Ferozepur News

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ੀਰਾ ਸ਼ਹਿਰ ਵਿੱਚ ਰੋਸ ਮਾਰਚ, ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ੀਰਾ ਸ਼ਹਿਰ ਵਿੱਚ ਰੋਸ ਮਾਰਚ, ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ੀਰਾ ਸ਼ਹਿਰ ਵਿੱਚ ਰੋਸ ਮਾਰਚ, ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ

ਜ਼ੀਰਾ 23.10.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨ ਮਜ਼ਦੂਰਾਂ ਬੀਬੀਆਂ ਤੇ ਬੱਚਿਆਂ ਵੱਲੋਂ ਜ਼ੀਰਾ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਮੇਨ ਚੌਕ ਵਿੱਚ ਰਾਵਣ ਰੂਪੀ ਬਦੀ ਦਾ ਰਾਖਸ਼ਸ਼ ਰੂਪ ਨਰਿੰਦਰ ਮੋਦੀ ਅਨਿਲ ਅੰਬਾਨੀ ਤੇ  ਗੌਤਮ ਅਡਾਨੀ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ |

ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਜੀ ਸਿੰਘ ਬਾਠ ਜ਼ਿਲਾ ਮੀਤ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਸਖਵੰਤ ਸਿੰਘ ਲੋਹਕਾ ਨੇ  ਕਿਹਾ. ਕਿ ਇਸ ਮੌਕੇ ਦੇਸ਼ ਤੇ ਜੋ ਸਭ ਤੋਂ ਵੱਡਾ ਖਤਰਾ ਮੰਡਰਾ ਰਿਹਾ ਹੈ .ਉਹ ਭਾਜਪਾ ਸਰਕਾਰ ਦਾ ਹੈ. ਤੇ ਤਿੰਨ ਵੱਡੇ ਰਾਵਣ ਰੂਪੀ ਰਾਖਸ਼ਸ਼ ਅਡਾਨੀ ਅਬਾਨੀ ਜੇ ਮੋਦੀ ਦੇਸ਼ ਦੀ ਜਨਤਾ ਤੇ ਖਾਸਕਰ ਕਿਸਾਨਾਂ ਨੂੰ ਖਾਣ ਲਈ ਮੁੂਹ ਅੱਡੀ ਖੜ੍ਹੇ ਹਨ. ਦੇਸ਼ ਦੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਜਾਵੇਗਾ ਕਿ ਕਦੋਂ ਇਹ ਦੇਸ਼ ਦੀ ਸਾਰੀ ਪ੍ਰਾਪਰਟੀ ਤੇ ਕਿਸਾਨਾਂ ਦੀਆਂ ਜ਼ਮੀਨਾਂ ਖਾ ਜਾਣਗੇ . ਤੇ ਡਕਾਰ ਵੀ ਨਹੀਂ ਮਾਰਨਗੇ .

ਕਿਸਾਨ ਵਿਰੋਧੀ ਆਰਡੀਨੈਂਸ ਤੇ ਪਿਛਲੇ ਦੋ ਮਹੀਨੇ ਤੋਂ ਲੜਾਈ ਲੜ ਰਹੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆ ਨੇ ਕਿਹਾ ਕਿ ਆਰਡੀਨੇੈਸ ਖਿਲਾਫ ਮੋਦੀ ਸਰਕਾਰ ਨਾਲ ਜੰਗ ਜਾਰੀ ਰਹੇਗੀ. ਤੇ ਨਿੱਤ ਦਿਨ   ਤਿੱਖੀ ਹੁੰਦੀ ਜਾਏਗੀ .ਇਹ ਕਾਲੇ ਕਾਨੂੰਨ ਕਿਸੇ ਵੀ ਕੀਮਤ ਤੇ ਪੰਜਾਬ ਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ .ਮੋਦੀ ਸਰਕਾਰ ਦੇ ਗੋਡੇ ਟਕਾ ਕੇ ਇਸ ਨੂੰ ਰੱਦ ਕਰਵਾ ਕੇ ਰਹਾਂਗੇ.ਸਾਨੂੰ ਆਪਣੀਆਂ ਜਾਨਾਂ ਦੀ ਕੋਈ ਪ੍ਰਵਾਹ ਨਹੀਂ. ਇਸ ਜੰਗ ਵਿਚ ਸਾਨੂੰ ਸਿਰਾਂ ਦੇ ਸੌਦੇ ਵੀ ਕਰਨੇ ਪੈ ਗਏ. ਤਾਂ ਉਹ ਵੀ ਘਾਟੇ ਦਾ ਸੌਦਾ ਨਹੀਂ ਹੋਵੇਗਾ. ਪਰ ਪੰਜਾਬ ਵਿੱਚ ਕਿਸੇ ਗੈਰ ਨੂੰ ਪੈਰ ਨਹੀਂ ਪਾਉਣ ਦੇਵਾਂਗੇ .ਕੈਪਟਨ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਅੰਦਰਖਾਤੇ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ. 20 ਅਕਤੂਬਰ ਦੇ ਇਜਲਾਸ ਵਿੱਚ A.p.m.c ਇਸ ਐਕਟ ਵਿੱਚ ਕੀਤੀਆਂ ਸੋਧਾਂ ਨੂੰ ਰੱਦ ਨਾ ਕਰਨਾ. ਇਨ੍ਹਾਂ ਦੀ ਨੀਅਤ ਵਿਚ ਖੋਟ ਨੂੰ ਜੱਗ ਜ਼ਾਹਰ ਕਰਦਾ ਹੈ .ਤੇ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਸਾਨ ਪ੍ਰਤੀ ਗੰਭੀਰ ਨਹੀਂ ਹੈ .

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ੀਰਾ ਸ਼ਹਿਰ ਵਿੱਚ ਰੋਸ ਮਾਰਚ, ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ

ਦੂਜੇ ਪਾਸੇ ਕੱਲ੍ਹ ਨਵਾਂ ਸ਼ਹਿਰ ਵਿੱਚ ਭਾਜਪਾ ਵਲੋਂ ਡਾ ਭੀਮਰਾਓ ਅੰਬੇਦਕਰ ਦੇ ਬੁੱਤ ਤੇ ਹਾਰ ਪਾਉਣ ਤੇ ਕਿਸਾਨ ਵੱਲੋਂ ਵਿਰੋਧ ਕਰਨ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ. ਕਿ ਭਾਜਪਾ ਦਾ ਅੰਬੇਦਕਰ ਦੀ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ. ਇਨ੍ਹਾਂ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਇਸੇ ਤਰ੍ਹਾਂ ਵਿਰੋਧ ਲਗਾਤਾਰ ਜਾਰੀ ਰਹੇਗਾ.

ਇਸ ਮੌਕੇ ਬਲਵਿੰਦਰ ਸਿੰਘ ਲਹਕਾ, ਅਮਨਦੀਪ ਸਿੰਘ ਕੱਚਰ ਭੰਨ, ਬਲਰਾਜ ਸਿੰਘ ਫੇਰੋਕੇ, ਸੁਰਿੰਦਰ ਸਿੰਘ ਘੁੱਦੂਵਾਲਾ, ਲਖਵੀਰ ਸਿੰਘ ਬੂਈਆਂ ਵਾਲਾ, ਸੁਖਪ੍ਰੀਤ ਹਰਾਜ’ ਹਰਬੰਸ ਸਿੰਘ ਸ਼ਾਹਵਾਲਾ, ਗੁਰਮੇਲ ਸਿੰਘ ਲੋਹਗੜ੍ਹ, ਗੁਰਮੇਲ ਸਿੰਘ ਵਿਰਕ,  ਅਮਰਜੀਤ ਸਿੰਘ ,ਮਹਿਤਾਬ ਸਿੰਘ ,ਸੁਖਚੈਨ ਸਿੰਘ ਚੱਠਾ ਤੇ ਮਹਿਲ ਸਿੰਘ  ਆਦਿ ਵੀ ਹਾਜ਼ਰ ਸਨ..

Related Articles

Leave a Reply

Your email address will not be published. Required fields are marked *

Back to top button