Ferozepur News

ਡੀ ਟੀ ਐੱਫ ਦੀ ਅਗਵਾਈ ਵਿਚ ਅਧਿਆਪਕਾਂ ਨੇ ਆਰਥਿਕ ਕਟੌਤੀਆਂ ਅਤੇ ਜਬਰੀ ਜ਼ੁਬਾਨਬੰਦੀ ਖਿਲਾਫ ਕੱਢਿਆ ਮੋਟਰਸਾਇਕਲ ਮਾਰਚ

ਵੱਖ ਵੱਖ ਹੈੱਡਕੁਆਟਰਾਂ ਤੋਂ ਚੱਲ ਕੇ ਕਾਫਲੇ ਨਾਅਰੇਬਾਜ਼ੀ ਕਰਦੇ ਹੋਏ ਬਠਿੰਡਾ ਵਿਖੇ ਹੋਏ ਸ਼ਾਮਿਲ

ਡੀ ਟੀ ਐੱਫ ਦੀ ਅਗਵਾਈ ਵਿਚ ਅਧਿਆਪਕਾਂ ਨੇ ਆਰਥਿਕ ਕਟੌਤੀਆਂ ਅਤੇ ਜਬਰੀ ਜ਼ੁਬਾਨਬੰਦੀ ਖਿਲਾਫ ਕੱਢਿਆ ਮੋਟਰਸਾਇਕਲ ਮਾਰਚ

ਵੱਖ ਵੱਖ ਹੈੱਡਕੁਆਟਰਾਂ ਤੋਂ ਚੱਲ ਕੇ ਕਾਫਲੇ ਨਾਅਰੇਬਾਜ਼ੀ ਕਰਦੇ ਹੋਏ ਬਠਿੰਡਾ ਵਿਖੇ ਹੋਏ ਸ਼ਾਮਿਲ

ਡੀ ਟੀ ਐੱਫ ਦੀ ਅਗਵਾਈ ਵਿਚ ਅਧਿਆਪਕਾਂ ਨੇ ਆਰਥਿਕ ਕਟੌਤੀਆਂ ਅਤੇ ਜਬਰੀ ਜ਼ੁਬਾਨਬੰਦੀ ਖਿਲਾਫ ਕੱਢਿਆ ਮੋਟਰਸਾਇਕਲ ਮਾਰਚ

ਫਿਰੋਜ਼ਪੁਰ(5 ਅਗਸਤ,2020 ) ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸੰਧੂ, ਜ਼ਿਲ੍ਹਾ ਸਕੱਤਰ ਬਲਰਾਮ ਸ਼ਰਮਾ ਅਤੇ ਭਰਾਤਰੀ ਅਧਿਆਪਕ ਜੱਥੇਬੰਦੀਆਂ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ, ਕੰਪਿਊਟਰ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ,6060 ਮਾਸਟਰ ਕਾਡਰ ਯੂਨੀਅਨ ਤੋਂ ਰਾਮ ਸਿੰਘ, ਬੀ. ਐੱਡ ਫਰੰਟ ਤੋਂ ਕੁਲਦੀਪ ਸਿੰਘ, ਐੱਸ ਐੱਸ ਏ ਰਮਸਾ ਤੋਂ ਦੀਦਾਰ ਸਿੰਘ ਮੁੱਦਕੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਮੋਟਰਸਾਈਕਲ ਮਾਰਚ ਫ਼ਿਰੋਜ਼ਪੁਰ,ਘੱਲ ਖੁਰਦ,ਤਲਵੰਡੀ ਤੋਂ ਹੁੰਦਾ ਹੋਇਆ ਜ਼ੀਰੇ ਜਾ ਕੇ ਸਮਾਪਤ ਸਰਕਾਰ ਦੀ ਅਰਥੀ ਫੂਕ ਕੇ ਹੋਇਆ । ਅੱਜ ਦੇ ਰੋਸ ਮਾਰਚ ਦੀ ਫਿਰੋਜ਼ਪੁਰ ਤੋਂ ਅਗਵਾਈ ਕਰ ਰਹੇ ਡੀ.ਟੀ.ਐੱਫ. ਪੰਜਾਬ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਾਈਆਂ ਵਾਲਾ ਅਤੇ ਜ਼ਿਲ੍ਹਾ ਸਕੱਤਰ ਨੇ ਕਿਹਾ ਕਿ ਅੱਜ ਦੇ ਇਹ ਰੋਸ ਪ੍ਰਦਰਸ਼ਨ ਪੰਜਾਬ ਦੇ ਹਰ ਜਿਲ੍ਹੇ ਵਿੱਚ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਸਾਰੇ ਜਨਤਕ ਖੇਤਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੋਂਪ ਕੇ ਤੇਜ਼ੀ ਨਾਲ ਜਨਤਕ ਅਦਾਰਿਆਂ ਦੇ ਨਿੱਜੀਕਰਨ ਦੇ ਰਾਹ ਤੇ ਚੱਲ ਰਹੀਆਂ ਹਨ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਅਤੇ ਬਿਜਲੀ ਐਕਟ 2020 ਲਿਆ ਕੇ ਖੇਤੀ ਖੇਤਰ ਅਤੇ ਆਰਥਿਕ ਸੰਕਟ ਦਾ ਸ਼ਿਕਾਰ ਕਿਸਾਨੀ ਦਾ ਗਲਾ ਘੁੱਟਣ ਰਾਹ ਅਕਤਿਆਰ ਕਰ ਲਿਆ ਹੈੈ। ਕਿਰਤ ਕਨੂੰਨਾ ਵਿੱਚ ਸੋਧ ਕਰਕੇ ਕਿਰਤੀਆਂ ਦੀ ਕਿਰਤ ਦੀ ਲੁੱਟ ਵਧਾਈ ਗਈ ਹੈ । ਰੇਲਵੇ ਅਤੇ ਕੋਲ ਖਾਨਾਂ ਨੂੰ ਪ੍ਰਈਵੇਟ ਹੱਥਾਂ ਵਿੱਚ ਦੇ ਕੇ ਦੇਸ਼ ਦੇ ਮੁਨਾਫੇ ਵਾਲੇ ਅਦਾਰੇ ਅਤੇ ਬਹੁਮੁੱਲੇ ਖਣਿਜ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਏ ਜਾ ਰਹੇ ਹਨ| ਆਗੂਆਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀ ਦੋਖੀ, ਭਗਵੇਂਕਰਨ ਅਤੇ ਸਿੱਖਿਆਂ ਖੇਤਰ ਵਿੱਚ ਨਿੱਜੀਕਰਨ ਦਾ ਰਾਹ ਮੋਕਲਾ ਕਰਨ ਵਾਲੀ ਹੈ। ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾ ਤੇ ਲਗਾਤਾਰ ਆਰਥਿਕ ਕਟੌਤੀਆਂ ਕਰਕੇ ਮੁਲਾਜ਼ਮਾ ਤੇ ਆਰਥਿਕ ਹੱਲੇ ਬੋਲ ਰਹੀ ਹੈ। ਪਹਿਲਾਂ 200 ਰੁਪਏ ਦਾ ਵਿਕਾਸ ਟੈਕਸ ਥੋਪਿਆ ਗਿਆ, ਫਿਰ ਮੋਬਾਇਲ ਭੱਤੇ ਵਿੱਚ ਕਟੌਤੀ ਅਤੇ ਨਵੇਂ ਭਰਤੀ ਹੋਣ ਵਾਲੇ ਮੁਲਾਜਮਾਂ ਨੂੰ ਕੇਂਦਰੀ ਪੈਟਰਨ ਤੇ ਤਨਖਾਹ ਦੇਣ ਦੇ ਫੈਸਲੇ ਨੇ ਅਧਿਆਪਕਾਂ ਨੂੰ ਸੜਕਾ ਤੇ ਅਉਣ ਲਈ ਮਜਬੂਰ ਕੀਤਾ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਅਤੇ ਸਿੱਖਿਆ ਸਕੱਤਰ ਨੇ ਕਰੋਨਾ ਦੀ ਆੜ ਵਿੱਚ ਜੂਮ ਐਂਪ ਤੇ ਬੇਲੋੜੀਆਂ ਅਤੇ ਬੇਵਕਤੀ ਮੀਟਿੰਗਾਂ ਕਰਕੇ, ਅਧਿਆਪਕਾਂ ਨੂੰ ਬਿਨਾਂ ਸਾਧਨਾਂ ਦੇ ਪ੍ਰੀਖਆਵਾਂ ਲੈਣ ਅਤੇ ਰਾਸ਼ਣ ਵੰਦਣ ਤੋਂ ਇਲਾਵਾ ਹੋਰ ਬਹੁਤ ਸਾਰੇ ਜ਼ੁਬਾਨੀ ਹੁਕਮਾਂ ਰਾਹੀਂ ਕੇਂਦਰ ਦੀਆਂ ਹਦਾਇਤਾਂ ਦੇ ਉਲਟ ਸਕੂਲਾਂ ਵਿੱਚ ਜਾਣ ਲਈ ਮਜ਼ਬੂਰ ਕਰਕੇ ਸਮੂਹ ਅਧਿਆਪਕਾਂ ਵਿੱਚ ਤਣਾਅ ਦਾ ਮਹੌਲ ਸਿਰਜਿਆ ਹੋਇਆ ਹੈ । ਲਖਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲਂੋ ਕੀਤੇ ਗਲਤ ਫੈਸਲਿਆ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ਦੀ ਜੁਬਾਨਬੰਦੀ ਕਰਨ ਲਈ ਬਦਲੀਆਂ, ਮੁਅੱਤਲੀਆਂ ਕੀਤੀਆਂ ਜਾ ਰਹੀਆਂ ਹਨ ਬਦਲਾਖੋਰੀ ਦੀ ਭਾਵਨਾ ਨਾਲ ਅਧਿਆਪਕ ਹਿੱਤਾਂ ਲਈ ਲਾਮਿਸਾਲ ਸੰਘਰਸ਼ ਲੜਨ ਵਾਲੇ ਐਸ.ਐਸ.ਏ. ਰਮਸਾ ਦੇ ਸੂਬਾਈ ਪ੍ਰਧਾਨ ਦੀਦਾਰ ਮੁੱਦਕੀ ਦੇ ਪਰਖ ਕਾਲ ਵਿੱਚ ਵਾਧਾ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਚਾਹਲ ਸੂਬਾ ਪ੍ਰਧਾਨ, ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਨੂੰ ਤੱਥਹੀਣ ਦੋਸ਼ ਸੂਚੀ ਜਾਰੀ ਕਤੀ ਗਈ ਹੈ, ਵਿੱਦਿਆ ਦੇਵੀ ਐਚ. ਟੀ. ਸਰਕਾਰੀ ਪ੍ਰਾਇਮਰੀ ਸਕੂਲ ਗਹੌਰ, ਜ਼ਿਲਾ ਲੁਧਿਆਣਾ ਨੂੰ ਮਅੱਤਲ ਕਰਨ ਤੋਂ ਬਾਅਦ ਦੂਰ ਦੁਰਾਡੇ ਸਟੇਸ਼ਨ ਦਿੱਤਾ ਗਿਆ ਹੈ, ਇਸੇ ਤਰਾਂ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਨੂੰ ਸਕੂਲ ਮਰਜ਼ ਕਰ ਦੀ ਨੀਤੀ ਤੇ ਆਪਣੇ ਵਿਚਾਰ ਰੱਖਣ ਤੇ ਮਅੱਤਲ ਕੀਤਾ ਗਿਆ। ਸਰਕਾਰੀ ਮਿਡਲ ਸਕੂਲਾਂ ਨੂੰ ਵਿਦਿਆਰਥੀਆਂ ਦੀ ਘੱਟ ਗਿਣਤੀ ਦਾ ਅਧਰਾ ਬਣਾ ਕੇ ਮਿਡਲ ਸਕੂਲਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਗੁਰਬਚਨ ਸਿੰਘ ਬਲਾਕ ਪ੍ਰਧਾਨ, ਡੀ.ਟੀ.ਐੱਫ. ਇਕਾਈ ਖੰਨਾ ਨੂੰ ਮੁਅੱਤਲ ਕੀਤਾ ਗਿਆ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਾਨੂੰ ਸਰਕਾਰ ਦੇ ਮਾਰੂ ਫੈਸਲਿਆਂ ਕਾਰਨ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਆਗੂਆਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਸਰਕਾਰ ਜਾਂ ਸਿੱਖਿਆ ਸਕੱਤਰ ਦੇ ਸਿੱਖਿਆ ਵਿਰੋਧੀ ਫ਼ੈਸਲਿਆਂ ਦਾ ਇਸੇ ਤਰਾਂ ਵਿਰੋਧ ਜਾਰੀ ਰੱਖਿਆ ਜਾਵੇਗਾ। ਇਸ ਰੋਹ ਤੇ ਰੋਸ ਭਰਪੂਰ ਮਾਰਚ ਵਿੱਚ ਗੁਰਦੇਵ ਸਿੰਘ,ਰਤਨਦੀਪ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਮਲੋਕੇ,ਸੰਤੋਖ ਸਿੰਘ, ਵਿਸ਼ਾਲ ਸਹਿਗਲ,ਅਜੇ ਪਵਾਰ,ਮਨੀਸ਼ ਮਨਚੰਦਾ,ਲਖਵੀਰ ਸਿੰਘ,ਗੁਰਮੀਤ ਸਿੰਘ, ਜਤਿੰਦਰ ਸੋਢੀ,ਸੁਖਦੇਵ ਸਿੰਘ, ਰਖਵੰਤ ਸਿੰਘ, ਵਰਿੰਦਰ ਤਾਇਲ,ਦਵਿੰਦਰ ਸਿੰਘ,ਗੁਰਮੇਲ ਸਿੰਘ, ਨੀਲ ਕਮਲ ਹਰਪ੍ਰੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

Related Articles

Leave a Reply

Your email address will not be published. Required fields are marked *

Back to top button