ਸ਼੍ਰੀ ਬਲਜੀਤ ਸਿੰਘ ਧਾਲੀਵਾਲ ਪ੍ਰਧਾਨ ਬਾਰ ਐਸੋਸੀਏਸ਼ਨ ਫਿਰੋਜ਼ਪੁਰ, ਸ਼੍ਰੀ ਹਰਗੁਰਬੀਰ ਸਿੰਘ ਗਿੱਲ ਪ੍ਰਧਾਨ ਬਾਰ ਐਸੋਸੀਏਸ਼ਨ ਜੀਰਾ ਅਤੇ ਸ਼੍ਰੀ ਰੋਜੰਤ ਮੌਂਗਾ ਪ੍ਰਧਾਨ ਬਾਰੇ ਐਸੋਸੀਏਸ਼ਨ ਗੁਰੂਹਰਸਹਾਏ ਤੋਂ ਪਰੋ ਬੋਨੋ ਪੈਨਲ ਲਈ ਵਕੀਲ ਸਾਹਿਬਾਨਾਂ ਦੇ ਨਾਮ ਭੇਜੇ ਗਏ ਸਨ । ਮਾਨਯੋਗ ਸਕੱਤਰ ਸਾਹਿਬ ਵੱਲੋਂ ਪਰੋ ਬੋਨੋ ਐਡਵੋਕੇਟਾਂ ਦੇ ਨਾਮ ਮਾਨਯੋਗ ਮੁੱਖ ਦਫ਼ਤਰ ਐੱਸ. ਏ. ਐੱਸ. ਜੀਆਂ ਨੂੰ ਭੇਜੇ ਗਏ ਸਨ । ਇਸ ਉਪਰੰਤ ਮੁੱਖ ਦਫ਼ਤਰ ਤੋਂ ਮਾਨਯੋਗ ਜਸਟਿਸ—ਕਮ—ਐਗਜੀਕਿਊਟਿਵ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਸ਼੍ਰੀ ਅਜੇ ਤਿਵਾੜੀ ਜੀਆਂ ਵੱਲੋਂ ਇਸ ਪੈਨਲ ਦੇ ਐਡਵੋਕੇਟਾਂ ਲਈ ਪ੍ਰਸ਼ੰਸਾ ਪੱਤਰ ਭੇਜੇ ਗਏ ਸਨ ਸੋ ਇਹ ਪ੍ਰਸ਼ੰਸਾ ਪੱਤਰ ਮਾਨਯੋਗ ਇੰਚਾਰਜ਼ ਸੈਸ਼ਨਜ਼ ਜੱਜ ਸਾਹਿਬ ਸਮੇਤ ਮਿਸ ਏਕਤਾ ਉੱਪਲ ਜੀ  ਵੱਲੋਂ ਸਾਰੇ ਪਰੋ ਬੋਨੋ ਪੈਨਲ ਐਡਵੋਕੇਟਾਂ ਨੂੰ ਬੁਲਾ ਕੇ ਇਹ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ  ਗਿਆ ।

Related Articles

Leave a Reply

Your email address will not be published. Required fields are marked *

Back to top button