9 ਜੁਲਾਈ ਨੂੰ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਅੱਗੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾਵੇਗਾ ਧਰਨਾ
ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਕਰਕੇ ਲਿਆ ਫ਼ੈਸਲਾ, ਚੱਲ ਰਹੇ ਬਾਰਡਰਾਂ ਤੇ ਧਰਨੇ ਪੂਰੀ ਚੜ੍ਹਦੀ ਕਲਾ ਵਿਚ ---ਸਭਰਾ, ਤਲਵੰਡੀ
9 ਜੁਲਾਈ ਨੂੰ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਅੱਗੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾਵੇਗਾ ਧਰਨਾ
ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਕਰਕੇ ਲਿਆ ਫ਼ੈਸਲਾ, ਚੱਲ ਰਹੇ ਬਾਰਡਰਾਂ ਤੇ ਧਰਨੇ ਪੂਰੀ ਚੜ੍ਹਦੀ ਕਲਾ ਵਿਚ —ਸਭਰਾ, ਤਲਵੰਡੀ
ਫਿਰੋਜ਼ਪੁਰ, ਸੂਚੀ 29, 2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ਼ ਤੌਰ ਤੇ ਪਹੁੰਚੇ।
ਮੀਟਿੰਗ ਬਾਰੇ ਲਿਖਤੀ ਪ੍ਰੈਸ ਨੋਟ ਰਾਹੀਂ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਕਿਸਾਨ ਆਗੂਆਂ ਨੇ ਫ਼ੈਸਲਾ ਕੀਤਾ ਕਿ 9 ਜੁਲਾਈ ਨੂੰ ਡੀਸੀ ਫਿਰੋਜਪੁਰ ਦਫ਼ਤਰ ਅੱਗੇ ਸਾਰੇ ਜਿਲ੍ਹੇ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਸੰਬਧਿਤ ਮੰਗਾਂ ਜੋ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨਾਲ਼ ਹਨ ਜੋ ਪਿਛਲੇ ਸਮੇਂ ਤੋਂ ਲਟਕ ਰਹੀਆਂ ਹਨ ਨੂੰ ਹੱਲ ਨਾਂਹ ਕਰਨ ਦੇ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ, ਜੋ ਮੰਗਾਂ ਦੇ ਹੱਲ ਤੱਕ ਜਾਰੀ ਰਹੇਗਾ, ਕਿਉਂਕਿ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਜੋਬਨ ਪੂਰੇ ਸਿਖਰਾਂ ਤੇ ਹੈ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ 30 ਜੂਨ ਨੂੰ ਮੱਖੂ, ਮੱਲਾਂਵਾਲਾ, ਆਰਿਫ਼ ਕੇ, ਜੀਰਾ, ਬਾਬਾ ਗਾਂਧਾ ਸਿੰਘ, ਤਲਵੰਡੀ ਭਾਈ ਜੋਨਾਂ ਦੀਆਂ ਕੋਰ ਕਮੇਟੀ ਮੀਟਿੰਗਾਂ ਤੇ 2 ਜੁਲਾਈ ਨੂੰ ਫਿਰੋਜ਼ਪੁਰ, ਬਾਬਾ ਰਾਮ ਲਾਲ, ਸ਼ਹੀਦ ਭਗਤ ਸਿੰਘ, ਗੁਰੂ ਹਰਸਹਾਏ, ਮਮਦੋਟ ਤੇ ਝੋਕ ਟਹਿਲ ਸਿੰਘ ਜੋਨਾਂ ਦੀਆਂ ਕੋਰ ਕਮੇਟੀਆਂ ਦੀਆਂ ਮੀਟਿੰਗਾਂ ਕਰਕੇ ਲੱਗਣ ਵਾਲੇ ਡੀਸੀ ਦਫ਼ਤਰ ਧਰਨੇ ਵਿੱਚ ਵੱਡੀ ਗਿਣਤੀ ਲੈ ਕੇ ਪਹੁੰਚਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇਗਾ।
8 ਜੁਲਾਈ ਨੂੰ ਫਿਰੋਜ਼ਪੁਰ ਤੋਂ ਚੁਣੇ MP ਸ਼ੇਰ ਸਿੰਘ ਘੁਬਾਇਆ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ, ਚੱਲ ਰਹੇ ਬਾਰਡਰਾਂ ਤੇ ਧਰਨੇ ਆਪਣੀਆਂ ਹੱਕੀ ਮੰਗਾਂ ਨੂੰ ਹੱਲ ਕਰਵਾਉਣ ਤੱਕ ਨਿਰੰਤਰ ਜਾਰੀ ਰਹਿਣਗੇ ਤੇ ਆਪਣੀ ਵਾਰੀ ਆਉਣ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸਾਨ ਮਜ਼ਦੂਰ ਹਜ਼ਾਰਾਂ ਦੀ ਗਿਣਤੀ ਲੈ ਕੇ ਸ਼ੰਭੂ ਮੋਰਚੇ ਤੇ ਪਹੁੰਚਣਗੇ।
ਡੀਸੀ ਦਫ਼ਤਰ ਫਿਰੋਜਪੁਰ ਅੱਗੇ ਲੱਗਣ ਵਾਲੇ ਧਰਨੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਮੇਲ ਸਿੰਘ ਫੱਤੇਵਾਲਾ, ਧਰਮ ਸਿੰਘ ਸਿੱਧੂ,ਰਣਜੀਤ ਸਿੰਘ ਖੱਚਰਵਾਲਾ ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇ ਵਾਲਾ ਆਦਿ ਆਗੂ ਹਾਜਰ ਸਨ।