Ferozepur News

95 ਫ਼ੀਸਦੀ ਨੰਬਰ ਲਿਆਉਣ ਵਾਲੇ ਬੱਚਿਆ ਨੂੰ ਖਲ਼ਾਇਆਂ ਜਾਵੇਗਾ ਵਿਧਾਨ ਸਭਾ ਅੰਦਰ ਖਾਣਾ:-ਪਰਮਿੰਦਰ ਸਿੰਘ ਪਿੰਕੀ

95 ਫ਼ੀਸਦੀ ਨੰਬਰ ਲਿਆਉਣ ਵਾਲੇ ਬੱਚਿਆ ਨੂੰ ਖਲ਼ਾਇਆਂ ਜਾਵੇਗਾ ਵਿਧਾਨ ਸਭਾ ਅੰਦਰ ਖਾਣਾ:-ਪਰਮਿੰਦਰ ਸਿੰਘ ਪਿੰਕੀ
ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ  ਸਕੂਲ ਵਿਖੇ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ
ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਪੀ.ਜੀ.ਆਈ ਸੈਟੇਲਾਈਟ ਸੈਂਟਰ ਦਾ ਨਿਰਮਾਣ
ਫਿਰੋਜ਼ਪੁਰ ਅੰਦਰ ਜਲਦੀ ਹੀ ਮਿਲੇਗੀ ਸੜਕੀ ਮਾਰਗ ਦੀ ਸਮੱਸਿਆ ਤੋ ਨਿਜਾਤ:-ਪਿੰਕੀ

ਫਿਰੋਜ਼ਪੁਰ 2 ਨਵੰਬਰ 2019 ( ) ਅੱਜ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਖੇ ਮੁੱਖ ਮਹਿਮਾਨ ਰੂਪ ਵਿਚ ਹਲਕਾ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸ੍ਰ.ਪਰਮਿੰਦਰ ਸਿੰਘ ਪਿੰਕੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰੂ ਪੂਰਵ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਇਹ ਮਹਿਨਾ ਬੜਾ ਭਾਗਾ ਵਾਲਾ ਹੈ ਕਿ ਆਸੀਂ ਗੁਰੂ ਨਾਨਕ ਦੇਵ ਜੀ ਦੇ 550ਵਾ ਜਨਮ ਦਿਹਾੜਾ ਫ਼ਿਰੋਜ਼ਪੁਰ ਵਿਖੇ ਮਨਾ ਰਹੇ ਹਾ, ਜਿਸ ਦਾ ਆਰੰਭ ਸ਼ੁੱਕਰਵਾਰ ਨੂੰ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਤਿੰਨ ਦਿਨਾਂ ਸ੍ਰੀ ਅਖੰਡ ਪਾਠ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਜਾ ਰਹੀਆ ਹਨ ਨਾਲ ਹੀ ਕੀਰਤਨ ਦਰਬਾਰ ਵੀ ਸਜਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਕੂਲ ਮੇਰਾ ਹੈ ਜੋ ਕਿ ਪੰਜਾਬ ਦੇ ਸਾਰੇ ਸਕੂਲਾਂ ਤੋ ਵਧੀਆ ਸਕੂਲ ਹੈ। ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਵਿਚ ਪੜਾਈ ਪ੍ਰਤੀ ਉਤਸ਼ਾਹਿਤ ਪੈਦਾ ਕਰਨ ਲਈ ਕਿਹਾ ਅੱਜ 21ਵੀਂ ਸਦੀ ਵਿਚ ਜੇ ਕਿਸੇ ਨੇ ਸਭ ਤੋ ਜ਼ਿਆਦਾ ਮੱਲਾ ਮਾਰੀਆ ਨੇ ਤਾ ਇਨ੍ਹਾਂ ਬੇਟੀਆਂ ਨੇ ਮਾਰੀਆ ਹਨ। ਉਨ੍ਹਾਂ ਕਿਹਾ ਕਿ ਜਿਹੜਾ ਬੱਚਾ 95 ਫ਼ੀਸਦੀ ਨੰਬਰ ਲੈ ਕੇ ਪਾਸ ਹੋਵੇਗਾ, ਇਨ੍ਹਾਂ ਵਿਚੋਂ ਜਿਹੜਾ ਬੱਚਾ ਪੀ.ਸੀ.ਐਸ, ਪੀ.ਪੀ.ਐਸ, ਆਲ ਇੰਡੀਆ ਸਰਵਿਸਿਜ਼ ਜਾ ਆਰਮੀ ਵਿਚ ਸਰਵਿਸ ਕਰਨੀ ਹੋਵੇ ਮੈ ਉਨ੍ਹਾਂ  ਦੇ ਨਾਲ ਹਾਂ ਅਤੇ ਉਨ੍ਹਾਂ ਬੱਚਿਆ ਦਾ ਵੱਧ ਤੋ ਵੱਧ ਸਾਥ ਦੇਵਾਂਗਾ। ਉਨ੍ਹਾਂ ਸਕੂਲ ਅਧਿਆਪਕਾ ਨੂੰ ਕਿਹਾ ਕਿ ਅਗਲੇ ਤਿੰਨ ਮਹੀਨੇ ਉਹ ਬੱਚਿਆ ਨੂੰ ਪੂਰੀ ਸਖ਼ਤ ਮਿਹਨਤ ਕਰਵਾਉਣ ਤਾਂ ਜੋ ਉਹ 95 ਫ਼ੀਸਦੀ ਨੰਬਰ ਲਿਆ ਸਕਣ। ਉਨ੍ਹਾਂ ਕਿਹਾ ਜੇ ਕਰ ਬੱਚੇ 95 ਫ਼ੀਸਦੀ ਨੰਬਰ ਲੈ ਕੇ ਆਉਣਗੇ ਤਾਂ ਇਨ੍ਹਾਂ ਨੂੰ ਵਿਧਾਨ ਸਭਾ ਅੰਦਰ ਲਿਜਾ ਕੇ ਖਾਣਾ ਖਲ਼ਾਇਆ ਜਾਵੇਗਾ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਕੂਲ ਪ੍ਰਿੰਸੀਪਲ ਨੂੰ ਕਿਹਾ ਕਿ ਆਪਾ ਇਨ੍ਹਾਂ ਬੇਟੀਆਂ ਲਈ ਸਵੈ ਰੋਜ਼ਗਾਰ ਸ਼ੁਰੂ ਕਰੀਏ ਤਾਂ ਜੋ ਇਹ ਬੇਟੀਆਂ ਆਪਣੇ ਪੈਰਾ ਤੇ ਖੜੀਆ ਹੋ ਜਾਣ ਅਤੇ ਵਿਆਹ ਤੋ ਬਾਅਦ ਇਨ੍ਹਾਂ ਨੂੰ ਕਿਸੇ ਕੋਲੋਂ ਮੰਗਣ ਦੀ ਜ਼ਰੂਰਤ ਨਾ ਪਵੇ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਸਕੂਲ ਦੀ ਛੁੱਟੀ ਸਮੇਂ ਚੌਕ ਤੇ ਕਾਫੀ ਜ਼ਿਆਦਾ ਟਰੈਫ਼ਿਕ ਦੀ ਸਮੱਸਿਆ ਆਉਂਦੀ ਹੈ, ਜਿਸਦਾ ਹੱਲ ਸੋਮਵਾਰ ਨੂੰ ਇੱਥੇ ਟਰੈਫ਼ਿਕ ਪੁਲਿਸ ਲਗਾ ਕੇ ਕੀਤਾ ਜਾਵੇਗਾ ਤਾਂ ਜੋ ਕਿਸੇ ਬੱਚੇ ਨੂੰ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿਹਾ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਫ਼ਿਰੋਜ਼ਪੁਰ ਅੰਦਰ ਸੜਕਾਂ ਪੂਰੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਜਾਣਗੀਆਂ ਜਿਸ ਨਾਲ ਸੜਕੀ ਮਾਰਗ ਦੀ ਸਮੱਸਿਆ ਤੋ ਨਿਜਾਤ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਅੰਦਰ ਪੀ.ਜੀ.ਆਈ ਸੈਟੇਲਾਈਟ ਸੈਂਟਰ  ਲਈ 500 ਕਰੋੜ ਰੁਪਏ ਪਾਸ ਹੋ ਚੁੱਕੇ ਹਨ ਅਤੇ ਇਨ੍ਹਾਂ ਦਾ ਐਨ.ਓ.ਸੀ ਵੀ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਲ ਦੇ ਅਖੀਰ ਤੱਕ ਇਸ ਦਾ ਨੀਂਹ ਪੱਥਰ ਰੱਖਿਆ  ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਚ ਹੋਰ ਪ੍ਰਾਜੈਕਟ ਮੈਡੀਕਲ ਕਾਲਜ ਅਤੇ ਨਰਸਿੰਗ ਸਕੂਲ ਵੀ ਆਉਣਾ ਹੈ ਜਿਸ ਤੇ ਹੋਰ ਰਾਸ਼ੀ ਵੀ ਖ਼ਰਚੀ ਜਾਵੇਗੀ।
ਇਸ ਮੌਕੇ ਉਨ੍ਹਾਂ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਤਿੰਨ ਰੋਜਾ ਅਖੰਡ ਪਾਠ ਦਾ ਭੋਗ ਦਿਨ ਐਤਵਾਰ ਨੂੰ ਪਾਈਆ ਜਾਵੇਗਾ, ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕਰਨ।  ਉਨ੍ਹਾਂ ਸਕੂਲ ਦੇ ਵਿਕਾਸ ਲਈ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਅਤੇ ਮਾਯੰਕ ਫਾਊਂਡੇਸ਼ਨ ਵੱਲੋਂ ਸਕੂਲ ਦੀਆ ਵਿਦਿਆਰਥਣਾਂ ਨੂੰ ਹੈਲਮਟ ਵੀ ਦਿੱਤੇ ਗਏ। ਇਸ ਸਕੂਲ ਦੀਆ ਵਿਦਿਆਰਥਣਾਂ ਨੇ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਤਾਮਿਲਨਾਡੂ ਦੀ ਲੜਕੀ ਸ਼ਵੇਤਾ ਵੱਲੋਂ ਪੇਸ਼ ਕੀਤਾ ਭਾਰਤੀ ਕਲਾਸੀਕਲ ਡਾਂਸ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕੁਲਵਿੰਦਰ ਕੌਰ, ਪ੍ਰਿੰਸੀਪਲ ਸ.ਸ.ਸ ਸਕੂਲ (ਕੰਨਿਆ) ਸ੍ਰੀ. ਰਾਜੇਸ਼ ਮਹਿਤਾ, ਪ੍ਰਿੰਸੀਪਲ ਸ.ਸ. ਸ ਸਕੂਲ (ਲੜਕੇ) ਜਗਦੀਪਾਲ, ਧਰਮਵੀਰ ਗਿਆਨ ਹਾਂਡਾ, ਬਲਵੀਰ ਬਾਠ, ਰਿਸੀ ਸ਼ਰਮਾ, ਮਾਯੰਕ ਫਾਊਂਡੇਸ਼ਨ ਤੋ ਦੀਪਕ ਸ਼ਰਮਾ ਸਮੇਤ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। 

 

Related Articles

Back to top button